ਅੰਮ੍ਰਿਤਸਰ ‘ਚ ਨਕਲੀ ਘਿਓ ਫੈਕਟਰੀ ਦਾ ਹੋਇਆ ਪਰਦਾਫ਼ਾਸ਼, 5000 ਕਿੱਲੋ ਪਾਮ ਆਇਲ ਤੇ ਮੱਖਣ ਵੀ ਬਰਾਮਦ
Published : Jan 16, 2019, 4:05 pm IST
Updated : Jan 16, 2019, 4:05 pm IST
SHARE ARTICLE
 Fake Ghee Factory Caught In Amritsar
Fake Ghee Factory Caught In Amritsar

ਫੂਡ ਸੇਫ਼ਟੀ ਵਿਭਾਗ ਅਤੇ ਅੰਮ੍ਰਿਤਸਰ ਪੁਲਿਸ ਨੇ ਛੇਹਰਟਾ ਵਿਚ ਇਕ ਫੈਕਟਰੀ ਉਤੇ ਛਾਪਾ ਮਾਰ ਕੇ ਪਾਮ ਆਇਲ ਤੋਂ ਨਕਲੀ ਦੇਸੀ ਘਿਓ ਅਤੇ ਮੱਖਣ ਤਿਆਰ ਕਰਨ ਦਾ ਪਰਦਾਫ਼ਾਸ਼...

ਚੰਡੀਗੜ੍ਹ : ਫੂਡ ਸੇਫ਼ਟੀ ਵਿਭਾਗ ਅਤੇ ਅੰਮ੍ਰਿਤਸਰ ਪੁਲਿਸ ਨੇ ਛੇਹਰਟਾ ਵਿਚ ਇਕ ਫੈਕਟਰੀ ਉਤੇ ਛਾਪਾ ਮਾਰ ਕੇ ਪਾਮ ਆਇਲ ਤੋਂ ਨਕਲੀ ਦੇਸੀ ਘਿਓ ਅਤੇ ਮੱਖਣ ਤਿਆਰ ਕਰਨ ਦਾ ਪਰਦਾਫ਼ਾਸ਼ ਕੀਤਾ। ਛਾਪੇਮਾਰੀ ਦੇ ਦੌਰਾਨ 5000 ਕਿੱਲੋਗ੍ਰਾਮ ਪਾਮ ਆਇਲ, 1600 ਕਿੱਲੋਗ੍ਰਾਮ ਨਕਲੀ ਮੱਖਣ, 200 ਲੀਟਰ ਆਰਟੀਫੀਸ਼ੀਅਲ ਬੀਆਰ, ਇਕ ਲੱਖ ਬਾਕਸ ਅਤੇ ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਬਰਾਮਦ ਕੀਤੇ ਗਏ। ਪੁਲਿਸ ਨੇ ਫੈਕਟਰੀ ਮਾਲਕ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ।

Fake Ghee FactoryFake Ghee Factoryਫੂਡ ਸੇਫ਼ਟੀ ਵਿਭਾਗ ਨੇ ਸਾਰਾ ਮਾਲ ਜ਼ਬਤ ਕਰ ਕੇ ਫੈਕਟਰੀ ਸੀਲ ਕਰ ਦਿਤੀ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ  ਭਾਗੋਵਾਲਿਆ ਨੇ ਦੱਸਿਆ ਕਿ ਇਸ ਫੈਕਟਰੀ ਵਿਚ ਪਾਮ ਆਇਲ ਵਿਚ ਬੀਆਰ ਕੈਮੀਕਲ ਮਿਲਾ ਕੇ ਆਰਟੀਫੀਸ਼ੀਅਲ ਢੰਗ ਨਾਲ ਦੇਸੀ ਘਿਓ ਅਤੇ ਮੱਖਣ ਤਿਆਰ ਕੀਤਾ ਜਾਂਦਾ ਸੀ। ਲੰਬੇ ਸਮੇਂ ਤੋਂ ਮਿਲਾਵਟ ਦਾ ਇਹ ਸਿਲਸਿਲਾ ਚੱਲ ਰਿਹਾ ਸੀ। ਥਾਣਾ ਛੇਹਰਟਾ ਪੁਲਿਸ ਨਾਕਾਬੰਦੀ ਦੇ ਦੌਰਾਨ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ।

ਇਸ ਦੌਰਾਨ ਇਕ ਟਰੱਕ ਚਾਲਕ ਰੁਕਣ ਦੀ ਬਜਾਏ ਉੱਥੋਂ ਨਿਕਲ ਗਿਆ। ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਮਾਡਲ ਕਲੋਨੀ ਪਹੁੰਚੀ। ਜਿਵੇਂ ਹੀ ਟਰੱਕ ਮਾਡਲ ਕਲੋਨੀ ਸਥਿਤ ਫੈਕਟਰੀ ਦੇ ਬਾਹਰ ਰੁਕਿਆ, ਪੁਲਿਸ ਨੇ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਵੇਖ ਕੇ ਚਾਲਕ ਟਰੱਕ ਭਜਾ ਕੇ ਨਿਕਲ ਗਿਆ। ਇਸ ਤੋਂ ਬਾਅਦ ਪੁਲਿਸ ਨੇ ਫੈਕਟਰੀ ਦਾ ਮੁਆਇਨਾ ਕੀਤਾ ਤਾਂ ਦੇਸੀ ਘਿਓ ਅਤੇ ਮੱਖਣ ਦੇ ਪੈਕਟ ਵਿਖਾਈ ਦਿਤੇ।

ਪੁਲਿਸ ਨੇ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲਿਆ ਨੂੰ ਫ਼ੋਨ ਕੀਤਾ। ਇਸ ਤੋਂ ਬਾਅਦ ਟੀਮ ਇਥੇ ਪਹੁੰਚ ਗਈ। ਜਾਣਕਾਰੀ ਦੇ ਮੁਤਾਬਕ ਨਕਲੀ ਘਿਓ ਅਤੇ ਮੱਖਣ ਨੂੰ ਅਸਲੀ ਸਾਬਿਤ ਕਰਨ ਲਈ ਫੈਕਟਰੀ ਸੰਚਾਲਕ ਪਾਮ ਆਇਲ ਵਿਚ ਆਰਟੀਫੀਸ਼ੀਅਲ ਬੀਆਰ ਮਿਲਾਉਂਦੇ ਸਨ। ਸ਼ੁੱਧ ਦੇਸੀ ਘਿਓ ਵਿਚ ਕੁਦਰਤੀ ਰੂਪ ਤੋਂ ਬੀਆਰ ਦਾ ਲੈਵਲ 30 ਹੋਣਾ ਚਾਹੀਦਾ ਹੈ। ਇਸ ਲੇਵਲ ਨੂੰ ਬਰਕਰਾਰ ਰੱਖਣ ਲਈ ਫੈਕਟਰੀ ਸੰਚਾਲਕ ਬਾਜ਼ਾਰ ਵਿਚ ਵਿਕਣ ਵਾਲੇ ਨੁਕਸਾਨਦਾਇਕ ਬੀਆਰ ਦਾ ਪ੍ਰਯੋਗ ਪਾਮ ਆਇਲ ਵਿਚ ਕਰ ਰਹੇ ਸਨ।

Fake Ghee FactoryFake Ghee Factoryਵੇਖਣ ਅਤੇ ਖਾਣ ਵਿਚ ਇਹ ਘਿਓ ਸ਼ੁੱਧ ਹੀ ਲੱਗਦਾ ਸੀ, ਪਰ ਇਸ ਦੇ ਲਗਾਤਾਰ ਸੇਵਨ ਨਾਲ ਇਨਸਾਨ ਦੀ ਜਾਨ ਤੱਕ ਜਾ ਸਕਦੀ ਹੈ। 50 ਰੁਪਏ ਕਿੱਲੋ ਪਾਮ ਆਇਲ ਤੋਂ ਬਣਦਾ ਸੀ 450 ਕਿੱਲੋ ਦੇਸੀ ਘਿਓ। ਸਿਰਫ਼ ਪੰਜਾਹ ਰੁਪਏ ਕਿੱਲੋ ਮਿਲਣ ਵਾਲੇ ਪਾਮ ਆਇਲ ਵਿਚ ਤਰ੍ਹਾਂ-ਤਰ੍ਹਾਂ ਦੇ ਕੈਮੀਕਲਸ ਮਿਲਾ ਕੇ 450 ਰੁਪਏ ਕਿੱਲੋ ਦੇਸੀ ਘਿਓ ਦੇ ਰੂਪ ਵਿਚ ਵੇਚਿਆ ਜਾ ਰਿਹਾ ਸੀ। ਫੈਕਟਰੀ ਵਿਚ ਪਾਮ ਆਇਲ ਅਤੇ ਬੀਆਰ ਨੂੰ ਗਰਮ ਕਰਕੇ ਇਸ ਵਿਚ ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਪਾ ਕੇ ਦੇਸੀ ਘਿਓ ਅਤੇ ਮੱਖਣ ਤਿਆਰ ਕੀਤਾ ਜਾਂਦਾ ਸੀ।

ਦੇਸੀ ਘਿਓ ਨੂੰ ਵੱਡੇ-ਵੱਡੇ ਪੀਪਿਆਂ ਵਿਚ ਪੈਕ ਕੀਤਾ ਜਾਂਦਾ, ਜਦੋਂ ਕਿ ਮੱਖਣ ਨੂੰ ਗੱਤੇ ਦੇ ਡੱਬਿਆਂ ਵਿਚ ਪਾ ਕੇ ਬਾਜ਼ਾਰ ਵਿਚ ਭੇਜਿਆ ਜਾ ਰਿਹਾ ਸੀ। ਪਾਮ ਆਇਲ ਠੀਕ ਉਸੇ ਤਰ੍ਹਾਂ ਜੰਮੀ ਹੋਈ ਸਥਿਤੀ ਵਿਚ ਹੁੰਦਾ ਹੈ ਜਿਵੇਂ ਡਾਲਡਾ ਘਿਓ। ਇਸ ਨਾਲ ਤਿਆਰ ਹੋਣ ਵਾਲੇ ਘਿਓ ਅਤੇ ਮੱਖਣ ਦੇ ਸੇਵਨ ਨਾਲ ਕਿਡਨੀ, ਗੁਰਦੇ, ਦਿਲ ਦੀਆਂ ਬੀਮਾਰੀਆਂ ਦੇ ਨਾਲ-ਨਾਲ ਇਨਸਾਨ ਦੀ ਯਾਦਾਸ਼ਤ ਵੀ ਕਮਜ਼ੋਰ ਹੋ ਸਕਦੀ ਹੈ।

ਇਸ ਫੈਕਟਰੀ ਵਿਚ ਤਿਆਰ ਹੋਣ ਵਾਲਾ ਸਾਮਾਨ ਪੰਜਾਬ ਭਰ ਵਿਚ ਸਪਲਾਈ ਹੁੰਦਾ ਸੀ। ਵਿਭਾਗ ਨੇ ਫੈਕਟਰੀ ਨੂੰ ਸੀਲ ਕਰ ਦਿਤਾ ਹੈ। ਨਾਲ ਹੀ ਦੇਸੀ ਘਿਓ, ਮੱਖਣ ਅਤੇ ਪਾਮ ਆਇਲ ਦੇ ਸੈਂਪਲ ਭਰ ਕੇ ਜਾਂਚ ਲਈ ਲੈਬੋਰੇਟਰੀ ਵਿਚ ਭੇਜੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement