ਸਾਵਧਾਨ! 31 ਦਸੰਬਰ ਤੱਕ ਨਿਪਟਾ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ!  
Published : Dec 21, 2019, 4:11 pm IST
Updated : Dec 21, 2019, 4:11 pm IST
SHARE ARTICLE
Important task by december 31
Important task by december 31

ਐੱਸ.ਬੀ.ਆਈ. ਬੈਂਕ ਨੇ ਟਵੀਟ ਕਰਕੇ ਕਿਹਾ ਕਿ ਗਾਹਕ ਆਪਣੇ ਪੁਰਾਣੇ ਮੈਗਨੇਟਿਕ ਏ.ਟੀ.ਐੱਮ-ਡੈਬਿਟ ਕਾਰਡ ਨੂੰ ਬਦਲਵਾ ਲੈਣ।

ਨਵੀਂ ਦਿੱਲੀ: ਸਾਲ 2019 ਦੇ ਖਤਮ ਹੋਣ ਅਤੇ ਨਵਾਂ ਸਾਲ ਸ਼ੁਰੂ ਹੋਣ 'ਚ ਸਿਰਫ ਕੁਝ ਹੀ ਦਿਨ ਬਚੇ ਹਨ। ਦੱਸ ਦੇਈਏ ਕਿ 31 ਦਸੰਬਰ ਤੋਂ ਪਹਿਲਾਂ ਜੇਕਰ ਤੁਸੀਂ ਇਹ 4 ਕੰਮ ਨਹੀਂ ਨਿਪਟਾਏ ਤਾਂ ਤੁਸੀਂ ਪ੍ਰੇਸ਼ਾਨੀ 'ਚ ਪੈ ਸਕਦੇ ਹੋ। ਇਹ ਕੰਮ ਤੁਹਾਡੇ ਬੈਂਕ, ਆਮਦਨ ਟੈਕਸ, ਏ.ਟੀ.ਐੱਮ., ਪੈਨ ਕਾਰਡ ਨਾਲ ਜੁੜੇ ਹੋਏ ਹਨ। ਜੇਕਰ ਤੁਹਾਡਾ ਵੀ ਸਟੇਟ ਬੈਂਕ ਆਫ ਇੰਡੀਆ 'ਚ ਅਕਾਊਂਟ ਹੈ ਅਤੇ ਬੈਂਕ ਦੇ ਏ.ਟੀ.ਐੱਮ.-ਡੈਬਿਟ ਕਾਰਡ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।

PhotoPhoto ਐੱਸ.ਬੀ.ਆਈ. ਬੈਂਕ ਨੇ ਟਵੀਟ ਕਰਕੇ ਕਿਹਾ ਕਿ ਗਾਹਕ ਆਪਣੇ ਪੁਰਾਣੇ ਮੈਗਨੇਟਿਕ ਏ.ਟੀ.ਐੱਮ-ਡੈਬਿਟ ਕਾਰਡ ਨੂੰ ਬਦਲਵਾ ਲੈਣ। ਗਾਹਕਾਂ ਨੂੰ ਇਹ ਕੰਮ 31 ਦਸੰਬਰ 2019 ਤੱਕ ਕਰਨਾ ਹੈ ਕਿਉਂਕਿ ਉਹ ਨਵੇਂ ਸਾਲ ਤੋਂ ਆਪਣੇ ਏ.ਟੀ.ਐੱਮ.-ਡੈਬਿਟ ਕਾਰਡ ਤੋਂ ਪੈਸੇ ਨਹੀਂ ਕੱਢ ਪਾਓਗੇ ਭਾਵ ਤੁਹਾਡੇ ਕੋਲ ਕਰੀਬ 15 ਦਿਨ ਦਾ ਸਮਾਂ ਨਵਾਂ ਏ.ਟੀ.ਐੱਮ.-ਕ੍ਰੈਡਿਟ ਕਾਰਡ ਅਪਲਾਈ ਕਰਨ ਲਈ ਬਚਿਆ ਹੈ। ਸਥਾਈ ਖਾਤਾ ਗਿਣਤੀ (ਪੈਨ) ਨੂੰ ਇਸ ਸਾਲ 31 ਦਸੰਬਕ ਤੱਕ ਆਧਾਰ ਨਾਲ ਜ਼ਰੂਰੀ ਤੌਰ 'ਤੇ ਜੋੜਨਾ ਹੋਵੇਗਾ।

PhotoPhotoਆਮਦਨ ਵਿਭਾਗ ਨੇ ਐਤਵਾਰ ਨੂੰ ਇਸ ਬਾਰੇ 'ਚ ਜਨਤਕ ਸੂਚਨਾ ਜਾਰੀ ਕੀਤੀ ਹੈ। ਵਿਭਾਗ ਨੇ ਕਿਹਾ ਕਿ ਬਿਹਤਰ ਕੱਲ ਲਈ ਇਨਕਮ ਟੈਕਸ ਨਾਲ ਜੁੜੀਆਂ ਸੇਵਾਵਾਂ ਦਾ ਲਾਭ ਲੈਣ ਲਈ ਪੈਨ ਨੂੰ ਆਧਾਰ ਨਾਲ ਜੋੜਨ ਦਾ ਕੰਮ 31 ਦਸੰਬਰ 2019 ਤੱਕ ਪੂਰਾ ਕਰ ਲਓ। ਸੂਚਨਾ 'ਚ ਕਿਹਾ ਗਿਆ ਹੈ ਕਿ ਪੈਨ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਹੈ।

PhotoPhotoਜੇ ਤੁਸੀਂ 31 ਦਸੰਬਰ ਤੱਕ ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਨਹੀਂ ਕੀਤਾ ਤਾਂ ਤੁਹਾਡਾ ਕਾਰਡ ਆਪਰੇਟਿਵ ਨਹੀਂ ਰਹੇਗਾ ਭਾਵ 1 ਜਨਵਰੀ 2020 ਤੋਂ ਤੁਸੀਂ ਆਮਦਨ ਟੈਕਸ, ਵਿਦੇਸ਼ ਜਾਂ ਲੋਨ ਆਦਿ ਨਾਲ ਜੁੜਿਆ ਕੋਈ ਵੀ ਕੰਮ ਨਹੀਂ ਕਰ ਪਾਓਗੇ, ਜਦੋਂ ਤੱਕ ਤੁਸੀਂ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ।

PhotoPhoto ਜੇਕਰ ਤੁਸੀਂ 2018-19 ਦੀ ਆਰ.ਟੀ.ਆਈ. ਹੁਣ ਤੱਕ ਨਹੀਂ ਫਾਈਲ ਕੀਤੀ ਹੈ ਤਾਂ ਤੁਸੀਂ ਆਉਣ ਵਾਲੇ ਸਮੇਂ 'ਚ ਭਾਰੀ ਜੁਰਮਾਨੇ ਤੋਂ ਬਚਣ ਲਈ 31 ਦਸੰਬਰ ਤੱਕ ਆਈ.ਟੀ.ਆਰ. ਭਰ ਸਕਦੇ ਹੋ। ਇਸ ਬਿਲੇਟਿਡ ਆਈ.ਟੀ.ਆਰ. ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਂਝ ਤਾਂ  ਬਿਲੇਟਿਡ ਆਈ.ਟੀ.ਆਰ. ਦੀ ਆਖਿਰੀ ਤਾਰੀਕ 31 ਮਾਰਚ 2020 ਤੱਕ ਭਰ ਸਕਦੇ ਹੋ। ਉਹ ਵੀ 10000 ਰੁਪਏ ਦੇ ਜੁਰਮਾਨੇ ਦੇ ਨਾਲ।

ਅਜਿਹੇ 'ਚ ਤੁਸੀਂ 31 ਦਸੰਬਰ 2019 ਤੱਕ ਬਿਲੇਟਿਡ ਆਈ.ਟੀ.ਆਰ. ਭਰ ਕੇ 5 ਹਜ਼ਾਰ ਰੁਪਏ ਦਾ ਜੁਰਮਾਨਾ ਬਚਾ ਸਕਦੇ ਹੋ। ਜੇਕਰ ਤੁਸੀਂ ਵੀ ਕਿਸੇ ਸਰਵਿਸ ਟੈਕਸ ਜਾਂ ਐਕਸਾਈਜ਼ ਡਿਊਟੀ ਸੰਬੰਧਤ ਵਿਵਾਦ ਨਾਲ ਜੁੜੇ ਹੋ ਤਾਂ ਤੁਹਾਡੇ ਲਈ ਵਧੀਆ ਹੋਵੇਗਾ ਕਿ 31 ਦਸੰਬਰ 2019 ਤੋਂ ਪਹਿਲਾਂ ਇਸ ਦੇ ਹੱਲ ਲਈ ਰਜਿਸਟ੍ਰੇਸ਼ਨ ਕਰਵਾ ਲਓ। ਦੱਸ ਦੇਈਏ ਕਿ ਅਜਿਹੇ ਵਿਵਾਦਾਂ ਤੋਂ ਨਿਪਟਾਰਾ ਕਰਨ ਲਈ ਵਿੱਤ ਵਿਭਾਗ ਨੇ ਇਸ ਸਕੀਮ ਨੂੰ ਸ਼ੁਰੂ ਕੀਤਾ ਸੀ, ਜਿਸ ਦੀ ਆਖਰੀ ਤਾਰੀਕ 31 ਦਸੰਬਰ 2019 ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement