ਸਮਾਰਟਫੋਨ ਛੱਡ, 1 ਲੱਖ ਡਾਲਰ ਜਿੱਤਣ ਦਾ ਮੌਕਾ 
Published : Dec 21, 2018, 6:28 pm IST
Updated : Apr 10, 2020, 10:57 am IST
SHARE ARTICLE
Smart phone
Smart phone

ਜੇਕਰ ਤੁਸੀਂ ਇਕ ਲੱਖ ਡਾਲਰ ਯਾਨੀ ਤਕਰੀਬਨ 71.82 ਲੱਖ ਰੁਪਏ ਦਾ ਇਨਾਮ ਜਿੱਤਣਾਂ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।ਜੀ ਕਿਉਂਕਿ ਇੱਕ...

ਚੰਡੀਗੜ੍ਹ (ਭਾਸ਼ਾ) : ਜੇਕਰ ਤੁਸੀਂ ਇਕ ਲੱਖ ਡਾਲਰ ਯਾਨੀ ਤਕਰੀਬਨ 71.82 ਲੱਖ ਰੁਪਏ ਦਾ ਇਨਾਮ ਜਿੱਤਣਾਂ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।ਜੀ ਕਿਉਂਕਿ ਇੱਕ ਸਕੀਮ ਆਈ ਹੈ ਜਿਸ ਰਾਹੀ ਇਕ - ਦੋ ਹਫਤੇ ਨਹੀਂ, ਪੂਰੇ ਇਕ ਸਾਲ ਤੱਕ ਬਿਨਾਂ ਫੋਨ ਦੇ ਰਹਿਣ ਵਾਲੇ ਵਿਅਕਤੀ ਨੂੰ ਇਹ ਇਨਾਮ ਮਿਲੇਗਾ।ਇਸ ਦੌਰਾਨ ਕਿਸੇ ਦੇ ਸਮਾਰਟਫੋਨ ਨੂੰ ਮੰਗਣਾਂ ਵੀ ਨਹੀਂ ਹੋਵੇਗਾ।ਪੂਰੇ ਸਾਲ ਇਸ ਚਣੌਤੀ ਉੱਤੇ ਖਰਾ ਉਤਰਨਾ ਹੋਵੇਗਾ।ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਇਸ ਬਾਰੇ ਪਤਾ ਕਿਵੇਂ ਲਗੇਗਾ ਕਿ ਕਿਸੇ ਨੇ ਸਮਾਰਟਫੋਨ ਵਰਤਿਆ ਜਾ ਨਹੀਂ।

ਤਾਂ ਤੁਹਾਨੂੰ ਦੱਸ ਦਈਏ ਕਿ ਇਕ ਸਾਲ ਪੂਰਾ ਹੋਣ ਤੋਂ ਬਾਅਦ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਆਦਮੀ ਦਾ ਲਾਈ - ਡੀਟੈਕਟਰ ਟੈਸਟ ਹੋਵੇਗਾ।ਇਹ ਸਭ ਪੜਾਅ ਪੂਰੇ ਕਰਨ ਤੋਂ ਬਾਅਦ ਸਬੰਧਿਤ ਵਿਅਕਤੀ ਨੂੰ ਇਨਾਮ ਮਿਲੇਗਾ। ਇਕ ਰਿਪੋਰਟ ਮੁਤਾਬਕ ਇਕ ਨਿਜੀ ਕੰਪਨੀ ਵਿਟਾਮਿਨਵਾਟਰ ਵਲੋਂ ਇਹ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ। 8 ਜਨਵਰੀ ਤੱਕ ਇਸ ਮੁਕਾਬਲੇ ‘ਚ ਹਿੱਸਾ ਲਿਆ ਜਾ ਸਕਦਾ ਹੈ। ਹਿੱਸਾ ਲੈਣ ਵਾਲੇ ਆਦਮੀ ਨੂੰ ਹੈਸ਼ਟੈਗਨੋਫੋਨਫਾਰਈਅਰ ਜਾਂ ਹੈਸ਼ਟੈਗਕਾਂਟੈਸਟ ਦੇ ਨਾਲ ਟਵਿੱਟਰ ਜਾਂ ਇੰਸਟਾਗਰਾਮ 'ਤੇ ਅਪਣੀ ਇਕ ਫੋਟੋ ਪਾਉਣੀ ਹੋਵੇਗੀ।

ਇਸ ਦੇ ਨਾਲ ਇਹ ਲਿਖਣਾ ਹੋਵੇਗਾ ਕਿ ਉਹ ਇਕ ਸਮਾਰਟਫੋਨ ਤੋਂ ਬਿਨਾਂ ਕਿਉਂ ਰਹਿਣਾ ਚਾਹੁੰਦਾ ਹੈ? ਪ੍ਰਤੀਯੋਗੀ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਕੰਪਨੀ ਦੇ ਵੱਲੋਂ ਨੋਕੀਆ ਦਾ ਇਕ 3310 ਫੋਨ ਵੀ ਦਿਤਾ ਜਾਵੇਗਾ। ਪ੍ਰਤੀਯੋਗੀ ਪੂਰੀ ਦੁਨੀਆਂ ਤੋਂ ਕਿਤੇ ਕਟ ਨਾ ਜਾਣ, ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਇਕ ਰਾਹਤ ਵੀ ਦੇ ਰਹੀ ਹੈ।ਇਕ ਖਾਸ ਗੱਲ ਹੋਰ ਹੈ ਕਿ ਮੁਕਾਬਲੇ ਵਿਚ ਪ੍ਰਤੀਯੋਗੀ ਕਰਨ ਤੋਂ ਬਾਅਦ ਜੇਕਰ ਪ੍ਰਤੀਯੋਗੀ ਛੇ ਮਹੀਨੇ ਵੀ ਪੂਰੀ ਸੱਚਾਈ ਦੇ ਨਾਲ ਸਮਾਰਟਫੋਨ ਤੋਂ ਬਿਨਾਂ ਰਹਿ ਸਕੇਗਾ ਤਾਂ ਉਸ ਨੂੰ 10 ਹਜ਼ਾਰ ਡਾਲਰ ਇਨਾਮ ਮਿਲੇਗਾ।

ਮੁਕਾਬਲਾ ਥੋੜ੍ਹਾ ਮੁਸ਼ਕਲ ਹੈ ਪਰ ਤੁਹਾਨੂੰ ਸਮਾਰਟ ਡਿਵਾਈਸ ਤੋਂ ਬਿਨਾਂ ਰਹਿਣਾ ਸਿਖਾ ਦੇਵੇਗਾ, ਜੋ ਕਿ ਤੁਹਾਡੀ ਜਿੰਦਗੀ ‘ਚ ਵੱਡੀ ਰਾਹਤ ਦੀ ਚੀਜ ਹੋਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement