ਕੰਗਾਰੂ ਅਦਾਲਤਾਂ ਤੋਂ ਵੀ ਅੱਗੇ ਨਿਕਲੀ ਸਰਕਾਰ, ਈਡੀ ਤੇ ਮੀਡੀਆ : ਚਿਦੰਬਰਮ
Published : Dec 31, 2018, 2:00 pm IST
Updated : Dec 31, 2018, 2:00 pm IST
SHARE ARTICLE
 ED and the media outlined - P. Chidambaram
ED and the media outlined - P. Chidambaram

ਨਵੀਂ ਦਿੱਲੀ, 30 ਦਸੰਬਰ : ਕਾਂਗਰਸ; ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀਵੀਆਈਪੀ ਹੈਲੀਕਾਪਟਰ ਮਾਮਲੇ....

ਨਵੀਂ ਦਿੱਲੀ, (ਸ ਸ ਸ) : ਕਾਂਗਰਸ; ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀਵੀਆਈਪੀ ਹੈਲੀਕਾਪਟਰ ਮਾਮਲੇ ਵਿਚ ਮੋਦੀ ਸਰਕਾਰ, ਈਡੀ ਅਤੇ ਮੀਡੀਆ 'ਤੇ ਬਿਨਾਂ ਕਿਸੇ ਸਬੂਤ ਮਾਮਲੇ ਦੀ ਪੜਤਾਲ ਕਰਨ ਅਤੇ ਫ਼ੈਸਲਾ ਸੁਣਾਉਣ ਦੀ 'ਨਵੀਂ ਬਿਹਤਰ ਪ੍ਰਣਾਲੀ' 'ਤੇ ਚੋਟ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰੇ 'ਕੰਗਾਰੂ ਅਦਾਲਤਾਂ ਤੋਂ ਵੀ ਅੱਗੇ' ਨਿਕਲ ਗਏ ਹਨ। ਕੰਗਾਰੂ ਅਦਾਲਤ ਕੁੱਝ ਲੋਕਾਂ ਦੁਆਰਾ ਲਾਈ ਜਾਣ ਵਾਲੀ ਅਦਾਲਤ ਹੁੰਦੀ ਹੈ ਜੋ ਬਿਨਾਂ ਕਿਸੇ ਸਬੂਤ ਕਿਸੇ ਨੂੰ ਅਪਰਾਧੀ ਜਾਂ ਦੋਸ਼ੀ ਠਹਿਰਾਉਣ ਦਾ ਕੰਮ ਕਰਦੀ ਹੈ।

ਸਾਬਕਾ ਵਿੱਤ ਮੰਤਰੀ ਨੇ ਟਵਿਟਰ 'ਤੇ ਸਰਕਾਰ ਉਤੇ ਹਮਲਾ ਬੋਲਿਆ। ਉਨ੍ਹਾਂ ਕਿਹਾ, 'ਜੇ ਸਰਕਾਰ, ਈਡੀ ਅਤੇ ਮੀਡੀਆ ਦਾ ਵੱਸ ਚੱਲੇ ਤਾਂ ਇਸ ਦੇਸ਼ ਵਿਚ ਮਾਮਲਿਆਂ ਦੀ ਸੁਣਵਾਈ ਟੀਵੀ ਚੈਨਲਾਂ 'ਤੇ ਹੀ ਹੋਣ ਲੱਗੇਗੀ।' 

ਉਨ੍ਹਾਂ ਕਿਹਾ, 'ਕੰਗਾਰੂ ਅਦਾਲਤਾਂ ਵੀ ਕਮਰਿਆਂ ਵਿਚ ਸੁਣਵਾਈ ਕਰਦੀਆਂ ਹਨ ਪਰ ਸਾਡੀ ਨਵੀਂ ਬਿਹਤਰ ਪ੍ਰਣਾਲੀ ਨੇ ਇਸ ਵਿਵਸਥਾ ਨੂੰ ਵੀ ਪਿੱਛੇ ਛੱਡ ਦਿਤਾ ਹੈ ਅਤੇ ਟੀਵੀ ਚੈਨਲਾਂ 'ਤੇ ਫ਼ੈਸਲੇ ਹੋਣ ਲੱਗੇ ਹਨ।' ਕਾਂਗਰਸ ਨੇਤਾ ਦੀ ਇਹ ਟਿਪਣੀ ਦਿੱਲੀ ਦੀ ਅਦਾਲਤ ਵਿਚ ਈਡੀ ਦੇ ਦਾਅਵੇ ਦੇ ਇਕ ਦਿਨ ਮਗਰੋਂ ਆਈ ਹੈ। 
ਈਡੀ ਨੇ ਅਦਾਲਤ ਨੂੰ ਦਸਿਆ ਕਿ ਅਗਸਤਾ ਵੈਸਟਲੈਂਡ ਹੈਲੀਕਾਪਟਰ ਮਾਮਲੇ ਵਿਚ ਕਥਿਤ ਵਿਚੋਲੇ ਮਿਸ਼ੇਲ ਨੇ ਮਿਸੇਜ ਗਾਂਧੀ' ਦਾ ਨਾਮ ਲਿਆ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement