ਮੋਦੀ ਨੂੰ 43 ਸਾਲਾਂ ਤੋਂ ਜਾਣਦਾ ਹਾਂ, ਕਦੇ ਚਾਹ ਵੇਚਦੇ ਨਹੀਂ ਦੇਖਿਆ : ਪ੍ਰਵੀਨ ਤੋਗੜੀਆ
Published : Jan 22, 2019, 7:32 pm IST
Updated : Jan 22, 2019, 7:35 pm IST
SHARE ARTICLE
Pravin Togadia
Pravin Togadia

ਪ੍ਰਵੀਨ ਤੋਗੜੀਆ ਨੇ ਕਿਹਾ ਕਿ ਨਰਿੰਦਰ ਮੋਦੀ  ਚਾਹ ਵੇਚਣ ਵਾਲੇ ਦਾ ਅਕਸ ਬਣਾ ਕੇ ਜਨਤਾ ਤੋਂ ਹਮਦਰਦੀ ਪਾਉਣਾ ਚਾਹੁੰਦੇ ਹਨ।

ਆਗਰਾ : ਵਿਸ਼ਵ ਹਿੰਦੂ ਪਰਿਸ਼ਦ ਦੇ ਸਾਬਕਾ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਕਿਹਾ ਕਿ ਉਹਨਾਂ ਨਾਲ ਦੋਸਤੀ 43 ਸਾਲ ਰਹੀ, ਪਰ ਉਹਨਾਂ ਨੇ ਕਦੇ ਮੋਦੀ ਨੂੰ ਚਾਹ ਵੇਚਦੇ ਨਹੀਂ ਦੇਖਿਆ। ਉਹਨਾਂ ਕਿਹਾ ਕਿ ਨਰਿੰਦਰ ਮੋਦੀ  ਚਾਹ ਵੇਚਣ ਵਾਲੇ ਦਾ ਅਕਸ ਬਣਾ ਕੇ ਜਨਤਾ ਤੋਂ ਹਮਦਰਦੀ ਪਾਉਣਾ ਚਾਹੁੰਦੇ ਹਨ। ਵਿਹਿਪ ਤੋਂ ਵੱਖ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਬਣਾਉਣ ਵਾਲੇ ਤੋਗੜਿਆ ਨੇ ਭਾਜਪਾ ਅਤੇ

PM ModiPM Modi

ਆਰਐਸਐਸ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਇਹਨਾਂ ਦੀ ਨੀਅਤ ਨਹੀਂ ਹੈ ਕਿ ਰਾਮ ਮੰਦਰ ਦੀ ਉਸਾਰੀ ਹੋਵੇ। ਤੋਗੜਿਆ ਨੇ ਕਿਹਾ ਕਿ ਪੀਐਮ ਮੋਦੀ ਦੇ ਬਿਆਨ ਤੋਂ ਬਾਅਦ, ਇੱਥੋਂ ਤੱਕ ਕਿ ਆਰਐਸਐਸ ਨੇਤਾ ਭਾਈਆ ਜੀ ਜੋਸ਼ੀ ਨੇ ਵੀ ਸਪਸ਼ਟ ਕਰ ਦਿਤਾ ਕਿ ਰਾਮ ਮੰਦਰ ਅਗਲੇ ਪੰਜ ਸਾਲਾਂ ਵਿਚ ਨਹੀਂ ਬਣਾਇਆ ਜਾਵੇਗਾ। ਭਾਜਪਾ ਅਤੇ ਆਰਐਸਐਸ ਨੇ 125 ਕਰੋੜ ਭਾਰਤੀਆਂ ਨੂੰ ਹਨੇਰੇ ਵਿਚ ਰੱਖਿਆ ਹੈ,

Ram TempleRam Temple

ਪਰ ਹੁਣ ਦੇਸ਼ ਦਾ ਹਿੰਦੂ ਜਾਗ ਗਿਆ ਹੈ। ਉਹਨਾਂ ਕਿਹਾ ਕਿ 9 ਫਰਵਰੀ ਨੂੰ ਹਿੰਦੂਆਂ ਦੇ ਨਵੇਂ ਰਾਜਨੀਤਕ ਦਲ ਦਾ ਐਲਾਨ ਕੀਤਾ ਜਾਵੇਗਾ ਅਤੇ ਇਕ ਵਾਰ ਜਦ ਪਾਰਟੀ ਸੰਸਦ ਵਿਚ ਜਿੱਤ ਜਾਂਦੀ ਹੈ ਤਾਂ ਅਗਲੇ ਦਿਨ ਮੰਦਰ ਉਸਾਰੀ ਵੀ ਸ਼ੁਰੂ ਹੋ ਜਾਵੇਗੀ। ਨਰਿੰਦਰ ਮੋਦੀ 'ਤੇ ਟਿੱਪਣੀ ਕਰਦੇ ਹੋਏ ਉਹਨਾਂ ਕਿਹਾ ਕਿ ਜੇਕਰ ਉਹ ਤਿੰਨ ਤਲਾਕ ਬਿੱਲ ਦੇ ਲਈ ਅੱਧੀ ਰਾਤ ਨੂੰ ਕਾਨੂੰਨ ਲਿਆ ਸਕਦੇ ਹਨ ਤਾਂ ਫਿਰ ਮੰਦਰ ਦੇ ਲਈ ਅਜਿਹਾ ਕਿਉਂ ਨਹੀਂ ਕਰ ਸਕਦੇ।

RSSRSS

ਉਹਨਾਂ ਕਿਹਾ ਕਿ ਜੇਕਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਵੀ ਉਹ ਮੰਦਰ ਨਹੀਂ ਬਣਾਉਣਗੇ। ਤੋਗੜਿਆ ਨੇ ਕਿਹਾ ਕਿ ਆਰਐਸਐਸ ਅਤੇ ਭਾਜਪਾ ਕਦੇ ਵੀ ਮੰਦਰ ਦੀ ਉਸਾਰੀ ਨਹੀਂ ਹੋਣ ਦੇਵੇਗੀ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਸ ਦਿਨ ਵੀ ਮੰਦਰ ਦੀ ਉਸਾਰੀ ਹੋ ਜਾਵੇਗੀ, ਉਸੇ ਦਿਨ ਦੋਨੋਂ ਸੰਗਠਨ ਖਤਮ ਹੋ ਜਾਣਗੇ। ਕਿਉਂਕਿ ਉਹਨਾਂ ਦੇ ਕੋਲ ਕਰਨ ਲਈ ਕੁਝ ਨਹੀਂ ਹੋਵੇਗਾ।

BJPBJP

ਇਸ ਲਈ ਦੋਨੋਂ ਸਗੰਠਨ ਮੰਦਰ ਦੇ ਮੁੱਦੇ ਨੂੰ ਬਣਾਈ ਰੱਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਦ ਉਹਨਾਂ ਦੀ ਪਾਰਟੀ ਸੱਤਾ ਵਿਚ ਆਵੇਗੀ ਤਾਂ ਕਸ਼ਮੀਰ ਤੋਂ ਧਾਰਾ 35 ਏ ਨੂੰ ਹਟਾ ਦਿਤਾ ਜਾਵੇਗਾ ਤਾਂ ਕਿ ਹਿੰਦੂ ਵੀ ਉਥੇ ਜ਼ਮੀਨ ਖਰੀਦ ਸਕਣ ਅਤੇ ਬਹੁਮਤ ਵਿਚ ਆ ਸਕਣ ।

Location: India, Uttar Pradesh, Agra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement