
ਤੁਸੀਂ ਪਲਾਸਟਿਕ ਦੀ ਗੁੱਡੀ ਵੇਖੀ ਹੋਵੋਗੀ ਪਰ ਅੰਮ੍ਰਿਤਸਰ ਵਿਚ ਇਕ ਪਲਾਸਟਿਕ ਬੇਬੀ ਨੇ ਜਨਮ ਲਿਆ ਹੈ। ਇਸ ਅਨੌਖੀ ਬੱਚੀ ਦੀ ਤਵੱਚਾ...
ਅੰਮ੍ਰਿਤਸਰ (ਸਸਸ) : ਤੁਸੀਂ ਪਲਾਸਟਿਕ ਦੀ ਗੁੱਡੀ ਵੇਖੀ ਹੋਵੋਗੀ ਪਰ ਅੰਮ੍ਰਿਤਸਰ ਵਿਚ ਇਕ ਪਲਾਸਟਿਕ ਬੇਬੀ ਨੇ ਜਨਮ ਲਿਆ ਹੈ। ਇਸ ਅਨੌਖੀ ਬੱਚੀ ਦੀ ਤਵੱਚਾ ਉਤੇ ਪਲਾਸਟਿਕ ਵਰਗਾ ਕਵਰ ਚੜ੍ਹਿਆ ਹੈ। ਜਦੋਂ ਉਹ ਹੱਸਦੀ ਜਾਂ ਰੋਦੀ ਹੈ ਤਾਂ ਉਸ ਦੇ ਮੂੰਹ ਦੇ ਆਸਪਾਸ ਦੀ ਤਵੱਚਾ ਫੱਟਣ ਲੱਗਦੀ ਹੈ। ਇਸ ਬੱਚੀ ਨੂੰ ਵੇਖ ਕੇ ਲੋਕ ਹੈਰਾਨ ਹਨ। ਡਾਕਟਰਾਂ ਦੇ ਮੁਤਾਬਕ ਉਹ ਅਨੋਖੇ ਕੋਲੋਡੇਨ ਰੋਗ ਤੋਂ ਪੀੜਤ ਹੈ। ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਮਾਂ ਉਸ ਨੂੰ ਰੈੱਡਕਰਾਸ ਭਵਨ ਵਿਚ ਛੱਡ ਕੇ ਚੱਲੀ ਗਈ ਸੀ।
ਡਾਕਟਰਾਂ ਦਾ ਕਹਿਣਾ ਹੈ ਕਿ ਕੋਲੋਡੇਨ ਰੋਗ ਜੈਨੇਟਿਕ ਡਿਸਆਰਡਰ ਦੇ ਕਾਰਨ ਹੁੰਦਾ ਹੈ। ਦੁਨੀਆ ਭਰ ਵਿਚ ਛੇ ਲੱਖ ਬੱਚਿਆਂ ਦੇ ਜਨਮ ਉਤੇ ਇਕ ਅਜਿਹਾ ਬੱਚਾ ਪੈਦਾ ਹੁੰਦਾ ਹੈ। ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਇਹ ਬੱਚੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਚਾਲਿਤ ਰੈੱਡਕਰਾਸ ਭਵਨ ਵਿਚ ਪੰਗੂੜੇ ਵਿਚੋਂ ਮਿਲੀ ਹੈ। ਦਰਅਸਲ, ਇਕ ਔਰਤ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਪੰਗੂੜੇ ਵਿਚ ਛੱਡ ਕੇ ਚੱਲੀ ਗਈ। ਰੈੱਡਕਰਾਸ ਦੇ ਸਟਾਫ਼ ਨੇ ਬੱਚੀ ਦੀ ਆਵਾਜ਼ ਸੁਣੀ ਤਾਂ ਪੰਗੂੜੇ ਤੱਕ ਪਹੁੰਚੇ।
ਬੱਚੀ ਦੀ ਸ਼ਕਲ ਸੂਰਤ ਵੇਖ ਕੇ ਸਟਾਫ਼ ਵੀ ਹੈਰਾਨ ਰਹਿ ਗਿਆ। ਉਸ ਦੇ ਚਿਹਰੇ ਤੋਂ ਲੈ ਕੇ ਪੈਰਾਂ ਤੱਕ ਪਲਾਸਟਿਕ ਜਿਹਾ ਕਵਰ ਚੜ੍ਹਿਆ ਹੋਇਆ ਸੀ। ਵੇਖਣ ਵਿਚ ਉਹ ਇਕ ਡਾਲਫਿਨ ਦੀ ਤਰ੍ਹਾਂ ਲੱਗ ਰਹੀ ਸੀ। ਰੈੱਡਕਰਾਸ ਭਵਨ ਦੇ ਕਰਮਚਾਰੀਆਂ ਦੇ ਮੁਤਾਬਕ ਬੱਚੀ ਨੂੰ ਛੂਹਣ ਉਤੇ ਉਹ ਰੋਣ ਲੱਗਦੀ ਹੈ। ਉਸ ਦੀਆਂ ਅੱਖਾਂ ਅਤੇ ਬੁੱਲ੍ਹ ਸੁਰਖ ਲਾਲ ਹਨ। ਰੈੱਡਕਰਾਸ ਸਟਾਫ਼ ਨੇ ਉਸ ਨੂੰ ਬਾਈਪਾਸ ਸਥਿਤ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਉਥੇ ਉਸ ਦਾ ਇਲਾਜ ਜਾਰੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚੀ ਦੀ ਨਿਗਰਾਨੀ ਲਈ ਡਾਕਟਰਾਂ ਨੂੰ ਹਿਦਾਇਤਾਂ ਜਾਰੀ ਕਰ ਦਿਤੀਆਂ ਹਨ। ਸਾਲ 2014 ਅਤੇ 2017 ਵਿਚ ਅੰਮ੍ਰਿਤਸਰ ਵਿਚ ਦੋ ਕੋਲੋਡੇਨ ਬੱਚਿਆਂ ਦਾ ਜਨਮ ਹੋਇਆ ਸੀ। ਬਦਕਿਸਮਤੀ ਨਾਲ ਦੋਵਾਂ ਦੀ ਕੁਝ ਦਿਨਾਂ ਬਾਅਦ ਹੀ ਮੌਤ ਹੋ ਗਈ ਸੀ। ਚਿਕਿਤਸਾ ਜਗਤ ਵਿਚ ਹੋਈ ਜਾਂਚ ਦੇ ਮੁਤਾਬਕ ਕੋਲੋਡੇਨ ਬੇਬੀ ਦਾ ਜਨਮ ਜੈਨੇਟਿਕ ਡਿਸਆਰਡਰ ਦੀ ਵਜ੍ਹਾ ਕਰਕੇ ਹੁੰਦਾ ਹੈ। ਅਜਿਹੇ ਬੱਚਿਆਂ ਦੀ ਤਵੱਚਾ ਵਿਚ ਪਰਿਵਰਤਨ ਹੁੰਦਾ ਹੈ। ਕੋਲੋਡੇਨ ਬੇਬੀ ਦਾ ਜਨਮ ਕਰੋਮੋਸੋਮ (ਸ਼ੁਕਰਾਣੂਆਂ) ਵਿਚ ਗੜਬੜੀ ਦੀ ਵਜ੍ਹਾ ਨਾਲ ਹੁੰਦਾ ਹੈ।
ਔਰਤ ਅਤੇ ਆਦਮੀ ਵਿਚ 23-23 ਕਰੋਮੋਸੋਮ ਪਾਏ ਜਾਂਦੇ ਹਨ। ਜੇਕਰ ਦੋਵਾਂ ਦੇ ਕਰੋਮੋਸੋਮ ਸਥਾਪਿਤ ਹੋਣ ਤਾਂ ਪੈਦਾ ਹੋਣ ਵਾਲਾ ਬੱਚਾ ਕੋਲੋਡੇਨ ਹੋ ਸਕਦਾ ਹੈ। ਇਸ ਰੋਗ ਵਿਚ ਬੱਚੇ ਦੇ ਪੂਰੇ ਸਰੀਰ ਉਤੇ ਪਲਾਸਟਿਕ ਦੀ ਤਹਿ ਚੜ੍ਹ ਜਾਂਦੀ ਹੈ। ਹੌਲੀ-ਹੌਲੀ ਇਹ ਤਹਿ ਫੱਟਣ ਲੱਗਦੀ ਹੈ ਅਤੇ ਨਾ ਸਹਿਣਯੋਗ ਦਰਦ ਹੁੰਦਾ ਹੈ। ਜੇਕਰ ਪਰਿਵਰਤਨ ਵਧੇ ਤਾਂ ਉਸ ਦਾ ਜਿਉਂਦਾ ਬਚਣਾ ਮੁਸ਼ਕਿਲ ਹੋ ਜਾਂਦਾ ਹੈ।
ਕਈ ਮਾਮਲਿਆਂ ਵਿਚ ਅਜਿਹੇ ਬੱਚੇ ਦਸ ਦਿਨ ਦੇ ਅੰਦਰ ਪਲਾਸਟਿਕ ਰੂਪੀ ਕਵਰ ਛੱਡ ਦਿੰਦੇ ਹਨ। ਇਸ ਨਾਲ ਪੀੜਤ 10 ਫ਼ੀਸਦੀ ਬੱਚੇ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਂਦੇ ਹਨ। ਉਨ੍ਹਾਂ ਦੀ ਚਮੜੀ ਸਖ਼ਤ ਹੋ ਜਾਂਦੀ ਹੈ ਅਤੇ ਇਸੇ ਤਰ੍ਹਾਂ ਜੀਵਨ ਜਿਉਣਾ ਪੈਂਦਾ ਹੈ।