
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਵਿਚ ਦਰਸ਼ਨ ਬਾਰੇ ਕਿਹਾ ਸੀ ਕਿ ਇਸ ਫ਼ੀਸ ਨਾਲ ਪਾਕਿਸਤਾਨ ਦੀ ਆਰਥਿਕਤਾ ਮਜ਼ਬੂਤ ਹੋਵੇਗੀ।
ਨਵੀਂ ਦਿੱਲੀ: ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਦੇ ਬਿਆਨ' ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਰਮਨਾਕ ਦੱਸਿਆ ਹੈ। ਉਹਨਾਂ ਨੇ ਇਸ ਬਾਰੇ ਟਵੀਟ ਵੀ ਕੀਤਾ ਹੈ ਜਿਸ ਵਿਚ ਉਹਨਾਂ ਨੇ ਲਿਖਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸ਼ਰਧਾਲੂਆਂ ਤੋਂ 20 ਡਾਲਰ ਦੀ ਫੀਸ ਲੈਣਾ ਵਿਸ਼ਵਾਸ ਦੇ ਨਾਮ 'ਤੇ ਕਾਰੋਬਾਰ ਕਰਨ ਵਾਂਗ ਹੈ। ਪਾਕਿਸਤਾਨ ਨੇ ਇਸ ਨੂੰ ਇਕ ਕਾਰੋਬਾਰ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਹੈ।
Imran Khan
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਵਿਚ ਦਰਸ਼ਨ ਬਾਰੇ ਕਿਹਾ ਸੀ ਕਿ ਇਸ ਫ਼ੀਸ ਨਾਲ ਪਾਕਿਸਤਾਨ ਦੀ ਆਰਥਿਕਤਾ ਮਜ਼ਬੂਤ ਹੋਵੇਗੀ। ਹਰਸਿਮਰਤ ਕੌਰ ਨੇ ਪਾਕਿਸਤਾਨ ਦੇ ਇਸ ਫੈਸਲੇ ਸੰਬੰਧੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਪੋਸਟ ਕੀਤੀ ਹੈ। ਜਿਸ ਵਿਚ ਉਹ ਕਹਿ ਰਹੀ ਹੈ ਕਿ ਇਕ ਗਰੀਬ ਸ਼ਰਧਾਲੂ ਦਰਸ਼ਨਾਂ ਲਈ ਇੰਨੀ ਵੱਡੀ ਰਕਮ ਕਿਵੇਂ ਅਦਾ ਕਰ ਸਕਦਾ ਹੈ।
The $20 fee each charged by Pak for #KartarpurSahib darshan is atrocious. How will a poor devotee pay this amount? Pakistan has made a business out of faith. @ImranKhanPTI's statement that this fee will boost Pak's economy & result in earning foreign exchange is highly shameful. pic.twitter.com/a0sidEDIPZ
— Harsimrat Kaur Badal (@HarsimratBadal_) October 20, 2019
ਦੱਸ ਦਈਏ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਦੀ ਫੀਸ ਲੈਣ ਤੇ ਉਸ ਦੀ ਨਿੰਦਾ ਕੀਤੀ ਸੀ। ਉਹਨਾਂ ਨੇ ਇਸ ਦੀ ਤੁਲਨਾ ‘ਜਜ਼ੀਆ’ ਟੈਕਸ ਨਾਲ ਕੀਤੀ। ਇਥੇ ਬਣਨ ਵਾਲੀ ਏਕੀਕ੍ਰਿਤ ਪੋਸਟ (ਆਈਸੀਪੀ) ਦੀ ਜਗ੍ਹਾ ਦਾ ਦੌਰਾ ਕਰਨ ਆਈ ਹਰਸਿਮਰਤ ਕੌਰ ਨੇ ਕਿਹਾ ਕਿ ਇਹ ਫੀਸ ਨਿੰਦਣਯੋਗ ਹੈ ਅਤੇ ਇਹ ‘ਜਜ਼ੀਆ’ ਲਾਗੂ ਕਰਨ ਦੇ ਸਮਾਨ ਹੈ
Kartarpur Sahib
ਪੱਤਰਕਾਰਾਂ ਨੇ ਜਦੋਂ ਪਾਕਿਸਤਾਨ ਦੁਆਰਾ ਫੀਸਾਂ ਇਕੱਠੀਆਂ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਨੂੰ ਪਾਕਿਸਤਾਨ ਸਰਕਾਰ ਕੋਲ ਚੁੱਕਿਆ ਹੈ। ਜਜ਼ੀਆ ਧਾਰਮਿਕ ਟੈਕਸ ਦੀ ਇਕ ਕਿਸਮ ਹੈ। ਇਤਿਹਾਸ ਵਿਚ, ਇਸ ਨੂੰ ਮੁਸਲਿਮ ਰਾਜ ਵਿਚ ਰਹਿਣ ਵਾਲੇ ਗੈਰ-ਮੁਸਲਿਮ ਲੋਕਾਂ ਤੋਂ ਇਕੱਤਰ ਕੀਤਾ ਜਾਂਦਾ ਸੀ।
Harsimrat Badal
ਹਰਸਿਮਰਤ ਬਾਦਲ ਨੇ ਕੇਂਦਰ ਨੂੰ ਬੇਨਤੀ ਕੀਤੀ ਕਿ ਏਕੀਕ੍ਰਿਤ ਜਾਂਚ ਚੌਕੀ ਦਾ ਨਾਮ ‘ਸਤ ਕਰਤਾਰ ਆਈਸੀਪੀ’ ਰੱਖਿਆ ਜਾਵੇ। ਹਰਸਿਮਰਤ ਬਾਦਲ ਨੇ ਕਿਹਾ ਸੀ ਕਿ 500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਏਕੀਕ੍ਰਿਤ ਜਾਂਚ ਚੌਕੀ 31 ਅਕਤੂਬਰ ਤੱਕ ਤਿਆਰ ਹੋ ਜਾਵੇਗੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਆਪਣੇ ਪਤੀ ਸੁਖਬੀਰ ਸਿੰਘ ਬਾਦਲ ਨਾਲ ਆਈ.ਸੀ.ਪੀ. ਕੋਲ ਵੀ ਗਈ ਅਤੇ ਉਥੇ ਕੰਮ ਦਾ ਜਾਇਜ਼ਾ ਲਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।