
ਫ਼ਿੱਚ ਰੇਟਿੰਗ ਦਾ ਅੰਦਾਜ਼ਾ ਹੈ ਕਿ 2019 ਦੇ ਅਖ਼ੀਰ ਤਕ ਭਾਰਤੀ ਮੁਦਰਾ ਰੁਪਿਆ ਕਮਜ਼ੋਰ ਹੋ ਕੇ 75 ਰੁਪਏ ਪ੍ਰਤੀ ਡਾਲਰ 'ਤੇ ਆ ਜਾਵੇਗਾ.........
ਨਵੀਂ ਦਿੱਲੀ : ਫ਼ਿੱਚ ਰੇਟਿੰਗ ਦਾ ਅੰਦਾਜ਼ਾ ਹੈ ਕਿ 2019 ਦੇ ਅਖ਼ੀਰ ਤਕ ਭਾਰਤੀ ਮੁਦਰਾ ਰੁਪਿਆ ਕਮਜ਼ੋਰ ਹੋ ਕੇ 75 ਰੁਪਏ ਪ੍ਰਤੀ ਡਾਲਰ 'ਤੇ ਆ ਜਾਵੇਗਾ। ਫ਼ਿੱਚ ਨੇ ਅਪਣੇ ਕੌਮਾਂਤਰੀ ਦ੍ਰਿਸ਼ 'ਚ ਕਿਹਾ ਕਿ ਚਾਲੂ ਖਾਤੇ ਦਾ ਘਾਟਾ ਵਧਣ ਅਤੇ ਕੌਮਾਂਤਰੀ ਵਿੱਤ ਮਹਿੰਗਾ ਹੋਣ ਨਾਲ ਰੁਪਏ 'ਚ ਗਿਰਾਵਟ ਆਵੇਗੀ। ਇਸ ਸਮੇਂ ਰੁਪਿਆ 71 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਚਲ ਰਿਹਾ ਹੈ।
ਰੇਟਿੰਗ ਏਜੰਸੀ ਨੇ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਦੇ ਅੰਦਾਜ਼ੇ ਨੂੰ ਵੀ 7.8 ਫ਼ੀ ਸਦੀ ਤੋਂ ਘਟਾ ਕੇ 7.2 ਫ਼ੀ ਸਦੀ ਕਰ ਦਿਤਾ ਹੈ। ਜ਼ਿਆਦਾ ਲਾਗਤ ਅਤੇ ਕਰਜ਼ਾ ਉਪਲਬਧਤਾ 'ਚ ਕਮੀ ਕਰ ਕੇ ਫ਼ਿੱਚ ਨੇ ਅੰਦਾਜ਼ਾ ਘਟਾਇਆ ਹੈ। ਇਸ ਤੋਂ ਪਹਿਲਾਂ ਫ਼ਿੱਚ ਨੇ ਸਤੰਬਰ 'ਚ ਵਿਕਾਸ ਦਰ 7.8 ਫ਼ੀ ਸਦੀ ਅਤੇ ਜੂਨ 'ਚ 7.4 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ। ਫ਼ਿੱਚ ਦਾ ਨਵਾਂ ਅੰਦਾਜ਼ਾ ਚਾਲੂ ਵਿੱਤ ਵਰ੍ਹੇ ਲਈ ਆਰ.ਬੀ.ਆਈ. ਦੇ 7.4 ਫ਼ੀ ਸਦੀ ਤੋਂ ਅਪਣੇ ਪਹਿਲਾਂ ਲਾਏ ਅੰਦਾਜ਼ੇ ਤੋਂ ਕਾਫ਼ੀ ਘੱਟ ਹੈ। (ਪੀਟੀਆਈ)