ਸਿਰਫ਼ ਭਾਰਤ ਜੋੜੋ ਯਾਤਰਾ ਹੀ ਕਿਉਂ? ਸਿਹਤ ਮੰਤਰੀ ਵੱਲੋਂ ਰਾਹੁਲ ਗਾਂਧੀ ਨੂੰ ਲਿਖੇ ਪੱਤਰ ’ਤੇ ਕਾਂਗਰਸ ਦਾ ਸਵਾਲ
Published : Dec 21, 2022, 6:04 pm IST
Updated : Dec 21, 2022, 6:04 pm IST
SHARE ARTICLE
Bharat Jodo Yatra
Bharat Jodo Yatra

ਕਿਹਾ- ਕੋਰੋਨਾ ਦਾ ਬਹਾਨਾ ਬਣਾ ਕੇ ਭਾਰਤ ਜੋੜੋ ਯਾਤਰਾ ਰੋਕਣਾ ਚਾਹੁੰਦੀ ਹੈ ਭਾਜਪਾ

 

ਨੂੰਹ: ਕੇਂਦਰ ਸਰਕਾਰ 'ਤੇ 'ਭਾਰਤ ਜੋੜੋ ਯਾਤਰਾ' ਨੂੰ ਚੋਣਵੇਂ ਢੰਗ ਨਾਲ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੀ ਕਰਨਾਟਕ ਅਤੇ ਰਾਜਸਥਾਨ ਵਿਚ ਯਾਤਰਾਵਾਂ ਕੱਢ ਰਹੀ ਹੈ। ਉਹਨਾਂ ਸਵਾਲ ਕੀਤਾ ਕਿ ਕੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਉਹਨਾਂ ਦੇ ਪ੍ਰਬੰਧਕਾਂ ਨੂੰ ਵੀ ਪੱਤਰ ਲਿਖਿਆ ਹੈ?

ਕਾਂਗਰਸ ਨੇਤਾ ਪਵਨ ਖੇੜਾ ਨੇ ਇਹ ਸਵਾਲ ਉਦੋਂ ਉਠਾਇਆ ਹੈ ਜਦੋਂ ਸਿਹਤ ਮੰਤਰੀ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਜੇਕਰ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਸਕਦੀ ਤਾਂ ਭਾਰਤ ਜੋੜੋ ਯਾਤਰਾ ਨੂੰ ਮੁਅੱਤਲ ਕਰਨ 'ਤੇ ਵਿਚਾਰ ਕਰਨ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਭਾਜਪਾ ਨੂੰ ਇਸ ਮੁੱਦੇ ਦਾ ਸਿਆਸੀਕਰਨ ਨਾ ਕਰਨ ਲਈ ਕਿਹਾ। ਰਮੇਸ਼ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਸਮਝ ਸਕਦਾ ਹਾਂ ਕਿ ਭਾਜਪਾ ਭਾਰਤ ਜੋੜੋ ਯਾਤਰਾ ਦੀ ਸਫਲਤਾ ਨੂੰ ਦੇਖ ਕੇ ਡਰ ਗਈ ਹੈ ਅਤੇ ਮੁਸੀਬਤ 'ਚ ਹੈ”।

ਜਨਤਕ ਆਵਾਜਾਈ ਵਿਚ ਕੋਈ ਪਾਬੰਦੀਆਂ ਨਾ ਹੋਣ ਦਾ ਜ਼ਿਕਰ ਕਰਦਿਆਂ ਖੇੜਾ ਨੇ ਸਰਕਾਰ ਨੂੰ ਕੋਵਿਡ ਨਿਯਮਾਂ ਦੀ ਘੋਸ਼ਣਾ ਕਰਨ ਲਈ ਵੀ ਕਿਹਾ। ਉਹਨਾਂ ਕਿਹਾ ਕਿ ਪਾਰਟੀ ਇਹਨਾਂ ਨਿਯਮਾਂ ਦੀ ਪਾਲਣਾ ਕਰੇਗੀ। ਖੇੜਾ ਨੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਹੈਰਾਨ ਹਾਂ ਕਿ ਅਜਿਹਾ ਪੱਤਰ ਰਾਜਸਥਾਨ ਭਾਜਪਾ ਦੇ ਪ੍ਰਧਾਨ ਸਤੀਸ਼ ਪੂਨੀਆ ਨੂੰ ਕਿਉਂ ਨਹੀਂ ਭੇਜਿਆ ਗਿਆ, ਜੋ ਉੱਥੇ ਜਨਕਰੋਸ਼ ਯਾਤਰਾ 'ਤੇ ਹਨ”। ਉਹਨਾਂ ਕਿਹਾ, "ਅਸੀਂ ਇਹ ਵੀ ਸਮਝਦੇ ਹਾਂ ਕਿ ਦੇਸ਼ ਭਰ ਵਿਚ ਭਾਰਤ ਜੋੜੋ ਯਾਤਰਾ ਲਈ ਬਹੁਤ ਉਤਸ਼ਾਹ ਹੈ ਅਤੇ ਇੱਥੇ ਯਾਤਰਾ ਲਈ ਬਹੁਤ ਭੀੜ ਹੈ।"

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਕਰਨਾਟਕ ਵਿਚ ਵੀ ਇਕ ਹੋਰ ਯਾਤਰਾ ਕੱਢ ਰਹੀ ਹੈ। ਉਹਨਾਂ ਸਵਾਲ ਕੀਤਾ, ''ਸਿਰਫ ਰਾਹੁਲ ਗਾਂਧੀ, ਕਾਂਗਰਸ ਪਾਰਟੀ ਅਤੇ ਭਾਰਤ ਜੋੜੋ ਯਾਤਰਾ ਕਿਉਂ? ਕੀ ਇਸ (ਸਰਕਾਰ) ਨੇ ਸੰਸਦ ਦਾ ਸੈਸ਼ਨ ਮੁਲਤਵੀ ਕਰ ਦਿੱਤਾ ਸੀ? ....ਜੇ ਸੰਸਦ ਦਾ ਲਾਈਵ ਸੈਸ਼ਨ ਹੋ ਸਕਦਾ ਹੈ, ਜੇ ਜਨਕਰੋਸ਼ ਯਾਤਰਾ ਹੋ ਸਕਦੀ ਹੈ, ਜੇ ਕਰਨਾਟਕ ਵਿਚ ਭਾਜਪਾ ਦੀ ਯਾਤਰਾ ਹੋ ਸਕਦੀ ਹੈ, ਜੇ ਹਵਾਈ ਯਾਤਰਾ ਵਿਚ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੈ, ਤਾਂ ਤੁਹਾਡੀ ਨਜ਼ਰ ਰਾਹੁਲ ਗਾਂਧੀ ਅਤੇ ਭਾਰਤ ਜੋੜੋ ਯਾਤਰਾ ’ਤੇ ਹੀ ਕਿਉਂ ਹੈ?”

ਖੇੜਾ ਨੇ ਕਿਹਾ, “ਕਿਰਪਾ ਕਰਕੇ ਕੋਵਿਡ ਨਿਯਮਾਂ ਦੀ ਘੋਸ਼ਣਾ ਕਰੋ। ਅਸੀਂ ਕੋਵਿਡ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਾਂਗੇ।  ਰਾਹੁਲ ਗਾਂਧੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਮਾਂਡਵੀਆ ਨੇ ਕਿਹਾ ਸੀ ਕਿ ਰਾਜਸਥਾਨ ਦੇ ਤਿੰਨ ਭਾਜਪਾ ਸੰਸਦ ਮੈਂਬਰਾਂ ਪੀਪੀ ਚੌਧਰੀ, ਨਿਹਾਲ ਚੰਦ ਅਤੇ ਦੇਵਜੀ ਪਟੇਲ ਨੇ ਚਿੰਤਾ ਜ਼ਾਹਰ ਕੀਤੀ ਹੈ। ਇਸ ਪੱਤਰ ਵਿਚ ਮਾਂਡਵੀਆ ਨੇ ਲਿਖਿਆ ਕਿ ਇਹਨਾਂ ਤਿੰਨਾਂ ਸੰਸਦ ਮੈਂਬਰਾਂ ਨੇ ਉਹਨਾਂ ਨੂੰ ਮਾਰਚ ਦੌਰਾਨ ਮਾਸਕ ਪਹਿਨਣ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਸਮੇਤ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ ਅਤੇ ਸਿਰਫ਼ ਉਹਨਾਂ ਲੋਕਾਂ ਨੂੰ ਹੀ ਇਸ ਵਿਚ ਹਿੱਸਾ ਲੈਣ ਦਿੱਤਾ ਜਾਵੇ ਜਿਨ੍ਹਾਂ ਦਾ ਟੀਕਾਕਰਨ ਹੋ ਗਿਆ ਹੈ।

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement