
ਭਾਜਪਾ ਦੇ ਬੁਲਾਰੇ ਨੇ ਕਰਮਚਾਰੀਆਂ ਨੂੰ ਕਿਹਾ ਕਿ ਕੋਈ ਵੀ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ , ਜਿਸ ਨਾਲ ਪਾਰਟੀ ਦੀ ਬਦਨਾਮੀ ਹੋਵੇ
ਗਾਂਧੀਨਗਰ : ਗੁਜਰਾਤ ਵਿਚ ਭਾਜਪਾ ਦੇ ਬੁਲਾਰੇ ਭਰਤ ਪਾਂਡਿਆ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਸੀਆਰਪੀਐਫ ਜਵਾਨਾਂ ਤੇ ਹਮਲੇ ਤੋਂ ਬਾਅਦ ਇਸ ਸਮੇਂ ਦੇਸ਼ ਵਿਚ ਜੋ ਰਾਸ਼ਟਰਵਾਦ ਦੀ ਲਹਿਰ ਉੱਠੀ ਹੈ , ਉਸ ਨੂੰ ਵੋਟਾਂ ਵਿਚ ਬਦਲਿਆ ਜਾਣਾ ਚਾਹੀਦਾ ਹੈ। ਵਡੋਦਰਾ ਵਿਚ ਆਉਣ ਵਾਲੀਆਂ ਲੋਕਸਭਾ ਚੋਣਾਂ ਲਈ ਬੂਥ ਪੱਧਰ ਦੇ ਕਰਮਚਾਰੀਆਂ ਦੀ ਬੈਠਕ ਦੌਰਾਨ ਪਾਂਡਿਆ ਨੇ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ ਸੀ।
ਇਕ ਖ਼ਬਰ ਅਨੁਸਾਰ , ਪਾਂਡਿਆ ਨੇ ਬੀਤੇ ਸੋਮਵਾਰ ਨੂੰ ਭਾਜਪਾ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ‘ਜੰਮੂ - ਕਸ਼ਮੀਰ ਵਿਚ ਹਮਲਾ ਹੋਇਆ, ਤੁਸੀਂ ਦ੍ਰਿਸ਼ ਦੇਖੇ ਹੋਣਗੇ, ਸਾਰੇ ਮੱਤਭੇਦਾਂ ਨੂੰ ਇੱਕ ਪਾਸੇ ਰੱਖਦੇ ਹੋਏ ਲੋਕ ਰਾਸ਼ਟਰਵਾਦ ਦੀ ਭਾਵਨਾ ਨੂੰ ਲੈ ਕੇ ਇਕੱਠੇ ਹੋਏ ਹਨ । ਲੋਕਾਂ ਨੇ ਰੈਲੀਆਂ ਤੇ ਅੰਦੋਲਨ ਦੇ ਮਾਧਿਅਮ ਰਾਹੀਂ ਦੇਸ਼ ਲਈ ਆਪਣਾ ਪਿਆਰ ਦਿਖਾਇਆ ਹੈ । ਜਦੋਂ ਮਨਮੋਹਨ ਸਰਕਾਰ ਦੌਰਾਨ ਮੁੰਬਈ ਵਿਚ ਅਤਿਵਾਦੀ ਹਮਲਾ ਹੋਇਆ ਸੀ, ਤਾਂ ਮਹੌਲ ਕਿਵੇਂ ਦਾ ਸੀ ? ਸੰਸਦ ਵਿਚ ਕਿਹੋ ਜਿਹੇ ਮੁੱਦੇ ਚੁੱਕੇ ਜਾ ਰਹੇ ਸਨ ?
BJP Leader
ਉਨ੍ਹਾਂ ਨੇ ਅੱਗੇ ਕਿਹਾ, ‘ਚਰਚਾ ਇਸ ਬਾਰੇ ਕੀਤੀ ਗਈ ਕਿ ਸਥਾਨੀਂ ਲੋਕਾਂ ਨੇ ਕੀ ਕਿਹਾ, ਜੋ ਆਤਿਵਾਦੀਆਂ ਦਾ ਸਮਰਥਨ ਕਰ ਰਹੇ ਸੀ, ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਦੁਆਰਾ ਗਿਰਫਤਾਰ ਕੀਤਾ ਗਿਆ ਸੀ…ਪਰ ਅੱਜ ਹਾਲਾਤ ਬਹੁਤ ਅਲੱਗ ਹਨ। ਪਾਂਡਿਆ ਕਾ ਕਹਿਣਾ ਹੈ ਕਿ ਪੁਲਵਾਮਾ ਹਮਲੇ ਦੇ ਮੱਦੇਨਜ਼ਰ ਪਹਿਲਾਂ ਹੀ ਕਈ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ । ਭਾਜਪਾ ਦੇ ਬੁਲਾਰੇ ਨੇ ਕਰਮਚਾਰੀਆਂ ਨੂੰ ਕਿਹਾ ਕਿ ਕੋਈ ਵੀ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ , ਜਿਸ ਨਾਲ ਪਾਰਟੀ ਦੀ ਬਦਨਾਮੀ ਹੋਵੇ । ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਜੋ ਦਵਾਈ ਦੀ ਤਰਾਂ ਕੰਮ ਕਰਨ।