
ਸਰਕਾਰ ਅਤੇ ਗੈਰ ਸਰਕਾਰੀ ਸੰਗਠਨਾਂ ਤੋਂ ਮਿਲੀ ਸਹਾਇਤਾ ਰਾਸ਼ੀ, ਮਕਾਨਾਂ ਨੂੰ ਹੜੱਪਣ ਦਾ ਦੋਸ਼ ਲਗਾਇਆ
ਉਨਾਉ: ਜ਼ਿਲ੍ਹੇ ਦੇ ਮਾਖੀ ਥਾਣਾ ਖੇਤਰ ਵਿਚ ਤਤਕਾਲੀ ਵਿਧਾਇਕ ਕੁਲਦੀਪ ਸੇਂਗਰ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਪੀੜਤਾ ਨੇ ਹੁਣ ਅਪਣੀ ਮਾਂ, ਚਾਚਾ ਅਤੇ ਭੈਣ ਸਮੇਤ ਕਈ ਲੋਕਾਂ 'ਤੇ ਛੇੜਖਾਨੀ, ਅਪਰਾਧਕ ਧੋਖਾਧੜੀ ਅਤੇ ਧਮਕੀਆਂ ਦਾ ਇਲਜ਼ਾਮ ਲਗਾਉਂਦੇ ਹੋਏ ਐਫ.ਆਈ.ਆਰ. ਦਰਜ ਕਰਵਾਈ ਹੈ।ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਸ਼ਸ਼ੀ ਸ਼ੇਖਰ ਸਿੰਘ ਨੇ ਦਸਿਆ ਕਿ ਵੀਰਵਾਰ ਨੂੰ ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਮਾਖਾ ਦੀ ਪੁਲਿਸ ਨੇ ਪੀੜਤਾ ਦੇ ਚਾਚੇ ਮਹੇਸ਼ ਸਿੰਘ, ਮਾਂ ਆਸ਼ਾ ਸਿੰਘ, ਭੈਣ ਮੁਸਕਾਨ ਅਤੇ ਇਕ ਹੋਰ ਔਰਤ ਸੋਨੂੰ ਸਿੰਘ ਵਿਰੁਧ ਧਾਰਾ 406 (ਅਪਰਾਧਕ ਧੋਖਾਧੜੀ) ਅਤੇ 506 (ਅਪਰਾਧਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਮਹੂਆ ਮੋਇਤਰਾ ਜਦੋਂ ਭਾਰਤ ਵਿਚ ਸੀ ਤਾਂ ਉਨ੍ਹਾਂ ਦੀ ਸੰਸਦੀ ID ਦੀ ਦੁਬਈ ਵਿਚ ਵਰਤੋਂ ਹੋਈ: ਭਾਜਪਾ MP ਨਿਸ਼ੀਕਾਂਤ ਦੂਬੇ
ਪੁਲਿਸ ਸੂਤਰਾਂ ਨੇ ਦਸਿਆ ਕਿ ਜਿਸ ਚਾਚੇ ਨਾਲ ਪੀੜਤਾ ਨੇ ਤਤਕਾਲੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਵਿਰੁਧ ਇਨਸਾਫ ਦੀ ਲੜਾਈ ਜਿੱਤੀ ਸੀ, ਹੁਣ ਉਸੇ ਚਾਚੇ ਅਤੇ ਪ੍ਰਵਾਰ ਦੇ ਹੋਰ ਮੈਂਬਰਾਂ 'ਤੇ ਸਰਕਾਰ ਅਤੇ ਗੈਰ ਸਰਕਾਰੀ ਸੰਗਠਨਾਂ ਤੋਂ ਮਿਲੀ ਸਹਾਇਤਾ ਰਾਸ਼ੀ, ਮਕਾਨਾਂ ਨੂੰ ਹੜੱਪਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ 'ਤੇ ਉਸ ਨੂੰ ਘਰੋਂ ਧੱਕੇ ਨਾਲ ਕੱਢਣ, ਧੋਖਾਧੜੀ, ਬੇਈਮਾਨੀ, ਸਾਜ਼ਸ਼ ਰਚਣ ਅਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ।
ਇਹ ਵੀ ਪੜ੍ਹੋ: ਕੈਨੇਡਾ ’ਚ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ
ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਮਾਖਾ ਜਬਰ ਜਨਾਹ ਕਾਂਡ ਦੀ ਪੀੜਤਾ ਨੇ ਦੋਸ਼ ਲਾਇਆ ਹੈ ਕਿ ਉਹ ਇਸ ਵੇਲੇ ਅੱਠ ਮਹੀਨਿਆਂ ਦੀ ਗਰਭਵਤੀ ਹੈ ਅਤੇ ਅਪਣੇ ਪ੍ਰਵਾਰਕ ਮੈਂਬਰਾਂ ਦੀ ਸਾਜ਼ਸ਼ ਅਤੇ ਲਾਲਚ ਕਾਰਨ ਹਰ ਸੰਭਵ ਝਟਕੇ ਦਾ ਸਾਹਮਣਾ ਕਰਨ ਲਈ ਮਜਬੂਰ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਨਾਬਾਲਗ ਨੂੰ ਭਜਾਉਣਾ ਨੌਜਵਾਨ ਨੂੰ ਪਿਆ ਮਹਿੰਗਾ, ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ ਸੁਣਾਈ
ਸਾਲ 2017 'ਚ ਪੀੜਤਾ ਨੇ ਉਨਾਉ ਜ਼ਿਲ੍ਹੇ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤਤਕਾਲੀ ਵਿਧਾਇਕ ਕੁਲਦੀਪ ਸੇਂਗਰ 'ਤੇ ਅਗਵਾ ਅਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ ਅਤੇ ਇਸ ਮਾਮਲੇ 'ਚ ਪੁਲਿਸ ਨੇ ਸੇਂਗਰ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ ਸੀ। ਪੀੜਤਾ ਉਸ ਸਮੇਂ ਨਾਬਾਲਗ ਸੀ। ਸੇਂਗਰ ਨੂੰ ਉਨਾਉ ਜ਼ਿਲ੍ਹੇ ਵਿਚ ਇਕ 17 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ 20 ਦਸੰਬਰ 2019 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।