
ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਕਿਹਾ ਕਿ ਸਾਡੇ ਵਿਚਕਾਰ ਕਈ ਖੇਤਰਾਂ ਵਿਚ ਇਕ ਦੂਜੇ ਦੀਆਂ ਯੋਗਤਾਵਾਂ ਦਾ ਲਾਭ ਲੈਣ ਵੀ ਸਹਿਮਤੀ ਬਣੀ ਹੈ।
ਨਵੀਂ ਦਿੱਲੀ, (ਪੀਟੀਆਈ ) : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਵਿਚਕਾਰ ਬੈਠਕ ਵਿਚ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਸੰਪਰਕ ਵਧਾਉਣ ਲਈ ਤਿਆਰ ਕੀਤੀ ਗਈ ਰੂਪਰੇਖਾ ਨੂੰ ਲੈ ਕੇ ਗੱਲਬਾਤ ਕੀਤੀ ਗਈ। ਦੋਹਾਂ ਪੱਖਾਂ ਵਿਚਕਾਰ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ਸਮੇਤ ਦੁਵੱਲੇ ਮੁੱਦਿਆਂ 'ਤੇ ਵੀ ਚਰਚਾ ਹੋਈ। ਤੀਜੇ ਇੰਡੀਆ-ਚਾਈਨਾ ਥਿੰਕ ਟੈਂਕਸ ਫੋਰਮ ਦੇ ਉਦਘਾਟਨ ਸੈਸ਼ਨ ਦੌਰਾਨ ਚੀਨ ਦੇ ਵਿਦੇਸ਼
China's Foreign Minister Wang yi
ਮੰਤਰੀ ਵੈਂਗ ਯੀ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਲੋਕਾਂ ਦਾ ਆਪਸੀ ਲੈਣ-ਦੇਣ ਵਧਣਾ ਚਾਹੀਦਾ ਹੈ। ਇਹ ਮਨੁੱਖੀ ਜਾਤੀ ਦੇ ਵਿਕਾਸ ਲਈ ਬਿਹਤਰ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਸਾਡੇ ਵਿਚਕਾਰ ਕਈ ਖੇਤਰਾਂ ਵਿਚ ਇਕ ਦੂਜੇ ਦੀਆਂ ਯੋਗਤਾਵਾਂ ਦਾ ਲਾਭ ਲੈਣ ਵੀ ਸਹਿਮਤੀ ਬਣੀ ਹੈ। ਉਹਨਾਂ ਕਿਹਾ ਕਿ ਲੋਕਾਂ ਦਾ ਆਪਸੀ ਲੈਣ-ਦੇਣ ਲੋਕਾਂ ਨਾਲ ਅਤੇ ਲੋਕਾਂ ਲਈ ਹੋਣਾ ਚਾਹੀਦਾ ਹੈ। ਇਹ ਭਾਰਤ ਅਤੇ ਚੀਨ ਦੇ ਸਬੰਧਾਂ ਦੇ ਇਤਿਹਾਸ ਵਿਚ ਇਕ ਪ੍ਰਮੁਖ ਪਹਿਲ ਹੈ।
Sushma Swaraj
ਬੈਠਕ ਦੌਰਾਨ ਸੁਸ਼ਮਾ ਸਵਰਾਜ ਨੇ ਕਿਹਾ ਕਿ ਮੈਂ ਇਸ ਵਿਚਾਰ-ਵਟਾਂਦਰੇ ਤੇ ਸੰਤੁਸ਼ਟ ਹਾਂ। ਜਿਹਨਾਂ ਤਰਜੀਹਾਂ 'ਤੇ ਅਸੀਂ ਚਰਚਾ ਕੀਤੀ ਹੈ ਉਹਨਾਂ ਵਿਚ ਫਿਲਮ, ਸਿੱਖਿਆ, ਸੈਰ-ਸਪਾਟਾ, ਕਲਾ, ਯੋਗ, ਮੀਡੀਆ, ਸੱਭਿਆਚਾਰ, ਖੇਡਾਂ ਵਿਚ ਸਹਿਯੋਗ, ਅਕਾਦਮਿਕ ਅਤੇ ਯੂਥ ਐਕਸਚੇਂਜ ਸ਼ਾਮਲ ਹਨ। ਬੈਠਕ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਅਪਣੇ ਸੁਨੇਹੇ ਵਿਚ ਕਿਹਾ ਕਿ ਭਾਰਤ ਅਤੇ ਚੀਨ ਜੇਕਰ ਮਿਲ ਕੇ ਕੰਮ ਕਰਨ ਤਾਂ ਉਹ ਖੇਤਰੀ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦੇ ਹਨ।
indo china relationship
ਦੋਨੋਂ ਦੇਸ਼ ਨਾ ਸਿਰਫ ਏਸ਼ੀਆ ਦੀ ਅਗਵਾਈ ਕਰ ਸਕਦੇ ਹਨ ਸਗੋਂ ਦੁਨੀਆ ਦੇ ਸਾਹਮਣੇ ਆਉਣ ਵਾਲੇ ਸੌ ਸਾਲ 'ਏਸ਼ੀਆ ਦੀ ਸ਼ਤਾਬਦੀ' ਦੇ ਤੌਰ 'ਤੇ ਵੀ ਪੇਸ਼ ਕਰ ਸਕਦੇ ਹਨ। ਦੱਸ ਦਈਏ ਕਿ ਵੈਂਗ ਯੀ ਲੋਕਾਂ ਵਿਚਕਾਰ ਆਪਸੀ ਸੰਪਰਕ 'ਤੇ ਉੱਚ ਪੱਧਰੀ ਪਹਿਲੀ ਬੈਠਕ ਵਿਚ ਹਿੱਸਾ ਲੈਣ ਲਈ ਭਾਰਤ ਆਏ ਹੋਏ ਹਨ। ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ। ਅਪਣੇ ਚਾਰ ਰੋਜ਼ਾ ਯਾਤਰਾ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਔਰਗਾਂਬਾਦ ਅਤੇ ਮੁੰਬਈ ਵੀ ਜਾਣਗੇ।