ਯੋਗੀ ਸਰਕਾਰ ਦੇ ਮੰਤਰੀ ਦਾ ਬਿਆਨ- 95% ਲੋਕ ਪੈਟਰੋਲ ਦੀ ਵਰਤੋਂ ਨਹੀਂ ਕਰਦੇ, ਕੀਮਤਾਂ ਅਜੇ ਵੀ ਘੱਟ
Published : Oct 21, 2021, 8:13 pm IST
Updated : Oct 21, 2021, 8:13 pm IST
SHARE ARTICLE
'95% of people don't need petrol': UP Minister
'95% of people don't need petrol': UP Minister

ਭਾਜਪਾ ਆਗੂ ਅਤੇ ਯੂਪੀ ਸਰਕਾਰ ਵਿਚ ਖੇਡ ਮੰਤਰੀ ਉਪੇਂਦਰ ਤਿਵਾੜੀ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਅਜੀਬ ਬਿਆਨ ਦਿੱਤਾ ਹੈ।

ਲਖਨਊ: ਭਾਜਪਾ ਆਗੂ ਅਤੇ ਯੂਪੀ ਸਰਕਾਰ ਵਿਚ ਖੇਡ ਮੰਤਰੀ ਉਪੇਂਦਰ ਤਿਵਾੜੀ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਅਜੀਬ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੀ 95 ਫੀਸਦ ਆਬਾਦੀ ਪੈਟਰੋਲ-ਡੀਜ਼ਲ ਦੀ ਵਰਤੋਂ ਹੀ ਨਹੀਂ ਕਰਦੀ।  ਉਹਨਾਂ ਕਿਹਾ ਕਿ ਲੋਕਾਂ ਨੂੰ 100 ਕਰੋੜ ਜ਼ਿਆਦਾ ਟੀਕਿਆਂ ਦੀ ਖੁਰਾਕ ਮੁਫਤ ਦਿੱਤੀ ਗਈ। ਜੇਕਰ ਤੁਸੀਂ ਕੀਮਤਾਂ ਦੀ ਪ੍ਰਤੀ ਵਿਅਕਤੀ ਆਮਦਨ ਨਾਲ ਤੁਲਨਾ ਕਰੋ ਤਾਂ ਕੀਮਤਾਂ ਬਹੁਤ ਘੱਟ ਹਨ।

petrol-diesel prices rise againPetrol-Diesel Prices  

ਉਹਨਾਂ ਕਿਹਾ, “... ਸਿਰਫ ਮੁੱਠੀ ਭਰ ਲੋਕ ਹੀ ਚਾਰ–ਪਹੀਆ ਵਾਹਨ ਦੀ ਵਰਤੋਂ ਕਰਦੇ ਹਨ ਅਤੇ ਉਹਨਾਂ ਨੂੰ ਪੈਟਰੋਲ ਦੀ ਲੋੜ ਹੁੰਦੀ ਹੈ। 95% ਲੋਕਾਂ ਨੂੰ ਪੈਟਰੋਲ ਦੀ ਜ਼ਰੂਰਤ ਨਹੀਂ ਹੈ। ਲੋਕਾਂ ਨੂੰ 100 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਮੁਫਤ ਦਿੱਤੀਆਂ ਗਈਆਂ ਸਨ ... ਜੇ ਤੁਸੀਂ ਪ੍ਰਤੀ ਵਿਅਕਤੀ ਆਮਦਨੀ ਨਾਲ (ਈਧਨ ਦੀ ਕੀਮਤ) ਦੀ ਤੁਲਨਾ ਕਰੋ ਤਾਂ ਕੀਮਤਾਂ ਅਜੇ ਵੀ ਬਹੁਤ ਘੱਟ ਹਨ”।

Petrol-Diesel Rates Hiked AgainPetrol-Diesel Rates 

ਇਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਮੰਤਰੀ ਨੂੰ ਬੇਰੁਜ਼ਗਾਰੀ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਪਹਿਲਾਂ ਪੀਸੀਐਸ ਬਣਾਉਣ ਦੀ ਫੈਕਟਰੀ ਸਮਾਜਵਾਦੀ ਪਾਰਟੀ ਦੇ ਦਫਤਰ ਵਿਚ ਸੀ ਪਰ ਯੋਗੀ ਜੀ ਦੀ ਸਰਕਾਰ ਵਿਚ ਜੋ ਸਖ਼ਤ ਮਿਹਨਤ ਅਤੇ ਪ੍ਰੀਖਿਆ ਪਾਸ ਕਰੇਗਾ, ਉਹੀ ਅਧਿਕਾਰੀ ਬਣੇਗਾ।

Upendra TiwariUpendra Tiwari

ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪਿਛਲੇ ਲੰਬੇ ਸਮੇਂ ਤੋਂ ਵਾਧਾ ਜਾਰੀ ਹੈ। ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 35-35 ਪੈਸੇ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement