ਆਂਧਰਾ ਪ੍ਰਦੇਸ਼ ਦੇ ਲੋਕਾਂ ਦੀਆਂ ਵਧੀਆਂ ਮੁਸੀਬਤਾਂ,ਮੁੱਖ ਰੇਲ ਅਤੇ ਸੜਕੀ ਮਾਰਗ ਬੰਦ 
Published : Nov 21, 2021, 2:31 pm IST
Updated : Nov 21, 2021, 2:31 pm IST
SHARE ARTICLE
chennai rain
chennai rain

ਐਸਪੀਐਸ ਨੇਲੋਰ ਜ਼ਿਲ੍ਹੇ ਵਿਚ ਚੇਨਈ-ਕੋਲਕਾਤਾ ਰਾਸ਼ਟਰੀ ਰਾਜਮਾਰਗ-16 ਨੂੰ ਪਾਦੁਗੁਪਾਡੂ ਵਿਖੇ ਸੜਕ ਪਾਣੀ ਵਿਚ ਡੁੱਬਣ ਤੋਂ ਬਾਅਦ ਆਵਾਜਾਈ ਲਈ ਬੰਦ ਕਰਨਾ ਪਿਆ।

ਆਂਧਰਾ ਪ੍ਰਦੇਸ਼ : ਸਥਾਨਕ ਪੇਨਾ ਨਦੀ ਦੇ ਹੜ੍ਹ ਕਾਰਨ ਹੋਈ ਭਾਰੀ ਤਬਾਹੀ ਕਾਰਨ ਐਤਵਾਰ ਨੂੰ ਸੂਬੇ ਨੂੰ ਦੱਖਣ ਅਤੇ ਪੂਰਬ ਨਾਲ ਜੋੜਨ ਵਾਲੇ ਮੁੱਖ ਰੇਲ ਅਤੇ ਸੜਕੀ ਸੰਪਰਕ ਟੁੱਟ ਗਏ। ਐਸਪੀਐਸ ਨੇਲੋਰ ਜ਼ਿਲ੍ਹੇ ਵਿਚ ਚੇਨਈ-ਕੋਲਕਾਤਾ ਰਾਸ਼ਟਰੀ ਰਾਜਮਾਰਗ-16 ਨੂੰ ਪਾਦੁਗੁਪਾਡੂ ਵਿਖੇ ਸੜਕ ਪਾਣੀ ਵਿਚ ਡੁੱਬਣ ਤੋਂ ਬਾਅਦ ਆਵਾਜਾਈ ਲਈ ਬੰਦ ਕਰਨਾ ਪਿਆ। ਪਾਦੁਗੁਪਾਡੂ ਵਿਖੇ ਰੇਲ ਪਟੜੀਆਂ 'ਤੇ ਹੜ੍ਹ ਦਾ ਪਾਣੀ ਭਰ ਜਾਣ ਕਾਰਨ ਚੇਨਈ-ਵਿਜੇਵਾੜਾ ਮਾਰਗ 'ਤੇ ਘੱਟੋ-ਘੱਟ 17 ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ।

RainRain

ਤਿੰਨ ਹੋਰ ਟਰੇਨਾਂ ਨੂੰ ਅਸਥਾਈ ਤੌਰ 'ਤੇ ਰੱਦ ਜਾਂ ਮੋੜ ਦਿਤਾ ਗਿਆ ਸੀ। ਰਾਜ ਦੇ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਐਸਪੀਐਸ ਨੇਲੋਰ ਜ਼ਿਲ੍ਹੇ ਵਿਚ ਸੋਮਾਸੀਲਾ ਜਲ ਭੰਡਾਰ ਤੋਂ ਦੋ ਲੱਖ ਕਿਊਸਿਕ ਹੜ੍ਹ ਦਾ ਪਾਣੀ ਵਹਿ ਗਿਆ, ਜਿਸ ਨਾਲ ਖੇਤਰ ਡੁੱਬ ਗਿਆ। ਇਸ ਕਾਰਨ ਕੋਵਰੂ ਵਿਖੇ ਰਾਸ਼ਟਰੀ ਰਾਜਮਾਰਗ-16 ਨੂੰ ਵੀ ਜਾਮ ਕਰ ਦਿਤਾ ਗਿਆ ਹੈ। ਇਸ ਤੋਂ ਬਾਅਦ, ਨੇਲੋਰ ਅਤੇ ਵਿਜੇਵਾੜਾ ਵਿਚਕਾਰ NH-16 'ਤੇ ਆਵਾਜਾਈ ਨੂੰ ਮੁਅੱਤਲ ਕਰ ਦਿਤਾ ਗਿਆ, ਜਿਸ ਨਾਲ ਸੈਂਕੜੇ ਵਾਹਨ ਕਈ ਕਿਲੋਮੀਟਰ ਤੱਕ ਫਸ ਗਏ।

rainrain

ਬੱਸ ਸੇਵਾਵਾਂ ਵਿਚ ਵਿਘਨ ਪੈਣ ਕਾਰਨ ਸੈਂਕੜੇ ਯਾਤਰੀ ਨੇਲੋਰ ਆਰਟੀਐਸ ਬੱਸ ਸਟੇਸ਼ਨ ’ਤੇ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਕਾਲਹਸਤੀ ਤੋਂ ਆਉਣ ਵਾਲੇ ਵਾਹਨਾਂ ਨੂੰ ਟੋਟੇਮਬੇਡੂ ਚੈੱਕ ਪੋਸਟ 'ਤੇ ਰੋਕਿਆ ਗਿਆ ਅਤੇ ਪਾਮੁਰੂ ਅਤੇ ਦਰਸੀ ਦੇ ਰਸਤੇ ਮੋੜ ਦਿਤਾ ਗਿਆ। ਕਡਪਾ ਜ਼ਿਲ੍ਹੇ ਵਿਚ ਪਪਾਗਨੀ ਨਦੀ ਉੱਤੇ ਇੱਕ ਪੁਲ ਕਮਲਾਪੁਰਮ ਵਿੱਚ ਡਿੱਗ ਗਿਆ, ਜਿਸ ਨਾਲ ਕਡਪਾ ਅਤੇ ਅਨੰਤਪੁਰਮ ਜ਼ਿਲ੍ਹਿਆਂ ਵਿਚਕਾਰ ਸੜਕ ਸੰਪਰਕ ਟੁੱਟ ਗਿਆ। ਉਨ੍ਹਾਂ ਕਿਹਾ ਕਿ ਵੇਲੀਗੱਲੂ ਜਲ ਭੰਡਾਰ ਤੋਂ ਆਏ ਹੜ੍ਹ ਕਾਰਨ ਪੁਲ ਢਹਿ ਗਿਆ।

Penna riverPenna river

ਜਾਣਕਾਰੀ ਅਨੁਸਾਰ ਕਡਪਾ ਕਸਬੇ ਵਿਚ ਐਤਵਾਰ ਤੜਕੇ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਇਸ ਵਿਚ ਰਹਿ ਰਹੇ ਲੋਕ ਘਟਨਾ ਤੋਂ ਕੁਝ ਮਿੰਟ ਪਹਿਲਾਂ ਸੁਰੱਖਿਅਤ ਬਾਹਰ ਆ ਗਏ ਸਨ। ਦੂਜੀ ਮੰਜ਼ਿਲ 'ਤੇ ਫਸੀ ਮਾਂ ਅਤੇ ਬੱਚੇ ਨੂੰ ਪੁਲਿਸ ਅਤੇ ਫਾਇਰਫਾਈਟਰਜ਼ ਨੇ ਬਚਾ ਲਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement