
ਪਿਤਰੋਦਾ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਸ ਵਿਵਾਦ ਵਿਚ ਕੀ ਹੈ।
ਨਵੀਂ ਦਿੱਲੀ: ਸੈਮ ਪਿਤਰੋਦਾ ਨੇ ਬਾਲਾਕੋਟ ਏਅਰ ਸਟ੍ਰਾਇਕ 'ਤੇ ਦਿੱਤੇ ਗਏ ਅਪਣੇ ਬਿਆਨਿ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ, "ਮੈਂ ਇਹ ਗੱਲ ਇਕ ਨਾਗਰਿਕ ਦੇ ਤੌਰ 'ਤੇ ਕਹੀ ਹੈ। ਮੈਂ ਜਾਣਨ ਦਾ ਅਧਿਕਾਰ ਰੱਖਦਾ ਹਾਂ ਕਿ ਕੀ ਹੋਇਆ ਸੀ।" ਉਹਨਾਂ ਕਿਹਾ ਕਿ, "ਮੈਂ ਇਹ ਬਿਆਨ ਪਾਰਟੀ ਵੱਲੋਂ ਨਹੀਂ ਦਿੱਤਾ। ਮੈਂ ਇਸ ਦੇ ਬਾਰੇ ਜਾਣਨ ਦਾ ਅਧਿਕਾਰ ਰੱਖਦਾ ਹਾਂ। ਆਖਰ ਇਸ ਵਿਚ ਗ਼ਲਤ ਕੀ ਹੈ।" ਦੱਸ ਦਈਏ ਕਿ ਸੀਨੀਅਰ ਕਾਂਗਰਸ ਨੇਤਾ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ ਨੇ ਪੁਲਵਾਮਾ ਹਮਲੇ 'ਤੇ ਬਿਆਨ ਦਿੱਤਾ ਕਿ ਜਿਸ ਨਾਲ ਪੂਰਾ ਮਾਮਲਾ ਗਰਮਾ ਗਿਆ।
Sam Pitroda,Indian Overseas Congress Chief on his earlier remark on #airstrike: I just said as a citizen I am entitled to know what happened. I am not talking on behalf of party, just speaking as a citizen. I have right to know, what is wrong in it? pic.twitter.com/HVb3HJBfop
— ANI (@ANI) 22 March 2019
ਸੂਤਰਾਂ ਮੁਤਾਬਕ ਪੁਲਵਾਮਾ ਵਿਚ ਸੀਆਰਪੀਐਫ ਕਾਫਿਲੇ ਤੇ ਹੋਏ ਅਤਿਵਾਦੀ ਹਮਲੇ 'ਤੇ ਪਿਤਰੋਦਾ ਨੇ ਕਿਹਾ ਕਿ, "ਅਜਿਹੇ ਹਮਲੇ ਹੁੰਦੇ ਰਹਿੰਦੇ ਹਨ। ਪਿਤਰੋਦਾ ਨੇ ਕਿਹਾ ਕਿ ਕੁਝ ਅਤਿਵਾਦੀਆਂ ਨੇ ਹਮਲਾ ਕੀਤਾ ਫਿਰ ਪੂਰੇ ਪਾਕਿਸਤਾਨ ਨੂੰ ਇਸ ਦੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ?" ਪਿਤਰੋਦਾ ਨੇ ਬਾਲਾਕੋਟ ਏਅਰ ਸਟ੍ਰਾਇਕ 'ਤੇ ਵੀ ਸਵਾਲ ਉਠਾਇਆ ਹੈ। ਪਿਤਰੋਦਾ ਨੇ ਇਹ ਕਹਿੰਦੇ ਹੋਏ ਏਅਰ ਸਟ੍ਰਾਇਕ ਦੇ ਸਬੂਤ ਮੰਗੇ ਹਨ। ਪਿਤਰੋਦਾ ਦੇ ਇਸ ਬਿਆਨ ਨੇ ਚੁਣਾਵੀ ਮਾਹੌਲ ਵਿਚ ਕਾਂਗਰਸ ਨੂੰ ਘੇਰਨ ਦਾ ਬੀਜੇਪੀ ਨੂੰ ਇਕ ਹੋਰ ਮੌਕਾ ਦੇ ਦਿੱਤਾ ਹੈ।
Sam Pitroda,Indian Overseas Congress Chief on his interview: I don't understand what is the controversy here, I am baffled at the response.Shows how people react to trivial matters in India. It is a totally trivial matter. A citizen is just asking a question. pic.twitter.com/NNdRHeZ0Go
— ANI (@ANI) 22 March 2019
ਮਿਲੀ ਜਾਣਕਾਰੀ ਅਨੁਸਾਰ ਪਿਤਰੋਦਾ ਨੇ ਕਿਹਾ ਕਿ, "ਮੈਨੂੰ ਸਮਝ ਨਹੀਂ ਆ ਰਿਹਾ ਕਿ ਇਸ ਵਿਵਾਦ ਵਿਚ ਕੀ ਹੈ। ਇਸ 'ਤੇ ਹੋ ਰਹੀਆਂ ਪ੍ਰਤੀਕਿਰਿਆਵਾਂ ਤੋਂ ਮੈਂ ਹੈਰਾਨ ਹਾਂ। ਇਹ ਸਾਫ ਨਜ਼ਰ ਆ ਰਿਹਾ ਹੈ ਕਿ ਕਿਵੇਂ ਭਾਰਤ ਵਿਚ ਲੋਕ ਛੋਟੇ ਛੋਟੇ ਮਾਮਲਿਆਂ ਤੇ ਪ੍ਰਕਿਰਿਆ ਵਿਖਾਉਂਦੇ ਹਨ। ਇਹ ਇਕ ਆਮ ਜਿਹਾ ਮਾਮਲਾ ਹੈ।" ਸੈਮ ਪਿਤਰੋਦਾ ਦੀ ਇਸ ਟਿੱਪਣੀ ਦੀ ਪੀਐਮ ਮੋਦੀ ਨੇ ਨਿੰਦਾ ਕੀਤੀ ਹੈ।
Sam Pitroda
ਉਹਨਾਂ ਲਿਖਿਆ ਹੈ ਕਿ ਕਾਂਗਰਸ ਦੇ ਸਭ ਤੋਂ ਵਿਸ਼ਵਾਸਯੋਗ ਸਲਾਹਕਾਰ ਨੇ ਭਾਰਤ ਦੇ ਸੁਰੱਖਿਆ ਬਲਾਂ ਦੇ ਗੋਰਵ ਨੂੰ ਘੱਟ ਦੱਸ ਕੇ ਕਾਂਗਰਸ ਵੱਲੋਂ ਨੈਸ਼ਨਲ ਡੇ ਸੈਲੀਬ੍ਰੇਸ਼ਨ ਦੀ ਸ਼ੁਰੂਆਤ ਕੀਤੀ ਹੈ। ਕਾਂਗਰਸ ਦੇ ਸ਼ਾਹੀ ਖਾਨਦਾਨ ਦੇ ਵਫਾਦਾਰ ਦਰਬਾਰੀ ਨੇ ਅੱਜ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਕਾਂਗਰਸ ਅਤਿਵਾਦੀ ਤਾਕਤਾਂ ਦੇ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੀ ਸੀ। ਇਹ ਨਵਾਂ ਭਾਰਤ ਹੈ- ਅਸੀਂ ਅਤਿਵਾਦੀਆਂ ਨੂੰ ਉਸ ਭਾਸ਼ਾ ਵਿਚ ਜਵਾਬ ਦੇਵਾਂਗੇ ਜਿਸ ਭਾਸ਼ਾ ਨੂੰ ਉਹ ਸਮਝਦੇ ਹਨ।