ਗਣਤੰਤਰ ਦਿਵਸ ਤੇ ਸਿੱਖ ਜਥੇਬੰਦੀਆਂ ਨੇ ਅਮਰੀਕਾ 'ਚ ਭਾਰਤੀ ਸਫ਼ਾਰਤਖ਼ਾਨੇ ਅੱਗੇ ਕੀਤਾ ਪ੍ਰਦਰਸ਼ਨ
Published : Jan 28, 2019, 1:06 pm IST
Updated : Jan 28, 2019, 1:06 pm IST
SHARE ARTICLE
On Republic Day Sikh organizations performed front of Indian Embassy United States
On Republic Day Sikh organizations performed front of Indian Embassy United States

ਵਾਸ਼ਿੰਗਨ ਵਿਚ ਭਾਰਤੀ ਸਫ਼ਾਰਤਖ਼ਾਨੇ ਅੱਗੇ ਸਿੱਖ ਵੱਖਵਾਦੀਆਂ ਦੇ ਇਕ ਛੋਟੇ ਸਮੂਹ ਨੇ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਗਣਤੰਤਰ ਦਿਵਸ 'ਤੇ ਤਿਰੰਗਾ ਫ਼ੂਕਣ ਦੀ ਕੋਸ਼ਿਸ਼ ਕੀਤੀ.....

ਵਾਸ਼ਿੰਗਟਨ, : ਵਾਸ਼ਿੰਗਨ ਵਿਚ ਭਾਰਤੀ ਸਫ਼ਾਰਤਖ਼ਾਨੇ ਅੱਗੇ ਸਿੱਖ ਵੱਖਵਾਦੀਆਂ ਦੇ ਇਕ ਛੋਟੇ ਸਮੂਹ ਨੇ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਗਣਤੰਤਰ ਦਿਵਸ 'ਤੇ ਤਿਰੰਗਾ ਫ਼ੂਕਣ ਦੀ ਕੋਸ਼ਿਸ਼ ਕੀਤੀ। ਸਥਾਨਕ ਸਿੱਖ ਭਾਈਚਾਰੇ ਨੇ ਇਸ ਕਦਮ ਦੀ ਨਿਖੇਧੀ ਕੀਤੀ ਹੈ ਅਤੇ ਭਾਰਤ ਸਰਕਾਰ ਦੇ ਸੂਤਰਾਂ ਨੇ ਇਸ ਨੂੰ ਇਕ ''ਫ਼ਲਾਪ ਸ਼ੋਅ'' ਕਰਾਰ ਦਿਤਾ ਹੈ। ਦਿੱਲੀ ਤੋਂ ਪ੍ਰਾਪਤ ਸੂਤਰਾਂ ਅਨੁਸਾਰ ਵਾਸ਼ਿੰਗਟਨ ਵਿਚ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਕਰੀਬ 15-20 ਲੋਕਾਂ ਦੀ ਮੌਜੂਦਗੀ ਵਾਲਾ ''ਸਿੱਖ ਫਾਰ ਜਸਟਿਸ'' ਦਾ ਪ੍ਰਦਰਸ਼ਨ ਇਕ ਅਸਫ਼ਲ ਪ੍ਰੋਗਰਾਮ ਸੀ।

ਉਨ੍ਹਾਂ ਦੀ ਤੁਲਨਾ ਵਿਚ ਝੰਡਾ ਲਹਿਰਾਉਣ ਵਾਲੇ, ਉਤਸ਼ਾਹਿਤ ਅਤੇ ਦੇਸ਼ ਭਗਤ ਭਾਰਤੀਆਂ ਦੀ ਸੰਖਿਆ ਕਾਫ਼ੀ ਜ਼ਿਆਦਾ ਸੀ। ਉਨ੍ਹਾਂ ਕਿਹਾ ਕਿ ਐਸਐਫਜੇ ਨੇ ਪ੍ਰਦਰਸ਼ਨ ਕਰ ਕੇ ਖੋਖਲਾ ਦਾਵਾ ਕੀਤਾ ਹੈ ਕਿ ਉਨ੍ਹਾਂ ਕੋਲ ਵਿਆਪਕ ਸਮੱਰਥਨ ਹੈ। ਉਹ ਪਾਕਿਸਤਾਨ ਦੁਆਰਾ ਸਮੱਰਥਿਤ ਇਕ ਸੰਗਠਨ ਹੈ ਜੋ ਸਮੱਸਿਆ ਖੜ੍ਹੀ ਕਰਨ ਲਈ ਇਸਲਾਮਾਬਾਦ ਦੇ ਨਾਪਾਕ ਡਿਜ਼ਾਇਨ ਨੂੰ ਸਾਹਮਣੇ ਲਿਆ ਰਿਹਾ ਹੈ। ਅਸਲ ਵਿਚ ਜ਼ਿਆਦਾ ਪ੍ਰਦਰਸ਼ਨਕਾਰੀ ਪਾਕਿਸਤਾਨੀ ਸਨ।
ਪ੍ਰਦਰਸ਼ਨਕਾਰੀਆਂ ਨੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲਗਾਏ ਅਤੇ ਸਥਾਨਕ ਪਾਕਿਸਤਾਨੀ ਮੀਡੀਆ ਦੇ ਸਾਹਮਣੇ ਝੰਡਾ ਫ਼ੂਕਣ ਦੀ ਕੋਸ਼ਿਸ਼ ਵੀ ਕੀਤੀ।

ਭਾਰਤ ਸਰਕਾਰ ਦੇ ਸੂਤਰਾਂ ਨੇ ਦਸਿਆ ਕਿ 'ਐਸਐਫਜੇ' ਨੇ ਆਪਣੀ ਵੈਬਸਾਈਟ 'ਤੇ ਦਾਵਾ ਕੀਤਾ ਕਿ ਉਨ੍ਹਾਂ ਨੇ ਦੂਤਾਵਾਸ ਦੇ ਬਾਹਰ ਭਾਰਤੀ ਝੰਡਾ ਫ਼ੂਕਿਆ, ਜੋ ਕਿ ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਵਿਖਾਈ ਗਈ ਫ਼ੋਟੋ ਅਤੇ ਵੀਡੀਉ ਵਿਚ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ। ਉਹ ਆਪਣੀ ਅਸਫ਼ਲਤਾ ਨੂੰ ਲੁਕਾਉਣ ਲਈ ਅਜਿਹਾ ਦਾਵਾ ਕਰ ਰਹੇ ਹਨ।

ਐਸਐਫਜੇ ਦੇ ਸਮਰਥਕਾਂ ਦੀ ਤੁਲਨਾ 'ਚ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਦੀ ਗਿਣਤੀ ਜ਼ਿਆਦਾ ਸੀ, ਜਿਨ੍ਹਾਂ ਨੇ 'ਵੰਦੇ ਮਾਤਰਮ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਰੇ ਵੀ ਲਗਾਏ। ਪਾਕਿਸਤਾਨ ਪੱਤਰਕਾਰਾਂ ਅਤੇ ਕੈਮਰਾਮੈਨ ਦੀ ਮੌਜੂਦਗੀ ਵਿਚ ਐਸਐਫਜੇ ਦੇ ਮੈਂਬਰਾਂ ਨੇ ਸਨਿਚਰਵਾਰ ਦੀ ਦੁਪਹਿਰ ਕਰੀਬ 2.30 ਵਜੇ ਸਫ਼ਾਰਤਖਾਨੇ ਅੱਗੇ ਇਕੱਠੇ ਹੋ ਕੇ ਭਾਰਤੀ ਝੰਡਾ ਫ਼ੂਕਣ ਦੀ ਕੋਸ਼ਿਸ਼ ਕੀਤੀ। ਉਨਾਂ ਹਰੇ ਰੰਗ ਦਾ ਇਕ ਝੰਡਾ ਫ਼ੂਕਿਆ ਜਿਸ ਤੇ 'ਐਸ' ਲਿਖਿਆ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement