
ਪਟੀਸ਼ਨ ਵਿਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਸੰਵੇਦਨਸ਼ੀਲ ਵੇਰਵੇ ਲੀਕ ਕੀਤੇ ਗਏ ਹਨ।
ਨਵੀਂ ਦਿੱਲੀ: ਸ਼ਰਧਾ ਕਤਲ ਕੇਸ ਦੀ ਜਾਂਚ ਨੂੰ ਲੈ ਕੇ ਦਿੱਲੀ ਦੇ ਇਕ ਵਕੀਲ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਦਾਇਰ ਪਟੀਸ਼ਨ ਵਿਚ ਸ਼ਰਧਾ ਕਤਲ ਕੇਸ ਦੀ ਜਾਂਚ ਦਿੱਲੀ ਪੁਲਿਸ ਤੋਂ ਕੇਂਦਰੀ ਜਾਂਚ ਬਿਊਰੋ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ।
ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪ੍ਰਸ਼ਾਸਨਿਕ/ਸਟਾਫ਼ ਦੀ ਘਾਟ ਦੇ ਨਾਲ-ਨਾਲ ਢੁਕਵੇਂ ਤਕਨੀਕੀ ਅਤੇ ਵਿਗਿਆਨਕ ਉਪਕਰਨਾਂ ਦੀ ਘਾਟ ਕਾਰਨ ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਕੀਤੀ ਜਾ ਸਕੇਗੀ। ਘਟਨਾ ਕਰੀਬ ਛੇ ਮਹੀਨੇ ਪਹਿਲਾਂ ਦੀ ਹੈ।
ਪਟੀਸ਼ਨ ਵਿਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਸੰਵੇਦਨਸ਼ੀਲ ਵੇਰਵੇ ਲੀਕ ਕੀਤੇ ਗਏ ਹਨ। ਕਿਸੇ ਵੀ ਸਾਮਾਨ ਨੂੰ ਜ਼ਬਤ ਕਰਨ, ਅਦਾਲਤੀ ਸੁਣਵਾਈ ਆਦਿ ਦੀ ਥਾਂ 'ਤੇ ਮੀਡੀਆ ਅਤੇ ਹੋਰ ਜਨਤਕ ਵਿਅਕਤੀਆਂ ਦੀ ਮੌਜੂਦਗੀ ਕੇਸ ਦੇ ਸਬੂਤਾਂ ਅਤੇ ਗਵਾਹਾਂ ਨਾਲ ਛੇੜਛਾੜ ਦੇ ਬਰਾਬਰ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਅੱਜ ਤੱਕ ਘਟਨਾ ਵਾਲੀ ਥਾਂ ਨੂੰ ਸੀਲ ਨਹੀਂ ਕੀਤਾ ਹੈ, ਜਿੱਥੇ ਰੋਜ਼ਾਨਾ ਆਮ ਲੋਕ ਅਤੇ ਮੀਡੀਆ ਵਾਲੇ ਲਗਾਤਾਰ ਪਹੁੰਚ ਰਹੇ ਹਨ।