
ਬਾਰਾਤੀ ਹੋਏ ਹੈਰਾਨ
ਮਲੇਸ਼ੀਆ: ਗੱਲ ਜਦੋਂ ਦਹੇਜ ਦੀ ਹੋਵੇ ਤਾਂ ਦਿਮਾਗ਼ ਵਿਚ ਗੱਡੀ, ਕੈਸ਼ ਅਤੇ ਗੋਲਡ ਵਰਗੀਆਂ ਚੀਜਾਂ ਆਉਣ ਲੱਗਦੀਆਂ ਹਨ ਪਰ ਮਲੇਸ਼ੀਆ ਦੀ ਇਕ ਲਾੜੀ ਨੇ ਦਹੇਜ ਲਈ ਕੁੱਝ ਵਖਰਾ ਮੰਗਿਆ। ਦਰਅਸਲ ਲਾੜੀ ਨੇ ਦਹੇਜ ਵਿਚ ਹੋਰ ਕੁੱਝ ਨਹੀਂ ਬਲਿਕ ਕੇਐਫਸੀ ਦੀ ਮੰਗ ਕੀਤੀ। ਲਾੜੀ ਨੂੰ ਮੀਟ ਪਸੰਦ ਸੀ। ਉਸ ਦੇ ਪਤੀ ਨੇ ਉਸ ਦੀ ਇਹ ਮੰਗ ਪੂਰੀ ਕਰ ਦਿੱਤੀ। ਉਸ ਨੇ ਅਪਣੇ ਟਵਿਟਰ 'ਤੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਸੀ।
sebab aku suka sangattt ayam goreng! so yaaa?untung dapat tunang yang memahami hahaha semorang gelak sbb kfc jadi hantaran pic.twitter.com/WI74sMBDM6
— ? (@ayuyuyuyuuu) July 10, 2019
ਲਾੜੀ ਆਯੁ ਨੇ ਦਸਿਆ ਕਿ ਉਸ ਦੇ ਮੰਗੇਤਰ ਨੂੰ ਪਤਾ ਨਹੀਂ ਸੀ ਕਿ ਉਸ ਨੂੰ ਦਹੇਜ ਵਿਚ ਕੀ ਭੇਜਿਆ ਜਾਵੇ। ਉਸ ਨੇ ਸੋਚਿਆ ਕਿ ਉਸ ਨੂੰ ਚਿਕਨ ਬਹੁਤ ਪਸੰਦ ਹੈ ਇਸ ਲਈ ਚਿਕਨ ਹੀ ਮੰਗਵਾ ਲੈਂਦੀ ਹੈ ਤਾਂ ਉਸ ਨੇ ਅਪਣੇ ਮੰਗੇਤਰ ਨੂੰ ਕਿਹਾ ਕਿ ਉਸ ਨੇ ਚਿਕਨ ਖਾਣਾ ਹੈ।
sebab aku suka sangattt ayam goreng! so yaaa?untung dapat tunang yang memahami hahaha semorang gelak sbb kfc jadi hantaran pic.twitter.com/WI74sMBDM6
— ? (@ayuyuyuyuuu) July 10, 2019
ਇਸ ਲਈ ਉਸ ਨੇ ਚਿਕਨ ਮੰਗਵਾ ਲਿਆ। ਦਸ ਦਈਏ ਕਿ ਭਾਰਤੇ ਦੇ ਉਲਟ ਮਲੇਸ਼ੀਆ ਅਤੇ ਥਾਈਲੈਂਡ ਵਿਚ ਲੜਕੀ ਵਾਲੇ ਨਹੀਂ ਬਲਕਿ ਲੜਕੇ ਵਾਲੇ ਦਹੇਜ ਦਿੰਦੇ ਹਨ ਤਾਂ ਹੀ ਵਿਆਹ ਹੁੰਦਾ ਹੈ। ਇਸ ਤੋਂ ਇਲਾਵਾ ਵੀ ਏਸ਼ੀਆ ਦੇ ਕੁੱਝ ਅਜਿਹੇ ਦੇਸ਼ ਹਨ ਜਿੱਥੇ ਕਿ ਲੜਕੇ ਵਾਲੇ ਦਹੇਜ ਦਿੰਦੇ ਹਨ।