
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤਿੰਨ ਤਲਾਕ ਨਾਲ ਜੁੜੇ ਆਰਡੀਨੈਂਸ ਸਣੇ ਚਾਰ ਆਰਡੀਨੈਂਸਾਂ ਨੂੰ ਮਨਜ਼ੂਰੀ ਦਿਤੀ। ਰਾਸ਼ਟਰਪਤੀ ਭਵਨ ਦੀ ਰੀਲੀਜ਼ ਅਨੁਸਾਰ, ਰਾਸ਼ਟਰਪਤੀ ਨੇ.....
ਨਵੀਂ ਦਿੱਲੀb : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤਿੰਨ ਤਲਾਕ ਨਾਲ ਜੁੜੇ ਆਰਡੀਨੈਂਸ ਸਣੇ ਚਾਰ ਆਰਡੀਨੈਂਸਾਂ ਨੂੰ ਮਨਜ਼ੂਰੀ ਦਿਤੀ। ਰਾਸ਼ਟਰਪਤੀ ਭਵਨ ਦੀ ਰੀਲੀਜ਼ ਅਨੁਸਾਰ, ਰਾਸ਼ਟਰਪਤੀ ਨੇ ਅੱਜ ਮੁਸਲਿਮ ਮਹਿਲਾ (ਮੁਸਲਿਮ ਮਹਿਲਾ ਵਿਆਹ ਅਧਿਕਾਰ ਰੱਖਿਆ ਲਈ) ਦੂਜਾ ਆਰਡੀਨੈਂਸ, ਭਾਰਤੀ ਸਿਹਤ ਪਰੀਸ਼ਦ (ਸੋਧ) ਦੂਜਾ ਆਰਡੀਨੈਂਸ, ਕੰਪਨੀ (ਸੋਧ) ਦੂਜਾ ਆਰਡੀਨੈਂਸ ਅਤੇ ਅਨਿਯਮਤ ਜਮ੍ਹਾ ਯੋਜਨਾਵਾਂ 'ਤੇ ਪਾਬੰਧੀ ਸਬੰਧੀ ਆਰਡੀਨੈਂਸ, 2019 ਨੂੰ ਮਨਜ਼ੂਰੀ ਦਿਤੀ।
ਇਸ ਆਰਡੀਨੈਂਸ ਰਾਹੀਂ ਤਿੰਨ ਤਲਾਕ ਨੂੰ ਗ਼ੈਰ-ਕਾਨੂੰਨੀ ਕਰਾਰ ਦਿਤਾ ਗਿਆ ਹੈ। ਇਸ ਨੂੰ ਇਕ ਅਪਰਾਧ ਮੰਨਿਆ ਗਿਆ ਹੈ ਜਿਸ ਤਹਿਤ ਤਿੰਨ ਸਾਲ ਦੀ ਸਜ਼ਾ ਅਤੇ ਜੁਰਮਾਨਾ ਤੈਅ ਕੀਤਾ ਗਿਆ ਹੈ। ਇਹ ਆਰਡੀਨੈਂਸ ਮੁਸਲਿਮ ਔਰਤਾਂ ਦੇ ਅਧਿਕਾਰਾਂ ਦੀ ਰਖਿਆ ਕਰੇਗਾ ਅਤੇ ''ਤਲਾਕ-ਏ-ਬਿੱਦਤ'' ਦੀ ਰਿਵਾਇਤ ਸਬੰਧੀ ਦਿਤੇ ਜਾਣ ਵਾਲੇ ਤਲਾਕ ਨੂੰ ਰੋਕੇਗਾ।