
ਤੇਜਪੁਰ ਯੂਨੀਵਰਸਿਟੀ ਦੇ 18ਵੇਂ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣੇ ਪੀਐਮ ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਪੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਅਸਮ ਵਿਚ ਤੇਜ਼ਪੁਰ ਯੂਨੀਵਰਸਿਟੀ ਦੇ 18ਵੇਂ ਕਨਵੋਕੇਸ਼ਨ ਸਮਾਰੋਹ ਵਿਚ ਹਿੱਸਾ ਲਿਆ। ਇਸ ਦੌਰਾਨ ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਰਹੇ।
PM Modi
ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ 1200 ਤੋਂ ਜ਼ਿਆਦਾ ਵਿਦਿਆਰਥੀਆਂ ਲਈ ਜੀਵਨ ਭਰ ਯਾਦ ਰਹਿਣ ਵਾਲਾ ਪਲ ਹੈ। ਅੱਜ ਤੋਂ ਵਿਦਿਆਰਥੀਆਂ ਦੇ ਕੈਰੀਅਰ ਨਾਲ ਤੇਜਪੁਰ ਯੂਨੀਵਰਸਿਟੀ ਦਾ ਨਾਮ ਹਮੇਸ਼ਾਂ ਲਈ ਜੁੜ ਗਿਆ ਹੈ। ਉਹਨਾਂ ਕਿਹਾ ਅੱਜ ਜਿੰਨੇ ਖੁਸ਼ ਤੁਸੀਂ ਹੋ, ਓਨਾ ਹੀ ਖੁਸ਼ ਮੈਂ ਵੀ ਹਾਂ।
PM Modi at Convocation of Tezpur University, Assam
ਪੀਐਮ ਮੋਦੀ ਨੇ ਕਿਹਾ ਸਾਡੀ ਸਰਕਾਰ ਅੱਜ ਜਿਸ ਤਰ੍ਹਾਂ ਨਾਰਥ ਈਸਟ ਦੇ ਵਿਕਾਸ ਵਿਚ ਜੁਟੀ ਹੈ, ਜਿਸ ਤਰ੍ਹਾਂ ਸਿੱਖਿਆ ਤੇ ਸਿਹਤ ਆਦਿ ਖੇਤਰਾਂ ਵਿਚ ਕੰਮ ਹੋ ਰਿਹਾ ਹੈ, ਉਸ ਨਾਲ ਤੁਹਾਡੇ ਲਈ ਅਨੇਕਾਂ ਸੰਭਾਵਨਾਵਾਂ ਬਣ ਰਹੀਆਂ ਹਨ।
PM Modi at Convocation of Tezpur University, Assam
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤੀ ਕ੍ਰਿਕਟ ਟੀਮ ਦੀ ਆਸਟ੍ਰੇਲੀਆ ਵਿਚ ਹੋਈ ਸ਼ਾਨਦਾਰ ਜਿੱਤ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਟੀਮ ਇੰਡੀਆ ਦੀ ਤਰ੍ਹਾਂ ਨਿੱਡਰ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਸੰਦੇਸ਼ ਦਿੱਤਾ।
Pm Modi
ਪ੍ਰਧਾਨ ਮੰਤਰੀ ਨੇ ਕਿਹਾ ਤੇਜਪੁਰ ਯੂਨੀਵਰਸਿਟੀ ਦੀ ਇਕ ਪਛਾਣ ਅਪਣੇ ਇਨੋਵੇਸ਼ਨ ਸੈਂਟਰ ਲਈ ਵੀ ਹੈ। ਉਹਨਾਂ ਕਿਹਾ ਕੋਰੋਨਾ ਕਾਲ ਦੌਰਾਨ ਆਤਮ ਨਿਰਭਰ ਭਾਰਤ ਸਾਡੀ ਸ਼ਬਦਾਵਲੀ ਦਾ ਅਹਿਮ ਹਿੱਸਾ ਰਿਹਾ ਹੈ। ਉਹਨਾਂ ਕਿਹਾ ਭਾਰਤ ਦੀ ਕੋਰੋਨਾ ਵੈਕਸੀਨ ਹੋਰਨਾਂ ਦੇਸ਼ਾਂ ਨੂੰ ਸੁਰੱਖਿਆ ਕਵਚ ਦਾ ਵਿਸ਼ਵਾਸ ਦੇ ਰਹੀ ਹੈ।