
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ ਮੋਤੀ ਲਾਲ ਵੋਹਰਾ
ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਨੇਤਾ ਮੋਤੀ ਲਾਲ ਵੋਰਾ ਦਾ 93 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਮੋਤੀ ਲਾਲ ਵੋਰਾ ਨੂੰ ਬੀਤੀ ਰਾਤ ਸਿਹਤ ਖਰਾਬ ਹੋਣ ਕਾਰਨ ਐਸਕਾਰਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਕੱਲ ਉਹਨਾਂ ਦਾ ਜਨਮਦਿਨ ਸੀ। ਮੋਤੀ ਲਾਲ ਵੋਰਾ, ਜੋ ਲੰਬੇ ਸਮੇਂ ਤੋਂ ਕਾਂਗਰਸ ਦੇ ਖਜ਼ਾਨਚੀ ਸਨ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ।
ਮੋਤੀ ਲਾਲ ਵੋਰਾ ਗਾਂਧੀ ਪਰਿਵਾਰ ਦੇ ਬਹੁਤ ਨਜ਼ਦੀਕ ਸਨ। ਸਾਲ 2018 ਵਿਚ ਵਧਦੀ ਉਮਰ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਮੋਤੀ ਲਾਲ ਵੋਰਾ ਤੋਂ ਉਹਨਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹਿਮਦ ਪਟੇਲ ਨੂੰ ਦੇ ਦਿੱਤੀ ਸੀ। ਅਹਿਮਦ ਪਟੇਲ ਦਾ ਹਾਲ ਹੀ ਵਿਚ ਦਿਹਾਂਤ ਹੋਇਆ ਹੈ। ਕਾਂਗਰਸ ਲਈ, ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।