
ਦੋ ਅਤਿਵਾਦੀਆਂ ਅਤੇ ਨਬਾਲਿਗ ਬੱਚੇ ਦੀ ਲਾਸ਼ ਬਰਾਮਦ ਹੋਈ
ਨਵੀਂ ਦਿੱਲੀ- ਜੰਮੂ ਕਸ਼ਮੀਰ ਦੇ ਬੰਦੀਪੋਰ ਜ਼ਿਲ੍ਹੇ ਦੇ ਹਾਜ਼ਿਨ ਵਿਚ ਐਨਕਾਊਂਟਰ ਦੇ ਦੌਰਾਨ ਇਕ 11 ਸਾਲ ਦੇ ਬੱਚੇ ਦੀ ਮੌਤ ਹੋ ਗਈ ਜਿਸ ਨੂੰ ਅਤਿਵਾਦੀਆ ਨੇ ਬੰਦੀ ਬਣਾ ਲਿਆ ਸੀ ਅਤੇ ਇਸ ਐਨਕਾਊਂਟਰ ਵਿਚ ਦੋਨੋਂ ਅਤਿਵਾਦੀ ਵੀ ਮਾਰੇ ਗਏ। ਇਹ ਐਨਕਾਊਂਟਰ ਉਂਦੋ ਸ਼ੁਰੂ ਹੋਇਆ ਜਦੋਂ ਇਕ ਘਰ ਵਿਚ ਦੋ ਅਤਿਵਾਦੀਆਂ ਦੇ ਛਿਪੇ ਹੋਣ ਦੀ ਖ਼ਬਰ ਮਿਲੀ, ਘਰ ਵਿਚ ਦੋ ਨਾਗਰਿਕਾਂ ਦੇ ਨਾਲ ਇਕ ਮਾਸੂਮ ਬੱਚੇ ਨੂੰ ਬੰਦੀ ਬਣਾਇਆ ਗਿਆ।
ਸੂਤਰਾਂ ਦੇ ਮੁਤਾਬਿਕ ਇੱਕ ਬਜੁਰਗ ਵਿਅਕਤੀ ਅਤਿਵਾਦੀਆਂ ਦੀ ਪਕੜ ਵਿਚੋਂ ਭੱਜਣ ਵਿਚ ਸਫਲ ਰਿਹਾ, ਪਰ 11 ਸਾਲ ਦਾ ਬੱਚਾ ਨਹੀਂ ਭੱਜ ਸਕਿਆ। ਰਾਤ ਭਰ ਚੱਲੇ ਐਨਕਾਊਂਟਰ ਦੇ ਦੌਰਾਨ ਸੁਰੱਖਿਆ ਬਲਾਂ ਦੇ ਟਾਰਗੇਟ ਉੱਤੇ ਰਿਹਾ ਘਰ ਨਸ਼ਟ ਹੋ ਗਿਆ, ਇਸ ਕਾਰਵਾਈ ਵਿਚ ਦੋ ਅਤਿਵਾਦੀ ਅਤੇ ਇਕ ਨਬਾਲਿਗ ਮਾਰਿਆ ਗਿਆ। ਤਲਾਸ਼ੀ ਦੇ ਦੌਰਾਨ ਦੋ ਅਤਿਵਾਦੀਆਂ ਅਤੇ ਨਬਾਲਿਗ ਬੱਚੇ ਦੀ ਲਾਸ਼ ਬਰਾਮਦ ਹੋਈ।
ਉੱਧਰ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿਚ ਸੁਰੱਖਿਆ ਬਲਾਂ ਦੇ ਨਾਲ ਹੋਈ ਮੁੱਠਭੇੜ ਵਿਚ ਇੱਕ ਅਤਿਵਾਦੀ ਮਾਰਿਆ ਗਿਆ। ਇੱਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਵਿਚ ਸ਼ੋਪੀਆਂ ਦੇ ਇਮਾਮਸਾਹਿਬ ਇਲਾਕੇ ਵਿਚ ਅਤਿਵਾਦੀਆਂ ਦੀ ਹਾਜ਼ਰੀ ਦੀ ਸੂਚਨਾ ਮਿਲਣ ਦੇ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸਦੇ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁੱਠਭੇੜ ਸ਼ੁਰੂ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਮੁੱਠਭੇੜ ਵਿਚ ਹੁਣ ਤੱਕ ਇਕ ਅਤਿਵਾਦੀ ਮਾਰਿਆ ਜਾ ਚੁੱਕਾ ਹੈ। ਮਰੇ ਹੋਏ ਅਤਿਵਾਦੀ ਦਾ ਪਹਿਚਾਣ ਅਜੇ ਤੱਕ ਨਹੀਂ ਹੋ ਪਾਈ ਹੈ, ਅਤੇ ਨਾ ਹੀ ਪਤਾ ਚੱਲਿਆ ਹੈ ਕਿ ਉਸ ਦਾ ਸੰਬੰਧ ਕਿਸ ਅਤਿਵਾਦੀ ਸਮੂਹ ਨਾਲ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉੱਤਰ ਕਸ਼ਮੀਰ ਵਿਚ ਬਾਰਾਮੂਲਾ ਜਿਲ੍ਹੇ ਦੇ ਸੋਪੋਰ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚ ਇੱਕ ਹੋਰ ਮੁੱਠਭੇੜ ਸ਼ੁਰੂ ਹੋ ਗਈ ਹੈ, ਉਨ੍ਹਾਂ ਨੇ ਦੱਸਿਆ ਕਿ ਸੋਪੋਰ ਦੇ ਵਾਰਪੋਰਾ ਇਲਾਕੇ ਵਿਚ ਜਾਰੀ ਮੁੱਠਭੇੜ ਵਿਚ ਕਿਸੇ ਤਰ੍ਹਾਂ ਦਾ ਹਾਦਸਾ ਹੋਣ ਦੀ ਸੂਚਨਾ ਫਿਲਹਾਲ ਨਹੀਂ ਮਿਲੀ ਹੈ।