ਬਰਖ਼ਾਸਤ CIA ਮੁਲਾਜ਼ਮ ਨੇ ਮਹਿਕਮੇ ਵਲੋਂ ਕੀਤੇ ਝੂਠੇ ਐਨਕਾਊਂਟਰਾਂ ਦਾ ਕੀਤਾ ਪਰਦਾਫ਼ਾਸ਼
Published : Feb 4, 2019, 6:15 pm IST
Updated : Feb 4, 2019, 6:15 pm IST
SHARE ARTICLE
Satwant Singh Manak
Satwant Singh Manak

ਪੰਜਾਬ ਵਿਚ ਇਕ ਸਮਾਂ ਅਜਿਹਾ ਸੀ ਜਦੋਂ ਲੋਕਾਂ ਵਿਚ ਹਰ ਪਾਸੇ ਪੁਲਿਸ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰੱਖਿਆ ਸੀ ਅਤੇ ਅਤਿਵਾਦ ਦੇ ਨਾਮ ਤੋਂ ਪੂਰੇ...

ਚੰਡੀਗੜ੍ਹ : ਪੰਜਾਬ ਵਿਚ ਇਕ ਸਮਾਂ ਅਜਿਹਾ ਸੀ ਜਦੋਂ ਲੋਕਾਂ ਵਿਚ ਹਰ ਪਾਸੇ ਪੁਲਿਸ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰੱਖਿਆ ਸੀ ਅਤੇ ਅਤਿਵਾਦ ਦੇ ਨਾਮ ਤੋਂ ਪੂਰੇ ਸੂਬੇ ਨੂੰ ਪ੍ਰਭਾਵਿਤ ਕਰ ਰੱਖਿਆ ਸੀ। ਉਸ ਸਮੇਂ ਕਈ ਸਿੱਖ ਨੌਜਵਾਨਾਂ ਨੂੰ ਬਿਨ੍ਹਾਂ ਕਿਸੇ ਕਸੂਰ ਤੋਂ ਘਰ ਵਿਚ ਬੈਠਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਕਈ ਬੇਕਸੂਰਾਂ ਨੂੰ ਅਤਿਵਾਦੀ ਕਰਾਰ ਦੇ ਉਨ੍ਹਾਂ ਦਾ ਐਨਕਾਊਂਟਰ ਕਰ ਦਿਤਾ ਗਿਆ। ਇਸ ਗੱਲ ਦਾ ਖ਼ੁਲਾਸਾ ਮੋਗਾ ਤੋਂ CIA ਦੇ ਬਰਖ਼ਾਸਤ ਮੁਲਾਜ਼ਮ ਸਤਵੰਤ ਸਿੰਘ ਮਾਣਕ ਨੇ ਸਪੋਕਸਮੈਨ ਟੀਵੀ ‘ਤੇ ਗੱਲਬਾਤ ਕਰਦੇ ਹੋਏ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਬਹੁਤ ਹੀ ਖ਼ੌਫ਼ਨਾਕ ਮਾਹੌਲ ਸੀ। ਜਿਸ ਵਿਅਕਤੀ ਨੇ ਵੀ ਪੀਲੇ ਰੰਗ ਦੀ ਦਸਤਾਰ ਬੰਨੀ ਹੁੰਦੀ, ਕਛਿਹਰਾ ਜਾਂ ਕੜਾ ਪਾਇਆ ਹੁੰਦਾ ਤਾਂ ਪੁਲਿਸ ਉਸ ਨੂੰ ਹਿਰਾਸਤ ਵਿਚ ਲੈ ਲੈਂਦੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਖ਼ੁਦ 15 ਮੁਕਾਬਲੇ ਵੇਖੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਛੋਟੀ ਉਮਰ ਦੇ ਕੁਲਵੰਤ ਸਿੰਘ ਕੰਤੇ ਦਾ ਮੁਕਾਬਲਾ ਸੀ ਅਤੇ ਉਸ ਦੀ ਉਮਰ ਕਰੀਬ 16 ਸਾਲ ਸੀ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਇਕ ਵਿਦਿਆਰਥੀ ਸੀ ਜਿਸ ਨੂੰ CIA ਨੇ ਬਿਲਕੁਲ ਨਜਾਇਜ਼ ਮਾਰਿਆ ਸੀ ਅਤੇ ਉਸ ਘਟਨਾ ਨੇ ਉਨ੍ਹਾਂ ਨੂੰ ਝਿੰਜੋੜ ਕੇ ਰੱਖ ਦਿਤਾ ਸੀ।

Satwant SinghSatwant Singh

ਕੁਲਵੰਤ ਸਿੰਘ ਕੰਤੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਕ ਦਿਨ ਉਨ੍ਹਾਂ ਦੇ ਪਿੰਡ ਰਾਤ ਨੂੰ ਰਾਸਤਾ ਭਟਕੇ ਹੋਏ ਕੁਝ ਵਿਅਕਤੀ ਆਏ ਜਿਨ੍ਹਾਂ ਨੂੰ ਕੁਲਵੰਤ ਸਿੰਘ ਕੰਤੇ ਨੇ ਇਨਸਾਨੀਅਤ ਦੇ ਤੌਰ ‘ਤੇ ਪਿੰਡ ਤੋਂ ਬਾਹਰ ਦਾ ਰਸਤਾ ਵਿਖਾਇਆ। ਉਨ੍ਹਾਂ ਦੱਸਿਆ ਕਿ ਉਹ ਵਿਅਕਤੀ ਅਤਿਵਾਦੀ ਸਨ ਪਰ ਇਹ ਗੱਲ ਕੰਤੇ ਨੂੰ ਨਹੀਂ ਪਤਾ ਸੀ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਕੰਤੇ ਦੇ ਵਿਰੁਧ CIA ਸਟਾਫ਼ ਫਰੀਦਕੋਟ ਵਿਖੇ ਸ਼ਿਕਾਇਤ ਕਰ ਦਿਤੀ ਗਈ। ਫਰੀਦਕੋਟ CIA ਵਲੋਂ ਪੁੱਛਗਿੱਛ ਕਰਨ ਤੋਂ ਬਾਅਦ ਕੰਤੇ ਨੂੰ ਨਿਰਦੋਸ਼ ਪਾਇਆ ਗਿਆ ਅਤੇ ਉਸ ਨੂੰ ਛੱਡ ਦਿਤਾ ਗਿਆ।

ਕੁਝ ਦਿਨ ਮਗਰੋਂ, ਪਿੰਡ ਦੇ ਕੁੱਝ ਸ਼ਰਾਰਤੀ ਲੋਕਾਂ ਨੇ ਮੋਗਾ CIA ਸਟਾਫ਼ ਵਿਚ ਕੰਤੇ ਦੇ ਵਿਰੁਧ ਸ਼ਿਕਾਇਤ ਕਰ ਦਿਤੀ। ਉਸ ਸਮੇਂ ਕੰਤਾ ਅਪਣੀ ਭੂਆ ਦੇ ਪਿੰਡ ਗਿਆ ਹੋਇਆ ਸੀ। CIA ਟੀਮ ਨੇ ਕੰਤੇ ਨੂੰ ਉਸ ਦੀ ਭੂਆ ਦੇ ਪਿੰਡ ਤੋਂ ਫੜ ਲਿਆਂਦਾ ਅਤੇ ਉਸ ਟੀਮ ਵਿਚ ਸਤਵੰਤ ਸਿੰਘ ਵੀ ਸ਼ਾਮਲ ਸੀ। ਸਤਵੰਤ ਸਿੰਘ ਨੇ ਦੱਸਿਆ ਕਿ 9 ਨਵੰਬਰ 1991 ਨੂੰ ਕੁਲਵੰਤ ਸਿੰਘ ਕੰਤੇ ਨੂੰ ਉਨ੍ਹਾਂ ਫੜ ਕੇ ਲਿਆਂਦਾ ਸੀ ਅਤੇ 12 ਨਵੰਬਰ ਨੂੰ ਝੂਠਾ ਮੁਕਾਬਲਾ ਬਣਾ ਕੇ ਉਸ ਦਾ ਐਨਕਾਊਂਟਰ ਕਰ ਦਿਤਾ ਗਿਆ।

ਇਸ ਤੋਂ ਬਾਅਦ ਇਕ ਹੋਰ ਨੌਜਵਾਨ ਬਲਦੇਵ ਸਿੰਘ ਕ੍ਰਮਿਤੀ ਨੂੰ ਫੜ ਕੇ ਲਿਆਂਦਾ ਗਿਆ। ਬਲਦੇਵ ਸਿੰਘ ਦਾ ਰਾਉ ਕੇ ਪੁੱਲ ‘ਤੇ ਐਸ.ਐਚ.ਓ. ਵੱਧਣੀ ਨੇ ਝੂਠਾ ਮੁਕਾਬਲਾ ਬਣਾਇਆ। ਉੱਥੇ ਨੌਜਵਾਨ ਦੇ ਸਿਰ ਦੇ ਵਿਚ ਗੋਲੀ ਮਾਰ ਕੇ ਉਸ ਨੂੰ ਮਾਰ ਦਿਤਾ ਗਿਆ। ਮਰਦੇ ਸਮੇਂ ਨੌਜਵਾਨ ਨੇ ਫਤਹਿ ਬੁਲਾਈ ਅਤੇ ਉਸ ਦਾ ਜਵਾਬ ਸਤਵੰਤ ਸਿੰਘ ਨੇ ਫਤਹਿ ਬੁਲਾ ਕੇ ਦਿਤਾ। ਇਸ ਗੱਲ ਦਾ ਇਤਰਾਜ਼ ਉੱਥੇ ਮੌਜੂਦ CIA ਅਫ਼ਸਰਾਂ ਨੇ ਕੀਤਾ।

Satwant SinghSatwant Singh

ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸਭ ਤੋਂ ਪਹਿਲੀ ਵਾਰ ਸੋਢੀ ਸਤਵੰਤ ਸਿੰਘ ਦਾ ਐਨਕਾਊਂਟਰ ਕੀਤਾ ਗਿਆ ਸੀ। ਸੋਢੀ ਸਤਵੰਤ ਸਿੰਘ ਇਕ ਬਹੁਤ ਹੀ ਵਧੀਆ ਕਿਸਮ ਦਾ ਵਿਅਕਤੀ ਸੀ ਜੋ ਨਜਾਇਜ਼ ਹੁੰਦਾ ਕਦੇ ਨਹੀਂ ਵੇਖਦਾ ਸੀ। ਇਸ ਗੱਲ ਕਰਕੇ ਉਸ ਦੀ ਪਿੰਡ ਵਿਚ ਚੜਤ ਹੋ ਗਈ। ਜਿਸ ਨੂੰ ਕੁਝ ਵਿਰੋਧੀ ਲੋਕਾਂ ਨੇ ਨਾ ਜਰਦੇ ਹੋਏ CIA ਸਟਾਫ਼ ਮੋਗਾ ਨੂੰ ਇਸ ਦੀ ਤਲਾਹ ਦਿਤੀ। CIA ਸਟਾਫ਼ ਨੇ ਅਹੁਦਿਆਂ ਦੀ ਭੁੱਖ ਵਿਖਾਉਂਦੇ ਹੋਏ ਸੋਢੀ ਸਤਵੰਤ ਸਿੰਘ ਨੂੰ ਬੰਦੀ ਬਣਾ ਲਿਆ ਅਤੇ ਉਸ ਨੂੰ ਥਾਣੇ ਵਿਚ ਲਿਆ ਕੇ ਉਸ ਦੇ ਕੱਪੜੇ ਉਤਾਰ ਕੇ ਉਸ ਨੂੰ ਕੁੱਟਿਆ ਗਿਆ।

ਇੱਥੋਂ ਤੱਕ ਕੇ ਸ਼ਰਮ ਦੀਆਂ ਹੱਦਾਂ ਪਾਰ ਕਰਦੇ ਹੋਏ ਅਸਹਿਣਸ਼ੀਲ ਜ਼ੁਲਮ ਕਰਦੇ ਹੋਏ ਉਸ ਦਾ ਐਨਕਾਊਂਟਰ ਕਰ ਦਿਤਾ। ਪੁਲਿਸ ਨੇ ਅਪਣੀਆਂ ਵਰਦੀਆਂ ਦਾ ਗ਼ਲਤ ਇਸਤੇਮਾਲ ਕਰਦੇ ਹੋਏ ਅਹੁਦਿਆਂ ਦੇ ਲਾਲਚ ਲਈ ਕਈ ਬੇਕਸੂਰਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਅਜਿਹੇ ਕਈਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਜਿਸ ਵਿਚ ਮੋਗਾ ਦੇ ਅਜਮੇਰ ਸਿੰਘ ਏਐਸਆਈ, ਬਲਵਿੰਦਰ ਸਿੰਘ ਹੌਲਦਾਰ, ਗੁਰਚਰਨ ਸਿੰਘ, ਮਨਜੀਤ ਸਿੰਘ ਥਾਣੇਦਾਰ, ਪਰਮਜੀਤ ਸਿੰਘ ਏਐਸਆਈ ਅਤੇ ਕਈ ਹੋਰ।

ਉਨ੍ਹਾਂ ਦੱਸਿਆ ਕਿ ਜਦੋਂ ਮੈਂ ਇਨ੍ਹਾਂ ਵਿਰੁਧ ਆਵਾਜ਼ ਚੁੱਕੀ ਤਾਂ ਮੇਰੇ ਉਤੇ ਝੂਠੇ ਕੇਸ ਪਾ ਕੇ 42 ਦਿਨ ਮੇਰੀ ਇੰਟੈਰੋਗੇਸ਼ਨ ਕੀਤੀ ਜਿਸ ਦੌਰਾਨ ਉਨ੍ਹਾਂ ਨੂੰ ਕਈ ਤਸੀਹੇ ਦਿਤੇ ਗਏ। ਆਖ਼ੀਰ ਵਿਚ ਅਦਾਲਤ ਨੇ ਉਨ੍ਹਾਂ ਨੂੰ ਬੇਕਸੂਰ ਐਲਾਨ ਕਰਦੇ ਹੋਏ ਬਰੀ ਕਰ ਦਿਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਵਿਰੁਧ ਕਾਰਵਾਈ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਨ੍ਹਾਂ ਵਿਚ ਕੁੱਲ 176 ਪੁਲਿਸ ਮੁਲਾਜ਼ਮ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਰੇ ਪੁਲਿਸ ਮੁਲਾਜ਼ਮ ਉਨ੍ਹਾਂ ਨਾਲ ਸਮਝੌਤਾ ਕਰਨ ਲਈ ਉਨ੍ਹਾਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement