
ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
ਨਵੀਂ ਦਿੱਲੀ: ਮੌਸਮ ਵਿਭਾਗ ਦੀ ਮੰਨੀਏ ਤਾਂ ਜੰਮੂ-ਕਸ਼ਮੀਰ ਦੇ ਇਲਾਕਿਆਂ ‘ਚ ਪੱਛਮੀ ਗੜਬੜੀ ਵਾਲੀਆਂ ਪੌਣਾਂ ਪਹੁੰਚ ਗਈਆਂ ਹਨ ਜਿਸ ਦਾ ਅਸਰ ਉੱਤਰੀ ਭਾਰਤ ਦੇ ਪਹਾੜੀ ਸੂਬਿਆਂ ‘ਤੇ ਦਿਖਾਈ ਦੇਵੇਗਾ। ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ ਤੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਉਚਾਈ ਵਾਲੇ ਖੇਤਰਾਂ ‘ਚ ਬਾਰਿਸ਼ ਤੇ ਬਰਫ਼ਬਾਰੀ ਹੋ ਸਕਦੀ ਹੈ। ਉੱਥੇ ਹੀ ਹਿਮਾਚਲ ‘ਚ ਵੀ ਅਗਲੇ ਦੋ ਦਿਨ ਬਰਫ਼ਬਾਰੀ ਤੇ ਬਾਰਿਸ਼ ਦੀ ਸੰਭਾਵਨਾ ਹੈ।
Photoਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ‘ਚ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਦਿੱਲੀ ਹਵਾਈ ਅੱਡੇ ‘ਤੇ ਵੀ ਧੁੰਦ ਦੀ ਮਾਰ ਪਈ ਹੈ ਜਿਸ ਕਾਰਨ 46 ਉਡਾਨਾਂ ਦੇ ਰੂਟ ਬਦਲਣੇ ਪਏ। ਮੌਸਮ ਵਿਗਿਆਨ ਵਿਭਾਗ (India Meterological Department, IMD) ਵੱਲੋਂ ਜਾਰੀ ਆਲ ਇੰਡੀਆ ਬੁਲੇਟਿਨ ‘ਚ ਕਿਹਾ ਗਿਾ ਹੈ ਕਿ ਉੱਤਰੀ ਰਾਜਸਥਾਨ, ਪੰਜਾਬ ਤੇ ਚੰਡੀਗੜ੍ਹ ‘ਚ ਅਲੱਗ-ਅਲੱਗ ਇਲਾਕਿਆਂ ‘ਚ ਸੰਘਣੀ ਧੁੰਦ ਛਾਈ ਹੋਈ ਹੈ।
Rain ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ, ਪੰਜਾਬ, ਬਿਹਾਰ, ਅਸਾਮ ਤੇ ਮੇਘਾਲਿਆ ‘ਚ ਇਲਾਕਿਆਂ ‘ਚ ਸੰਘਣੀ ਧੁੰਦ ਦੇਖੀ ਗਈ। ਉੱਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ ‘ਚ ਬੱਦਲਾਂ ਨੇ ਡੇਰਾ ਲਾ ਲਿਆ ਹੈ। ਇਸੇ ਦੌਰਾਨ ਪਹਾੜੀ ਇਲਾਕਿਆਂ ‘ਚ ਚਾਰ ਧਾਮ ਦੇ ਨਾਲ ਹੀ ਉੱਚ ਹਿਮਾਲਿਆਈ ਖੇਤਰਾਂ ‘ਚ ਬਰਫ਼ਬਾਰੀ ਕਾਰਨ ਠੰਢ ਹੋਰ ਵਧ ਗਈ ਹੈ। ਬਰਫ਼ਬਾਰੀ ਦਾ ਅਸਰ ਦਿੱਲੀ-ਐੱਨਸੀਆਰ ਤੋਂ ਇਲਾਵਾ ਪੰਜਾਬ ਤੇ ਪੂਰੀ ਹਰਿਆਣਾ ‘ਚ ਦਿਸ ਰਿਹਾ ਹੈ।
Rainਪਹਾੜਾਂ ਸਮੇਤ ਮੈਦਾਨੀ ਇਲਾਕੇ ਸੀਤ ਲਹਿਰ ਦੀ ਲਪੇਟ ‘ਚ ਹਨ। ਕਸ਼ਮੀਰ ‘ਚ ਚਿੱਲੇ ਕਲਾਂ (ਸਭ ਤੋਂ ਠੰਡੇ 40 ਦਿਨ) ਅੱਜ ਯਾਨੀ ਸ਼ਨਿਚਰਵਾਰ ਤੋਂ ਸ਼ੁਰੂ ਹੋ ਗਿਆ ਹੈ। ਉੱਚ ਪਹਾੜੀ ਇਲਾਕਿਆਂ ਸਮੇਤ ਕਸ਼ਮੀਰ ਘਾਟੀ ਦੇ ਨੀਵੇਂ ਇਲਾਕਿਆਂ ‘ਚ ਵੀ ਬਰਫ਼ਬਾਰੀ ਦੇਰ ਰਾਤ ਤਕ ਜਾਰੀ ਰਹੀ। ਹਰ ਸਾਲ ਚਿੱਲੇ ਕਲਾਂ ਦੌਰਾਨ ਹੀ ਤਾਪਮਾਨ ਜਮਾਅ ਬਿੰਦੂ ਤੋਂ ਹੇਠਾਂ ਜਾਂਦਾ ਹੈ ਪਰ ਇਸ ਵਾਰ ਪਹਿਲਾਂ ਹੀ ਚਲਾ ਗਿਆ ਜਿਸ ਕਾਰਨ ਜਲ ਸ੍ਰੋਤ ਜੰਮਣ ਲੱਗੇ ਹਨ।
Rain ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਸ਼ਹਿਰ ਸੀਤ ਲਹਿਰ ਕਾਰਨ ਹਾਲੋਂ-ਬੇਹਾਲ ਹਨ। ਪੰਜਾਬ ਦੇ ਬਠਿੰਡਾ ਦੇ ਹਰਿਆਣਾ ਦੇ ਹਿਸਾਬ ‘ਚ ਤਾਂ ਸ਼ਿਮਲੇ ਤੋਂ ਵੀ ਘੱਟ ਤਾਪਮਾਨ ਦਰਜ ਕੀਤਾ ਗਿਆ। ਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ ਜਾਰੀ ਸੀਤ ਲਹਿਰ ਤੇ ਧੁੰਦ ਕਾਰਨ ਆਵਾਜਾਈ ਸੇਵਾਵਾਂ ‘ਤੇ ਵੀ ਜ਼ਬਰਦਸਤ ਮਾਰ ਪਈ ਹੈ। ਉੱਤਰੀ ਭਾਰਤ ਵੱਲੋਂ ਆਉਣ-ਜਾਣ ਵਾਲੀਆਂ 17 ਟ੍ਰੇਨਾਂ ਕਾਫ਼ੀ ਦੇਰੀ ਨਾਲ ਚੱਲ ਰਹੀਆਂ ਹਨ।
ਦਿੱਲੀ ਹਵਾਈ ਅੱਡੇ ‘ਤੇ ਵੀ ਧੁੰਦ ਦੀ ਮਾਰ ਪਈ ਹੈ ਜਿਸ ਕਾਰਨ 46 ਉਡਾਨਾਂ ਡਾਇਵਰਟ ਕਰਨੀਆਂ ਪਈਆਂ। ਸਕਾਈਮੈੱਟ ਵੈਦਰ ਮੁਤਾਬਿਕ, ਤਾਮਿਲਨਾਡੂ, ਦੱਖਣੀ ਆਂਧਰ ਪ੍ਰਦੇਸ਼, ਕੇਰਲ, ਅਰੁਣਾਚਲ ਪ੍ਰਦੇਸ਼ ਤੇ ਪੂਰਬੀ ਅਸਾਮ ‘ਚ ਕੁਝ ਥਾਈਂ ਬਾਰਿਸ਼ ਹੋ ਸਕਦੀ ਹੈ ਜਦਕਿ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਤੇ ਉੱਤਰੀ ਉੱਤਰ ਪ੍ਰਦੇਸ਼ ‘ਚ ਦਿਨ ਦਾ ਤਾਪਮਾਨ ਆਮ ਨਾਲੋਂ ਘਟ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।