ਰਾਬਰਟ ਵਾਡਰਾ ਨੂੰ ਮਾਂ ਸਮੇਤ 12 ਫਰਵਰੀ ਨੂੰ ਈਡੀ ਸਾਹਮਣੇ ਹੋਣਾ ਪਵੇਗਾ ਪੇਸ਼
Published : Jan 22, 2019, 11:40 am IST
Updated : Jan 22, 2019, 11:42 am IST
SHARE ARTICLE
Robert Vadra
Robert Vadra

ਰਾਬਰਟ ਵਾਡਰਾ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਬੀਕਾਨੇਰ ਦੇ ਕੋਲਯਾਤ ਖੇਤਰ ਵਿਚ 275 ਬੀਘਾ ਜ਼ਮੀਨ ਦੇ ਸ਼ੱਕੀ ਸੌਦੇ ਦੀ ਈਡੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ

ਨਵੀਂ ਦਿੱਲੀ : ਰਾਬਰਟ ਵਾਡਰਾ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਬੀਕਾਨੇਰ ਦੇ ਕੋਲਯਾਤ ਖੇਤਰ ਵਿਚ 275 ਬੀਘਾ ਜ਼ਮੀਨ ਦੇ ਸ਼ੱਕੀ ਸੌਦੇ ਦੀ ਈਡੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜੋਧਪੁਰ ਹਾਈਕੋਰਟ ਨੇ ਸਕਾਈ ਲਾਈਟ ਹਾਸਪਿਟੈਲਿਟੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਰਾਬਰਟ ਵਾਡਰਾ, ਉਹਨਾਂ ਦੀ ਮਾਂ ਮੌਰੀਨ ਵਾਡਰਾ ਸਮੇਤ ਫਰਮ ਦੇ ਸਾਰੇ ਸਾਂਝੇਦਾਰਾਂ ਨੂੰ 12 ਫਰਵਰੀ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ।

Enforcement DirectorateEnforcement Directorate

ਪੁਸ਼ਪਿੰਦਰ ਸਿੰਘ ਭਾਟੀ ਦੇ ਸਾਹਮਣੇ ਕੇਂਦਰ ਸਰਕਾਰ ਵੱਲੋਂ ਪੇਸ਼ ਏਐਸਜੀ ਰਾਜਦੀਪਕ ਰਸਤੋਗੀ ਨੇ ਕਿਹਾ ਕਿ ਰਾਬਰਟ ਵਾਡਰਾ ਨੇ ਮੌਰੀਨ ਨੂੰ ਇਕ ਚੈਕ ਦਿਤਾ ਸੀ। ਇਸ ਦੇ ਰਾਹੀਂ ਵਿਚੋਲੇ ਮਹੇਸ਼ ਨਾਗਰ ਨੇ ਅਪਣੇ ਡ੍ਰਾਈਵਰ ਦੇ ਨਾਮ 'ਤੇ ਜ਼ਮੀਨਾਂ ਖਰੀਦੀਆਂ। ਈਡੀ ਇਸ ਦੀ ਜਾਂਚ ਕਰ ਰਹੀ ਹੈ। ਉਹਨਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ।

Maureen Vadra Maureen Vadra

ਵਾਡਰਾ ਦੇ ਵਕੀਲ ਕੁਲਦੀਪ ਮਾਥੁਰ ਨੇ ਕਿਹਾ ਕਿ ਉਹਨਾਂ ਦੇ ਕਲਾਇੰਟ ਦੀ ਧੀ ਦਾ ਇੰਗਲੈਂਟ ਵਿਚ ਗੋਡੇ ਦਾ ਆਪ੍ਰੇਸ਼ਨ ਹੋਇਆ ਹੈ। ਇਸ 'ਤੇ ਕੋਰਟ ਨੇ ਦੋਹਾਂ ਪੱਖਾਂ ਨੂੰ ਸਹਿਮਤੀ ਨਾਲ ਪੇਸ਼ ਹੋਣ ਦੀ ਤਰੀਕ ਨਿਰਧਾਰਤ ਕਰਨ ਨੂੰ ਕਿਹਾ ਅਤੇ 12 ਫਰਵਰੀ ਨੂੰ ਪੇਸ਼ੀ ਤੈਅ ਹੋਈ। ਵਾਡਰਾ ਇਸ ਤੋਂ ਪਹਿਲਾ ਦੋ ਸਮਨ ਭੇਜੇ ਗਏ ਪਰ ਉਹ ਪੇਸ਼ ਨਹੀਂ ਹੋਏ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement