
ਸ਼ਿਕਾਇਤ ਦੇ ਬਾਵਜੂਦ ਪਾਕਿਸਤਾਨ ਪੁਲਿਸ ਨੇ ਮੁਲਜ਼ਮਾਂ ਵਿਰੁਧ ਕੇਸ ਦਰਜ ਨਹੀਂ ਕੀਤਾ
ਇਸਲਾਮਾਬਾਦ: ਪਾਕਿਸਤਾਨ ਦੇ ਸਿੰਧ ਸੂਬੇ 'ਚ ਅਕਸਰ ਹਿੰਦੂ ਪ੍ਰਵਾਰਾਂ 'ਤੇ ਅੱਤਿਆਚਾਰ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਖ਼ਬਰਾਂ ਅਨੁਸਾਰ ਇਕ ਮਹੀਨੇ ਵਿਚ ਤਿੰਨ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਅਤੇ ਇਕ ਹਿੰਦੂ ਨੌਜਵਾਨ ਦਾ ਕਤਲ ਕਰ ਦਿਤਾ ਗਿਆ ਹੈ। ਹੁਣ ਇਕ ਹਿੰਦੂ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ ਨਿਊਜ਼ ਪੋਰਟਲ 'ਨਿਊਜ਼ਕਲਿੱਕ' ਅਤੇ ਇਸ ਦੇ ਪੱਤਰਕਾਰਾਂ ਦੇ ਟਿਕਾਣਿਆਂ 'ਤੇ ਮਾਰਿਆ ਛਾਪਾ
ਹੈਰਾਨੀ ਦੀ ਗੱਲ ਹੈ ਕਿ ਸ਼ਿਕਾਇਤ ਦੇ ਬਾਵਜੂਦ ਪਾਕਿਸਤਾਨ ਪੁਲਿਸ ਨੇ ਮੁਲਜ਼ਮਾਂ ਵਿਰੁਧ ਕੇਸ ਦਰਜ ਨਹੀਂ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਕੋਟ ਗੁਲਾਮ ਮੁਹੰਮਦ ਮੀਰਪੁਰ ਖਾਸ ਦੀ ਹੈ। ਜਿਥੇ ਕੋਹਲੀ ਭਾਈਚਾਰੇ ਦੀ ਹਿੰਦੂ ਲੜਕੀ ਨੂੰ ਮੁਸਲਿਮ ਨੌਜਵਾਨਾਂ ਨੇ ਸ਼ਿਕਾਰ ਬਣਾਇਆ। ਬਲਾਤਕਾਰ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 7 ਸੀ। ਜਿਨ੍ਹਾਂ ਵਿਚੋਂ ਚਾਰ ਨੂੰ ਲੜਕੀ ਜਾਣਦੀ ਹੈ।
ਇਹ ਵੀ ਪੜ੍ਹੋ: ਅੱਜ ਦਾ ਇਤਿਹਾਸ: 3 ਅਕਤੂਬਰ 1977 ਨੂੰ ਜੀਪ ਘੁਟਾਲੇ ’ਚ ਹੋਈ ਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ
ਪੀੜਤ ਲੜਕੀ ਨੇ ਦਸਿਆ ਕਿ ਦੋਸ਼ੀ ਨੌਜਵਾਨ ਨੇ 30 ਸਤੰਬਰ ਨੂੰ ਉਸ ਨੂੰ ਘਰੋਂ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਹ ਉਸ ਨੂੰ ਅਪਣੇ ਨਾਲ ਲੈ ਗਏ ਅਤੇ ਧਮਕੀਆਂ ਦੇ ਕੇ ਸੱਤ ਨੌਜਵਾਨਾਂ ਨੇ ਇਕ-ਇਕ ਕਰਕੇ ਉਸ ਨਾਲ ਬਲਾਤਕਾਰ ਕੀਤਾ। ਘਰ ਪਹੁੰਚ ਕੇ ਉਸ ਨੇ ਸਾਰੀ ਗੱਲ ਪ੍ਰਵਾਰ ਨੂੰ ਦੱਸੀ। ਇਸ ਮਗਰੋਂ ਪੁਲਿਸ ਨਾਲ ਸੰਪਰਕ ਕੀਤਾ ਗਿਆ ਪਰ ਪੁਲਿਸ ਨੇ ਨਾ ਤਾਂ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਐਫਆਈਆਰ ਦਰਜ ਕੀਤੀ।