ਅਯੁੱਧਿਆ ਵਿਚ ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਏਅਰਪੋਰਟ ਰੱਖਣ ਦਾ ਕੀਤਾ ਫੈਸਲਾ
Published : Feb 22, 2021, 10:47 pm IST
Updated : Feb 22, 2021, 10:47 pm IST
SHARE ARTICLE
CM Yogi
CM Yogi

-ਬਜਟ ਵਿੱਚ 101 ਕਰੋੜ ਰੁਪਏ ਦੀ ਵਿਵਸਥਾ ਕੀਤੀ

ਲਖਨਉ : ਯੂਪੀ ਦੇ 2021-22 ਦੇ ਬਜਟ ਵਿੱਚ ਅਯੁੱਧਿਆ ਏਅਰਪੋਰਟ ਦਾ ਨਾਮ ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਏਅਰਪੋਰਟ ਰੱਖਣ ਦਾ ਫੈਸਲਾ ਕੀਤਾ ਗਿਆ ਹੈ । ਬਜਟ ਵਿੱਚ 101 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ।  ਅਯੁੱਧਿਆ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਵਿਕਸਤ ਕਰਨ ਦੀ ਤਿਆਰੀ ਕੀਤੀ ਗਈ ਹੈ । ਪਿਛਲੇ ਸਾਲ ਅਗਸਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਸੀ । ਉਸ ਸਮੇਂ ਤੋਂ ਹੀ ਅਯੁੱਧਿਆ ਨੇ ਧਾਰਮਿਕ ਸੈਰ-ਸਪਾਟਾ ਦੇ ਮਾਮਲੇ ਵਿਚ ਦੇਸ਼ ਅਤੇ ਵਿਸ਼ਵ ਵਿਚ ਧਿਆਨ ਹਾਸਲ ਕੀਤਾ ਹੈ ।

UP Government Budget:UP Government Budget:ਅਯੁੱਧਿਆ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 140 ਕਰੋੜ ਰੁਪਏ ਦਾ ਬਜਟ ਬਣਾਇਆ ਗਿਆ ਹੈ,ਜਿਸ ਵਿੱਚ ਅਯੁੱਧਿਆ ਵਿੱਚ ਸੂਰਯਕੁੰਡ ਦੇ ਵਿਕਾਸ ਸ਼ਾਮਲ ਹਨ । ਅਯੁੱਧਿਆ ਵਿਚ ਸੈਰ ਸਪਾਟਾ ਸਹੂਲਤਾਂ ਦੇ ਵਿਕਾਸ ਅਤੇ ਸੁੰਦਰੀਕਰਨ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਬਜਟ ਵਿੱਚ,ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਧਾਮ ਤੱਕ ਪਹੁੰਚ ਸੜਕ ਦੀ ਉਸਾਰੀ ਲਈ 300 ਕਰੋੜ ਰੁਪਏ ਰੱਖੇ ਗਏ ਹਨ। ਚੌਰੀ ਚੌਰਾ ਕਾਂਡ ਦੇ 100 ਸਾਲ ਪੂਰੇ ਹੋਣ ਦੇ ਮੌਕੇ ਉੱਤੇ ਚੌਰੀ ਚੌਰਾ ਸ਼ਤਾਬਦੀ ਉਤਸਵ ਲਈ 15 ਕਰੋੜ ਰੁਪਏ ਖਰਚ ਕਰਨ ਦੀ ਤਜਵੀਜ਼ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement