
ਗੁਜਰਾਤ ਦੀ ਬੀਜੇਪੀ ਸਰਕਾਰ ਨੇ ਮੰਨਿਆ ਹੈ ਕਿ ਬੀਤੇ ਪੰਜ ਸਾਲਾ ਵਿਚ ਉਦਯੋਗਪਤੀ ਗੌਤਮ ਅਡਾਨੀ ਦੇ ਹਸਪਤਾਲ ਵਿਚ 1000 ਤੋਂ ਜ਼ਿਆਦਾ ਬੱਚੀਆਂ ਦੀ ਮੌਤ ਹੋਈ ਹੈ...
ਗੁਜਰਾਤ : ਗੁਜਰਾਤ ਦੀ ਬੀਜੇਪੀ ਸਰਕਾਰ ਨੇ ਮੰਨਿਆ ਹੈ ਕਿ ਬੀਤੇ ਪੰਜ ਸਾਲਾ ਵਿਚ ਉਦਯੋਗਪਤੀ ਗੌਤਮ ਅਡਾਨੀ ਦੇ ਹਸਪਤਾਲ ਵਿਚ 1000 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋਈ ਹੈ। ਇਹ ਸਾਰੀਆਂ ਮੌਤਾਂ ਉਦਯੋਗਪਤੀ ਗੌਤਮ ਅਡਾਨੀ ਦੇ ਜਨਰਲ ਹਸਪਤਾਲ ਵਿਚ ਹੋਈਆਂ ਹਨ। ਗੁਜਰਾਤ ਦੇ ਡਿਪਟੀ ਸੀਐਮ ਨਿਤੀਨ ਪਟੇਲ ਨੇ ਵਿਧਾਨ ਸਭਾ ਵਿਚ ਇਕ ਲਿਖਤੀ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ।
Nitin Patel
ਇਸ ਬਾਰੇ ਵਿਚ ਕਾਂਗਰਸ ਵਿਧਾਇਕ ਸੰਤੋਕ ਬੰਸਰੀ ਅਰੇਠਿਆ ਨੇ ਸਵਾਲ ਪੁੱਛਿਆ ਸੀ, ਜਿਸਦੇ ਲਿਖਤੀ ਜਵਾਬ ਵਿਚ ਸਰਕਾਰ ਨੇ ਦੱਸਿਆ ਕਿ ਅਡਾਨੀ ਫਾਉਂਡੇਸ਼ਨ ਦੇ ਕੱਛ ਜਿਲ੍ਹੇ ਵਿਚ ਸਥਿਤ ਭੁਜ ਪਿੰਡ ਦੇ ਹਸਪਤਾਲ ਵਿਚ ਪਿਛਲੇ ਪੰਜ ਸਾਲ ਦੌਰਾਨ 1018 ਬੱਚਿਆਂ ਦੀ ਮੌਤ ਹੋਈ ਹੈ। ਗੁਜਰਾਤ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਸਾਲ 2014-15 ਵਿਚ 188, 2015-16 ਵਿਚ 187, 2016-17 ਵਿਚ 208, 2017-18 ਵਿਚ 276 ਅਤੇ 2018-19 ਵਿਚ ਹੁਣ ਤੱਕ 159 ਬੱਚਿਆਂ ਦੀ ਮੌਤ ਹੋਈ ਹੈ।
Baby
ਡਿਪਟੀ ਸੀਐਮ ਨਿਤੀਨ ਪਟੇਲ ਨੇ ਦੱਸਿਆ ਕਿ ਇਨ੍ਹਾਂ ਮੌਤਾਂ ਦੇ ਕਾਰਨ ਜਾਣਨ ਲਈ ਮਈ 2018 ਵਿਚ ਇੱਕ ਜਾਂਚ ਕਮੇਟੀ ਵੀ ਬਣਾਈ ਗਈ ਸੀ। ਕਮੇਟੀ ਨੇ ਆਪਣੀ ਰਿਪੋਰਟ ਵਿਚ ਬੱਚਿਆਂ ਦੀ ਮੌਤ ਪਿੱਛੇ ਕਈ ਵੱਖ-ਵੱਖ ਕਾਰਨ ਦੱਸੇ ਹਨ, ਜਿਨ੍ਹਾਂ ਵਿਚ ਸਮੇ ਤੋਂ ਪਹਿਲਾਂ ਜੰਮੇ (ਪ੍ਰੀ-ਮੈਚਯੋਰ) ਬੱਚੇ, ਸੰਕ੍ਰਾਮਿਕ ਬੀਮਾਰੀਆਂ, ਸਾਂਹ ਲੈਣ ਵਿਚ ਦਿੱਕਤਾਂ, ਦਮ ਘੁਟਣਾ, ਖੂਨ ਵਿਚ ਖਰਾਬੀ ਆਦਿ ਸ਼ਾਮਲ ਹਨ।
baby
ਨਿਤੀਨ ਪਟੇਲ ਨੇ ਜਾਂਚ ਕਮੇਟੀ ਦੀ ਰਿਪੋਰਟ ਦਾ ਹਵਾਲਿਆ ਦਿੰਦੇ ਦੱਸਿਆ ਕਿ ਹਸਪਤਾਲ ਵਿਚ ਪ੍ਰੋਟੋਕਾਲ ਅਤੇ ਮਾਣਕ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਹੀ ਇਲਾਜ ਕੀਤਾ ਗਿਆ ਸੀ। ਧਿਆਨ ਯੋਗ ਹੈ ਕਾਂਗਰਸ ਸਮੇਤ ਸਾਰੇ ਵਿਰੋਧੀ ਰਾਜਨੀਤਕ ਪਾਰਟੀਆਂ ਬੀਜੇਪੀ ‘ਤੇ ਉਦਯੋਗਪਤੀਆਂ ਨੂੰ ਮੁਨਾਫ਼ਾ ਪਹੁੰਚਾਣ ਦਾ ਇਲਜ਼ਾਮ ਲਗਾਉਂਦੀ ਰਹੀ ਹਨ। ਅਜਿਹੇ ਵਿਚ ਇਸ ਰਿਪੋਰਟ ਉੱਤੇ ਹੰਗਾਮਾ ਸ਼ੁਰੂ ਹੋ ਗਿਆ ਹੈ। ਸਰਕਾਰ ਦੀ ਇਸ ਰਿਪੋਰਟ ਉੱਤੇ ਅਡਾਨੀ ਹਸਪਤਾਲ ਵੱਲੋਂ ਹੁਣ ਕੋਈ ਪ੍ਰਤੀਕਿਰਆ ਨਹੀਂ ਆਈ ਹੈ।