
ਪੁਲਿਸ ਫੁਟੇਜ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨਵੀਂ ਦਿੱਲੀ: ਸ਼ਰਧਾ ਵਾਕਰ ਦੀ ਹੱਤਿਆ ਦੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਨੂੰ ਪਿਛਲੇ ਮਹੀਨੇ ਸਵੇਰੇ ਆਪਣੇ ਘਰ ਦੇ ਬਾਹਰ ਬੈਗ ਲੈ ਕੇ ਘੁੰਮਦਾ ਦੇਖਿਆ ਗਿਆ ਸੀ। ਇਸ ਗੱਲ ਦਾ ਖੁਲਾਸਾ ਸੀਸੀਟੀਵੀ ਫੁਟੇਜ ਤੋਂ ਹੋਇਆ ਹੈ। ਸ਼ੱਕ ਹੈ ਕਿ ਉਹ ਸ਼ਰਧਾ ਵਾਕਰ ਦੇ ਸਰੀਰ ਦੇ ਟੁਕੜੇ ਲੈ ਕੇ ਜਾ ਰਿਹਾ ਸੀ। ਪੁਲਿਸ ਫੁਟੇਜ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
#WATCH | Shraddha murder case: CCTV visuals of Aftab carrying bag at a street outside his house surface from October 18 pic.twitter.com/S2JJUippEr
18 ਅਕਤੂਬਰ ਨੂੰ ਰਿਕਾਰਡ ਕੀਤਾ ਗਿਆ ਇਹ ਵੀਡੀਓ ਇਸ ਭਿਆਨਕ ਕਤਲ ਕਾਂਡ ਵਿਚ ਸਾਹਮਣੇ ਆਉਣ ਵਾਲੀ ਪਹਿਲੀ ਵਿਜ਼ੂਅਲ ਸੀਸੀਟੀਵੀ ਫੁਟੇਜ ਹੈ। ਇਸ ਵੀਡੀਓ ਕਲਿੱਪ ਵਿਚ ਇਕ ਵਿਅਕਤੀ ਆਪਣੇ ਹੱਥਾਂ ਵਿਚ ਇਕ ਬੈਗ ਅਤੇ ਇਕ ਡੱਬੇ ਦਾ ਪੈਕੇਜ ਲੈ ਕੇ ਸੜਕ 'ਤੇ ਤੁਰਦਾ ਦਿਖਾਇਆ ਗਿਆ ਹੈ। ਉਸ ਦਾ ਚਿਹਰਾ ਸਾਫ਼ ਨਹੀਂ ਹੈ ਪਰ ਪੁਲਿਸ ਦਾ ਦਾਅਵਾ ਹੈ ਕਿ ਉਹ ਆਫ਼ਤਾਬ ਹੈ।