ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਿਸ, 13 ਟੁਕੜੇ ਬਰਾਮਦ
Published : Nov 15, 2022, 3:26 pm IST
Updated : Nov 15, 2022, 3:27 pm IST
SHARE ARTICLE
Shraddha murder: Lover who hacked girlfriend into 35 pieces taken to forest by police, 13 pieces recovered
Shraddha murder: Lover who hacked girlfriend into 35 pieces taken to forest by police, 13 pieces recovered

ਵਿਆਹ ਨੂੰ ਲੈ ਕੇ ਝਗੜਾ ਹੋਣ ਮਗਰੋਂ ਕੀਤਾ ਕਤਲ

 

ਨਵੀਂ ਦਿੱਲੀ- ਦਿੱਲੀ ਪੁਲਿਸ ਮੰਗਲਵਾਰ ਨੂੰ ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੂੰ ਲੈ ਕੇ ਮਹਿਰੌਲੀ ਦੇ ਜੰਗਲ ਪਹੁੰਚੀ। ਆਫਤਾਬ 'ਤੇ ਲਿਵ-ਇਨ ਪਾਰਟਨਰ 26 ਸਾਲਾ ਸ਼ਰਧਾ ਦੀ ਹੱਤਿਆ ਦਾ ਦੋਸ਼ ਹੈ। ਆਫਤਾਬ ਨੇ ਕਬੂਲ ਕੀਤਾ ਕਿ ਕਤਲ ਤੋਂ ਬਾਅਦ ਉਸ ਨੇ ਲਾਸ਼ ਦੇ 35 ਟੁਕੜੇ ਕਰ ਕੇ ਜੰਗਲ 'ਚ ਸੁੱਟ ਦਿੱਤੇ ਸਨ। ਪੁਲਿਸ ਨੇ ਜੰਗਲ ਵਿਚੋਂ 13 ਟੁਕੜੇ ਬਰਾਮਦ ਕਰ ਲਏ ਹਨ ਪਰ ਫੋਰੈਂਸਿਕ ਜਾਂਚ ਮਗਰੋਂ ਹੀ ਪੁਸ਼ਟੀ ਹੋ ਸਕੇਗੀ ਕਿ ਕੀ ਇਹ ਪੀੜਤਾ ਨਾਲ ਜੁੜੇ ਹਨ। ਪੁਲਿਸ ਨੂੰ ਅਜੇ ਤੱਕ ਕਤਲ ’ਚ ਇਸਤੇਮਾਲ ਹਥਿਆਰ ਨਹੀਂ ਮਿਲਿਆ ਹੈ।
ਆਫਤਾਬ ਨੇ ਜਾਂਚ ਦੌਰਾਨ ਪੁਲਿਸ ਨੂੰ ਦੱਸਿਆ ਕਿ ਵਿਆਹ ਨੂੰ ਲੈ ਕੇ ਝਗੜਾ ਹੋਣ ਮਗਰੋਂ ਉਸ ਨੇ ਸ਼ਰਧਾ ਵਾਕਰ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਟੁਕੜਿਆਂ ’ਚ ਕੱਟਣ ਦਾ ਵਿਚਾਰ ਇਕ ਅਮਰੀਕੀ ਟੈਲੀਵਿਜ਼ਨ ਸੀਰੀਜ਼ ਤੋਂ ਆਇਆ ਸੀ। 
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਲਾਸ਼  ਦੇ ਟੁਕੜਿਆਂ ਨੂੰ ਰੱਖਣ ਇਕ ਵੱਡਾ ਫਰਿੱਜ ਖਰੀਦਿਆ ਅਤੇ ਉਹ ਇਨ੍ਹਾਂ ਟੁਕੜਿਆਂ ਨੂੰ ਸੁੱਟਣ ਲਈ ਅੱਧੀ ਰਾਤ ਨੂੰ ਨਿਕਲਦਾ ਸੀ।  ਆਫਤਾਬ ਅਤੇ ਸ਼ਰਧਾ ਡੇਟਿੰਗ ਐਪ ਜ਼ਰੀਏ ਇਕ-ਦੂਜੇ ਦੇ ਸੰਪਰਕ ਵਿਚ ਆਏ ਸਨ ਅਤੇ ਬਾਅਦ ’ਚ ਦੋਵੇਂ ਮੁੰਬਈ ’ਚ ਇਕ ਕਾਲ ਸੈਂਟਰ ’ਚ ਕੰਮ ਕਰਨ ਲੱਗੇ ਅਤੇ ਦੋਹਾਂ ਨੂੰ ਪਿਆਰ ਹੋ ਗਿਆ।  
ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਇਸ ਸਾਲ ਮਈ ਵਿਚ ਦੱਖਣੀ ਦਿੱਲੀ ਵਿਚ ਮਹਿਰੌਲੀ ਚਲੇ ਗਏ ਸਨ, ਜਦੋਂ ਉਨ੍ਹਾਂ ਦੇ ਪਰਿਵਾਰਾਂ ਨੇ ਵੱਖ-ਵੱਖ ਧਰਮ ਹੋਣ ਕਾਰਨ ਦੋਵਾਂ ਦੇ ਰਿਸ਼ਤੇ ਦਾ ਵਿਰੋਧ ਕੀਤਾ। ਆਫਤਾਬ, ਸ਼ਰਧਾ ਨੂੰ ਵਿਆਹ ਦਾ ਝਾਂਸਾ ਦੇ ਕੇ ਦਿੱਲੀ ਲੈ ਕੇ ਆਇਆ ਸੀ। ਸ਼ਰਧਾ ਵੱਲੋਂ ਵਿਆਹ ਦਾ ਦਬਾਅ ਬਣਾਉਣ ’ਤੇ ਆਫਤਾਬ ਨੇ ਉਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ।
 

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement