ਪਵਨ ਜਲਾਦ 30 ਜਨਵਰੀ ਨੂੰ ਆ ਰਿਹਾ ਹੈ ਦਿੱਲੀ, ਰਹਿਣ-ਸਹਿਣ ਦਾ ਪੂਰਾ ਬੰਦੋਬਸਤ
Published : Jan 22, 2020, 11:35 am IST
Updated : Jan 22, 2020, 11:35 am IST
SHARE ARTICLE
File Photo
File Photo

ਰਿਪੋਰਟਾ ਅਨੁਸਾਰ ਬੀਤੇ ਮੰਗਲਵਾਰ ਨਿਰਭਿਆ ਦੇ ਚਾਰਾਂ ਦੋਸ਼ੀਆਂ ਮੁਕੇਸ਼,ਅਕਸ਼ੇ, ਪਵਨ ਅਤੇ ਵਿਨੈ ਕੁਮਾਰ ਦੀ ਜੇਲ੍ਹ ਦੇ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਈ ਗਈ ਹੈ

ਨਵੀਂ ਦਿੱਲੀ : ਨਿਰਭਿਆ ਕੇਸ ਦੇ ਚਾਰੇ ਦੋਸ਼ੀਆਂ ਨੂੰ 1 ਫਰਵਰੀ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਹੈ ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਨੇ ਵੀ ਆਪਣੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਫਾਂਸੀ ਦੇਣ ਦੇ ਲਈ ਪਵਨ ਜਲਾਦ ਨੂੰ ਵੀ ਦਿੱਲੀ ਬੁਲਾ ਲਿਆ ਗਿਆ ਹੈ ਜੋ ਕਿ 30 ਜਨਵਰੀ ਨੂੰ ਤਿਹਾੜ ਜੇਲ੍ਹ ਪਹੁੰਚ ਜਾਵੇਗਾ।

File PhotoFile Photo

ਨਿਰਭਿਆ ਦੇ ਦੋਸ਼ੀਆਂ ਨੂੰ ਪਵਨ ਜਲਾਦ ਫਾਂਸੀ 'ਤੇ ਲਟਕਾਵੇਗਾ। ਪਵਨ ਜਲਾਦ ਦੇ ਰਹਿਣ -ਸਹਿਣ ਦਾ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਪੂਰਾ ਇੰਤਜਾਮ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਜਲਾਦ ਨੂੰ ਸੇਮੀ ਓਪਨ ਜੇਲ੍ਹ ਵਿਚ ਬਣੇ ਫਲੈਟ ਵਿਚ ਠਹਿਰਾਇਆ ਜਾਵੇਗਾ। ਜਲਾਦ ਪਵਨ ਦੇ ਲਈ ਖਾਸ ਤੋਰ 'ਤੇ ਇਸ ਕਮਰੇ ਨੂੰ ਖਾਲੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਵਨ ਦੇ ਲਈ ਫੋਲਡਿੰਗ ਬੈੱਡ, ਰਜਾਈ ਅਤੇ ਗੱਦੇ ਦੀ ਵਿਵਸਥਾ ਕੀਤੀ ਜਾ ਰਹੀ ਹੈ। ਪਵਨ ਜਲਾਦ ਦਾ ਭੋਜਨ ਕੰਨਟੀਨ ਵਿਚ ਤਿਆਰ ਕੀਤਾ ਜਾਵੇਗਾ ਉਹ 30 ਫਰਵਰੀ ਨੂੰ ਤਿਹਾੜ ਜੇਲ੍ਹ ਪਹੁੰਚੇਗਾ ਅਤੇ 1 ਫਰਵਰੀ ਦੀ ਦੁਪਹਿਰ ਤੱਕ ਜੇਲ੍ਹ ਵਿਚ ਹੀ ਰੁਕੇਗਾ।

File PhotoFile Photo

ਰਿਪੋਰਟਾ ਅਨੁਸਾਰ ਬੀਤੇ ਮੰਗਲਵਾਰ ਨਿਰਭਿਆ ਦੇ ਚਾਰਾਂ ਦੋਸ਼ੀਆਂ ਮੁਕੇਸ਼,ਅਕਸ਼ੇ, ਪਵਨ ਅਤੇ ਵਿਨੈ ਕੁਮਾਰ ਦੀ ਜੇਲ੍ਹ ਦੇ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਈ ਗਈ ਹੈ। ਮੰਗਲਵਾਰ ਸਵੇਰੇ ਇਕ ਦੋਸ਼ੀ ਵਿਨੈ ਨੇ ਆਪਣੇ ਪੇਟ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਜਾਂਚ ਕਰਕੇ ਦਵਾਈ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਚਾਰਾਂ ਰਿਪੋਰਟਾ ਬਿਲਕੁਲ ਨੋਰਮਲ ਆਈਆਂ ਹਨ।

 File PhotoFile Photo

ਫਾਂਸੀ ਤੋਂ ਪਹਿਲਾਂ ਨਿਰਭਿਆ ਦੇ ਦੋਸ਼ੀਆਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਨ੍ਹਾਂ ਦੀ ਸੈੱਲ ਦੇ ਆਸ-ਪਾਸ ਚਾਰ-ਚਾਰ ਪੁਲਿਸ ਕਮਰਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਪਵਨ ਜਲਾਦ ਨੂੰ ਜਿਹੜੇ ਫਲੈਟ ਵਿਚ ਠਹਿਰਾਇਆ ਜਾਣਾ ਹੈ ਉਸ ਵਿਚ ਸਜਾ ਪੂਰੀ ਕੈਦ ਕਰ ਚੁੱਕੇ 3 ਕੈਦੀਆਂ ਨੂੰ ਰੱਖੀਆ ਗਿਆ ਸੀ ਪਰ ਹੁਣ ਇਨ੍ਹਾਂ ਤਿੰਨਾਂ ਨੂੰ ਬਾਕੀ ਕੈਦੀਆਂ ਨਾਲ ਸਿਫਟ ਕਰ ਦਿੱਤਾ ਗਿਆ ਅਤੇ ਪਵਾਨ ਜਲਾਦ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement