ਸੰਸਦ ਮੈਂਬਰਾਂ ਨੂੰ ਮਿਲਿਆ ਰੌਲੇ-ਰੱਪੇ ਦਾ ਇਨਾਮ!
Published : Mar 22, 2018, 11:07 pm IST
Updated : Mar 22, 2018, 11:07 pm IST
SHARE ARTICLE
Rajya Sabha
Rajya Sabha

ਸਰਕਾਰ ਨੇ ਤਨਖ਼ਾਹ 'ਚ ਕੀਤਾ 100 ਫ਼ੀ ਸਦੀ ਵਾਧਾ

'ਕੰਮ ਨਹੀਂ ਤਾਂ ਤਨਖ਼ਾਹ ਨਹੀਂ' ਬਾਰੇ ਸਮਾਂ ਆਉਣ 'ਤੇ ਸੋਚਾਂਗੇ : ਸੰਸਦੀ ਕਾਰਜ ਮੰਤਰੀ
ਇਕ ਪਾਸੇ ਜਿਥੇ ਸੰਸਦ 'ਚ ਪਿਛਲੀਆਂ 14 ਬੈਠਕਾਂ ਤੋਂ ਕੋਈ ਕੰਮ ਨਹੀਂ ਹੋ ਰਿਹਾ, ਉਥੇ ਸਰਕਾਰ ਨੇ ਅੱਜ ਸੰਸਦ ਮੈਂਬਰਾਂ ਨੂੰ ਤਨਖ਼ਾਹਾਂ 'ਚ ਵਾਧੇ ਦਾ ਤੋਹਫ਼ਾ ਦਿਤਾ ਹੈ। ਮੀਡੀਆ 'ਚ ਆਈਆਂ ਖ਼ਬਰਾਂ ਅਨੁਸਾਰ ਸਰਕਾਰ ਨੇ ਸੰਸਦ ਮੈਂਬਰਾਂ ਦੀਆਂ ਤਨਖ਼ਾਹਾਂ 'ਚ ਮਹੀਨਾਵਾਰ 100 ਫ਼ੀ ਸਦੀ ਵਾਧੇ ਨੂੰ ਮਨਜ਼ੂਰੀ ਦੇ ਦਿਤੀ ਹੈ। ਤਾਜ਼ਾ ਫ਼ੈਸਲੇ ਨਾਲ ਸੰਸਦ ਮੈਂਬਰਾਂ ਨੂੰ ਹੁਣ ਹਰ ਮਹੀਨੇ 1 ਲੱਖ ਰੁਪਏ ਮੂਲ ਤਨਖ਼ਾਹ ਮਿਲੇਗੀ ਜੋ ਕਿ ਪਹਿਲਾਂ 50 ਹਜ਼ਾਰ ਰੁਪਏ ਸੀ। ਇਸ ਨਵੇਂ ਤੋਹਫ਼ੇ ਨਾਲ ਸੰਸਦੀ ਭੱਤਾ ਵਧਾ ਕੇ 30 ਹਜ਼ਾਰ ਰੁਪਏ ਕਰ ਦਿਤਾ ਗਿਆ ਹੈ, ਦਫ਼ਤਰੀ ਭੱਤਾ ਵੀ 30 ਹਜ਼ਾਰ ਰੁਪਏ ਕਰ ਦਿਤਾ ਗਿਆ ਹੈ ਅਤੇ ਫ਼ਰਨੀਚਰ ਭੱਤਾ ਵਧਾ ਕੇ 75 ਹਜ਼ਾਰ ਕਰ ਦਿਤਾ ਹੈ। ਉਧਰ ਕੇਂਦਰੀ ਸੰਸਦੀ ਕਾਰਜ ਮੰਤਰੀ ਅਰਜੁਨ ਮੇਘਵਾਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਮਨੋਜ ਤਿਵਾਰੀ ਦੇ ਉਸ ਸੁਝਾਅ 'ਤੇ ਸਮਾਂ ਆਉਣ 'ਤੇ ਵਿਚਾਰ ਕੀਤਾ ਜਾਵੇਗਾ ਜਿਸ 'ਚ ਤਿਵਾਰੀ ਨੇ ਕਿਹਾ ਸੀ ਕਿ ਜੇਕਰ ਸੰਸਦ ਮੈਂਬਰ ਕੰਮ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਤਨਖ਼ਾਹ ਨਾ ਦਿਤੀ ਜਾਵੇ।ਮੇਘਵਾਲ ਨੇ ਕਿਹਾ, ''ਸੰਸਦ ਨੂੰ ਠੀਕ ਢੰਗ ਨਾਲ ਚਲਣਾ ਚਾਹੀਦਾ ਹੈ। ਇਹੀ ਸਾਡੀ ਪਹਿਲ ਹੈ। ਪਰ ਹੁਣ ਹਰ ਰੋਜ਼ ਰੌਲਾ-ਰੱਪਾ ਪੈਂਦਾ ਰਹਿੰਦਾ ਹੈ। ਸੰਸਦ ਮੈਂਬਰ ਨੇ ਮਾਣਯੋਗ ਸਪੀਕਰ ਨੂੰ ਨੋਟਿਸ ਭੇਜਿਆ ਹੈ। ਪਹਿਲਾਂ ਸਪੀਕਰ ਨੂੰ ਇਸ ਬਾਰੇ ਪ੍ਰਤੀਕਿਰਿਆ ਦੇਣ ਦਿਉ। ਉਸ ਤੋਂ ਬਾਅਦ ਸਰਕਾਰ ਕੋਈ ਫ਼ੈਸਲਾ ਕਰੇਗੀ।'' ਉਨ੍ਹਾਂ ਕਿਹਾ ਕਿ ਸਰਕਾਰ ਹਰ ਉਸ ਸੁਝਾਅ 'ਤੇ ਵਿਚਾਰ ਕਰਨ ਲਈ ਤਿਆਰ ਹੈ, ਜਿਸ ਨਾਲ ਸੰਸਦ ਸੁਚਾਰੂ ਢੰਗ ਨਾਲ ਚੱਲ ਸਕੇ।

venkaiah naiduvenkaiah naidu

ਜ਼ਿਕਰਯੋਗ ਹੈ ਕਿ ਮਨੋਜ ਤਿਵਾਰੀ ਨੇ ਕਲ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਚਿੱਠੀ ਲਿਖੀ ਸੀ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਸੰਸਦ ਮੈਂਬਰ ਅਪਣੀਆਂ ਜ਼ਿੰਮੇਵਾਰੀਆਂ ਤੋਂ ਦੂਰ ਹੱਟ ਰਹੇ ਹਨ ਇਸ ਲਈ ਉਨ੍ਹਾਂ ਦੀ ਤਨਖ਼ਾਹ ਕੱਟਣੀ ਚਾਹੀਦੀ ਹੈ। ਅੱਜ ਲਗਾਤਾਰ 14ਵੇਂ ਦਿਨ ਵੀ ਲੋਕ ਸਭਾ ਅਤੇ ਰਾਜ ਸਭਾ ਵਿਚ ਵੱਖ ਵੱਖ ਮੁੱਦਿਆਂ 'ਤੇ ਮੈਂਬਰਾਂ ਦੇ ਰੌਲੇ-ਰੱਪੇ ਕਾਰਨ ਬੈਠਕਾਂ ਚੱਲ ਨਾ ਸਕੀਆਂ ਅਤੇ ਅੰਨਾ ਡੀ.ਐਮ.ਕੇ. ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਮੈਂਬਰਾਂ ਦੀ ਨਾਹਰੇਬਾਜ਼ੀ ਕਾਰਨ ਇਕ ਵਾਰ ਕਾਰਵਾਈ ਰੋਕ ਦਿਤੀ ਗਈ ਅਤੇ ਫਿਰ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਰਾਜ ਸਭਾ ਦੀ ਕਾਰਵਾਈ ਬੈਠਕ ਸ਼ੁਰੂ ਹੋਣ ਦੇ ਕਰੀਬ 20 ਮਿੰਟ ਮਗਰੋਂ ਹੀ, ਉਥੇ ਹੀ ਲੋਕ ਸਭਾ ਦੀ ਬੈਠਕ ਇਕ ਵਾਰ ਮੁਲਤਵੀ ਹੋਣ ਮਗਰੋਂ ਦੁਪਹਿਰ ਕਰੀਬ 12 ਵਜੇ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ।ਰੌਲੇ ਕਾਰਨ ਤੇਲਗੂ ਦੇਸਮ ਪਾਰਟੀ ਅਤੇ ਵਾਈ.ਐਸ.ਆਰ. ਕਾਂਗਰਸ ਦੇ ਸਰਕਾਰ ਵਿਰੁਧ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਚਰਚਾ ਨਹੀਂ ਹੋ ਸਕੀ। ਸਪੀਕਰ ਸੁਮਿਤਰਾ ਮਹਾਜਨ ਨੇ ਇਸ ਮਤੇ ਨੂੰ ਅੱਗੇ ਵਧਾਉਣ ਤੋਂ ਅਸਮਰੱਥਾ ਪ੍ਰਗਟ ਕੀਤੀ। ਇਹ ਮਤਾ ਤੇਲਗੂ ਦੇਸਮ ਪਾਰਟੀ ਦੇ ਟੀ. ਨਰਸਿੰਹਨ ਅਤੇ ਵਾਈ.ਐਸ.ਆਰ. ਕਾਂਗਰ ਦੇ ਵਾਈ ਬੀ. ਸੁਬਾਰੈਡੀ ਵਲੋਂ ਸਰਕਾਰ ਵਿਰੁਧ ਲਿਆਂਦਾ ਗਿਆ ਸੀ। ਮਹਾਜਨ ਨੇ ਕਿਹਾ ਕਿ ਜਦ ਤਕ ਸਦਨ ਵਿਚ ਮਾਹੌਲ ਠੀਕ ਨਹੀਂ ਹੋਵੇਗਾ, ਤਦ ਤਕ ਉਹ ਇਸ ਮਤੇ ਨੂੰ ਅੱਗੇ ਵਧਾਉਣ ਲਈ 50 ਮੈਂਬਰਾਂ ਦੀ ਗਿਣਤੀ ਨਹੀਂ ਕਰ ਸਕਦੀ। ਇਸ ਮਗਰੋਂ ਕਾਂਗਰਸ, ਸੀ.ਪੀ.ਐਮ. ਅਤੇ ਕੁੱਝ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਨੇ ਅਪਣੀਆਂ ਥਾਵਾਂ 'ਤੇ ਖੜੇ ਹੋ ਕੇ ਹੱਥ ਉਪਰ ਕਰ ਦਿਤੇ।

Rajya SabhaRajya Sabhaਅੱਜ ਪਹਿਲਾਂ ਇਕ ਵਾਰ ਕਾਰਵਾਈ ਮੁਲਤਵੀ ਹੋਈ, ਫਿਰ 12 ਵਜੇ ਮਗਰੋਂ ਪੂਰੇ ਦਿਨ ਲਈ ਕਾਰਵਾਈ ਰੋਕ ਦਿਤੀ ਗਈ। ਰਾਜ ਸਭਾ ਵਿਚ ਵੀ ਇਹੋ ਮਾਹੌਲ ਵੇਖਣ ਨੂੰ ਮਿਲਿਆ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਕਿਹਾ, ''ਮੋਦੀ ਸਰਕਾਰ ਹਰ ਮੁੱਦੇ ਦਾ ਜਵਾਬ ਦੇਣ ਲਈ ਤਿਆ ਹੈ। ਮੈਂ ਅਪਣੇ ਸਾਰੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਪਣੀਆਂ ਥਾਵਾਂ 'ਤੇ ਜਾਣ। ਸਦਨ ਚੱਲਣ ਦੇਣ। ਅਸੀਂ ਬੈਂਕਿੰਗ ਸਮੇਤ ਹਰ ਮੁੱਦੇ 'ਤੇ ਚਰਚਾ ਲਈ ਤਿਆਰ ਹਨ ਪਰ ਸਦਨ ਵਿਚ ਵਿਵਸਥਾ ਜ਼ਰੂਰੀ ਹੈ।''
ਸੰਸਦ ਮੈਂਬਰਾਂ ਦੀਆਂ ਤਨਖ਼ਾਹਾਂ 'ਚ ਵਾਧੇ ਦੀ ਸਿਫ਼ਾਰਸ਼ ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਕੈਬਨਿਟ ਨੇ ਕੀਤੀ ਸੀ ਜੋ ਕਿ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਇਸ ਨਾਲ ਸਰਕਾਰੀ ਖ਼ਜ਼ਾਨੇ 'ਤੇ 45 ਕਰੋੜ ਰੁਪਏ ਦਾ ਹੋਰ ਬੋਝ ਪਵੇਗਾ। ਇਹੀ ਨਹੀਂ ਸੰਸਦ ਮੈਂਬਰਾਂ ਦੇ ਸਾਰੇ ਭੱਤੇ ਅਪਣੇ ਆਪ ਹੀ ਹਰ ਪੰਜ ਸਾਲ ਬਾਅਦ ਮਹਿੰਗਾਈ ਦਰ ਅਨੁਸਾਰ ਵੱਧ ਜਾਣਗੇ। ਅਪਣੇ ਬਜਟ ਭਾਸ਼ਣ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਕਿਹਾ ਸੀ ਕਿ ਉਹ ਅਜਿਹਾ ਰਸਤਾ ਲੱਭਣਗੇ ਜਿਸ ਨਾਲ ਸੰਸਦ ਮੈਂਬਰਾਂ ਦੀ ਤਨਖ਼ਾਹ ਖ਼ੁਦ ਹੀ ਹਰ ਪੰਜ ਸਾਲ ਬਾਅਦ ਵੱਧ ਜਾਵੇਗੀ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement