
ਔਰਤ ਨੂੰ ਸ਼ਰਤਾਂ ਦੇ ਨਾਲ ਮੁਚੱਲਕੇ 'ਤੇ ਰਿਹਾਅ ਕਰ ਦਿੱਤਾ ਗਿਆ
ਜੈਪੁਰ - ਬੁੱਧਵਾਰ ਨੂੰ ਇੱਕ ਔਰਤ ਨੇ ਜੈਪੁਰ ਦੇ ਸਵਾਈ ਮਾਨਸਿੰਘ ਮੈਡੀਕਲ ਕਾਲਜ ਦੇ ਸਾਹਮਣੇ ਕਥਿਤ ਤੌਰ ‘ਤੇ 'ਨਗਨ' ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਿਸ ਮੁਤਾਬਕ ਔਰਤ ਨੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਇਹ ਕਦਮ ਚੁੱਕਿਆ।
ਸਵਾਈ ਮਾਨਸਿੰਘ ਹਸਪਤਾਲ ਦੇ ਥਾਣਾ ਮੁਖੀ ਨਵਰਤਨਾ ਧੂਲੀਆ ਨੇ ਦੱਸਿਆ ਕਿ ਮਹਿਲਾ ਨਰਸ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਔਰਤ ਨੂੰ ਸ਼ਰਤਾਂ ਦੇ ਨਾਲ ਮੁਚੱਲਕੇ 'ਤੇ ਰਿਹਾਅ ਕਰ ਦਿੱਤਾ।
ਉਸ ਨੇ ਦੱਸਿਆ ਕਿ ਔਰਤ ਬਿਆਵਰ ਵਿੱਚ ਏ.ਐਨ.ਐਮ. (ਨਰਸ) ਵਜੋਂ ਤਾਇਨਾਤ ਸੀ ਜਿੱਥੋਂ ਉਸ ਦਾ ਤਬਾਦਲਾ ਅਜਮੇਰ ਕਰ ਦਿੱਤਾ ਗਿਆ, ਅਤੇ ਉਸ ਤੋਂ ਬਾਅਦ ਉਸ ਨੂੰ ਦੂਦੂ ਭੇਜ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਔਰਤ ਦਾ ਆਪਣੇ ਪਤੀ ਅਤੇ ਸਹੁਰੇ ਪੱਖ ਨਾਲ ਵੀ ਝਗੜਾ ਚੱਲ ਰਿਹਾ ਹੈ, ਅਤੇ ਇਸ ਸੰਬੰਧੀ ਅਜਮੇਰ ਮਹਿਲਾ ਥਾਣੇ ਵਿੱਚ ਮਾਮਲਾ ਦਰਜ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਹਾਲਾਤਾਂ ਕਾਰਨ ਔਰਤ ਮਾਨਸਿਕ ਤੌਰ ’ਤੇ ਤਣਾਅ ਵਿੱਚ ਸੀ।