ਪਹਾੜੀ ਇਲਾਕਿਆਂ ਵਿਚ ਗਰਮੀ ਦਾ ਵਧਣਾ ਜਾਰੀ, ਫਰਵਰੀ ਪਈ ਗਰਮੀ ਨੇ ਤੋੜਿਆ 28 ਸਾਲਾਂ ਰਿਕਾਰਡ
Published : Feb 22, 2021, 4:16 pm IST
Updated : Feb 22, 2021, 4:16 pm IST
SHARE ARTICLE
Weather information
Weather information

ਕਲਪਾ 'ਚ ਫਰਵਰੀ ਮਹੀਨੇ 'ਚ 19.0 ਡਿਗਰੀ ਤਕ ਪਹੁੰਚਿਆਂ ਵੱਧ ਤੋਂ ਵੱਧ ਤਾਪਮਾਨ

ਕਿੰਨੌਰ: ਮੈਦਾਨੀ ਇਲਾਕਿਆਂ ਅੰਦਰ ਪੈ ਰਹੀ ਧੁੰਦ ਦਰਮਿਆਨ ਪਹਾੜੀ ਇਲਾਕਿਆਂ ਵਿਚ ਤਾਪਮਾਨ ਦਾ ਵਧਣਾ ਲਗਾਤਾਰ ਜਾਰੀ ਹੈ। ਖਾਸ ਕਰ ਕੇ ਕਿੰਨੌਰ ਦੇ ਕਲੱਪਾ 'ਚ ਗਰਮੀ ਨੇ ਫਰਵਰੀ ਮਹੀਨੇ 'ਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਕਲਪਾ 'ਚ ਫਰਵਰੀ ਮਹੀਨੇ 'ਚ ਵੱਧ ਤੋਂ ਵੱਧ ਤਾਪਮਾਨ 19.0 ਡਿਗਰੀ ਰਿਕਾਰਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 11 ਫਰਵਰੀ 1993 ਨੂੰ ਕਲਪਾ ਨੇ ਤਾਪਮਾਨ 18.0 ਡਿਗਰੀ ਦਰਜ ਕੀਤਾ ਗਿਆ ਸੀ ਪਰ ਇਸ ਵਾਰ ਤਾਪਮਾਨ ਇੱਕ ਡਿਗਰੀ ਵੱਧ ਹੋਣ ਨਾਲ ਤਾਪਮਾਨ ਨੇ ਫਰਵਰੀ ਮਹੀਨੇ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਕਿੰਨੌਰ ਵਿਚ ਬਰਫਬਾਰੀ ਵੀ ਘੱਟ ਗਈ ਹੈ। ਨਤੀਜੇ ਵਜੋਂ ਤਾਪਮਾਨ ਵਧੇਰੇ ਰਿਕਾਰਡ ਕੀਤਾ ਗਿਆ।

Hot TemperatureTemperature

ਮੌਸਮ ਵਿਗਿਆਨ ਕੇਂਦਰ, ਸ਼ਿਮਲਾ ਦੇ ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਕਲਪਾ ਵਿਚ ਵੱਧ ਤੋਂ ਵੱਧ ਤਾਪਮਾਨ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਦਾ ਕਾਰਨ ਇਹ ਹੈ ਕਿ ਰਾਜ 'ਚ ਆਮ ਨਾਲੋਂ ਘੱਟ ਬਾਰਸ਼ ਅਤੇ ਬਰਫਬਾਰੀ ਹੋ ਰਹੀ ਹੈ। ਦੂਜਾ, ਪੱਛਮੀ ਪ੍ਰੇਸ਼ਾਨੀ ਦੇ ਕਾਰਨ, ਜਦੋਂ ਅਸਮਾਨ 'ਚ ਬੱਦਲਵਾਈ ਹੁੰਦੀ ਹੈ, ਤਾਂ ਤਾਪਮਾਨ ਵਧਦਾ ਹੈ।

weatherweather

ਮੌਸਮ ਵਿਚ ਆ ਰਹੇ ਇਨ੍ਹਾਂ ਬਦਲਾਵਾਂ ਨੂੰ ਗਲੋਬਲ ਵਾਰਮਿੰਗ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਵਾਤਾਵਰਣ ਮਾਹਿਰਾਂ ਮੁਤਾਬਕ ਗਲੋਬਲ ਵਾਰਮਿੰਗ ਦਾ ਅਸਰ ਵਿਸ਼ਵ ਪੱਧਰ 'ਤੇ ਸਾਹਮਣੇ ਆ ਰਿਹਾ ਹੈ। ਬੀਤੇ ਦਿਨੀਂ ਉਤਰਾਖੰਡ ਵਿਖੇ ਗਲੇਸ਼ੀਅਰ ਟੁੱਟਣ ਕਾਰਨ ਵਾਪਰੇ ਹਾਦਸੇ ਨੂੰ ਵੀ ਗਲੋਬਲ ਵਾਰਮਿੰਗ ਨਾਲ ਜੋੜਿਆ ਗਿਆ ਸੀ।

WeatherWeather

ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ ਹਫਤੇ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਜਦਕਿ ਮੈਦਾਨੀ ਇਲਾਕਿਆਂ ਵਿਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ। 23 ਤੋਂ 25 ਫਰਵਰੀ ਦਰਮਿਆਨ ਹਨੇਰੀ, ਤੂਫਾਨ, ਚਮਕ ਗਰਜ ਦੇ ਨਾਲ ਗੜੇਮਾਰੀ ਵੀ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement