ਵੋਟਾਂ ਬਟੋਰਨ ਲਈ ਭਾਜਪਾ 'ਸਰਜੀਕਲ ਸਟ੍ਰਾਇਕ' ਦੀ ਗ਼ਲਤ ਵਰਤੋਂ ਕਰ ਰਹੀ : ਕਾਂਗਰਸ
Published : Jun 28, 2018, 1:19 pm IST
Updated : Jun 28, 2018, 1:19 pm IST
SHARE ARTICLE
Randeep Surjewala
Randeep Surjewala

ਕਾਂਗਰਸ ਨੇ ਵੀਰਵਾਰ ਨੂੰ ਪੀਐਮ ਨਰਿੰਦਰ ਮੋਦੀ ਸਰਕਾਰ 'ਤੇ ਸਰਜੀਕਲ ਸਟ੍ਰਾਇਕ ਨੂੰ ਲੈ ਕੇ ਹਮਲਾ ਬੋਲਿਆ ਹੈ। ਕਾਂਗਰਸ ਬੁਲਾਰੇ ਰਣਦੀਪ ...

ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਨੂੰ ਪੀਐਮ ਨਰਿੰਦਰ ਮੋਦੀ ਸਰਕਾਰ 'ਤੇ ਸਰਜੀਕਲ ਸਟ੍ਰਾਇਕ ਨੂੰ ਲੈ ਕੇ ਹਮਲਾ ਬੋਲਿਆ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਸਰਜੀਕਾਲ ਸਟ੍ਰਾਇਕ ਦੀ ਵੀਰਗਾਥਾ ਨੂੰ ਵੋਟਾਂ ਬਟੋਰਨ ਲਈ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ ਦੀ ਗ਼ਲਤ ਰਾਜਨੀਤਕ ਵਰਤੋਂ ਕਰ ਰਹੀ ਹੈ ਤਾਂ ਦੂਜੇ ਪਾਸੇ ਸਰਜੀਕਲ ਸਟ੍ਰਾਇਕ ਨੂੰ ਵੋਟ ਹਥਿਆਉਣ ਲਈ ਵਰਤੋਂ ਕਰਨ ਦਾ ਸ਼ਰਮਨਾਕ ਯਤਨ ਕਰ ਰਹੀ ਹੈ। 

narender modinarender modi

ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ ਦੇ ਕਾਰਜਕਾਲ ਵਿਚ ਵੀ ਫ਼ੌਜ ਨੇ ਕਈ ਅਪਰੇਸ਼ਨ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿਤਾ ਪਰ ਉਨ੍ਹਾਂ ਨੇ ਕਦੇ ਵੀ ਇਸ ਦਾ ਫ਼ਾਇਦਾ ਨਹੀਂ ਲਿਆ। ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਦੀ ਤਤਕਾਲੀਨ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਫ਼ੌਜ ਦੇ ਕਦਮ ਅਤੇ ਸਰਕਾਰ ਦਾ ਪੂਰਨ ਸਮਰਥਨ ਕੀਤਾ ਸੀ ਪਰ ਮੋਦੀ ਸਰਕਾਰ ਅਤੇ ਭਾਜਪਾ ਇਸ ਨੂੰ ਵੋਟਾਂ ਬਟੋਰਨ ਦਾ ਸਾਧਨ ਨਹੀਂ ਬਣਾ ਸਕਦੀ। 

Randeep SurjewalaRandeep Surjewala

ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਇਕ ਨੂੰ ਲੈ ਕੇ ਭਾਜਪਾ ਨੇ ਲਖਨਊ ਅਤੇ ਆਗਰਾ ਵਿਚ ਤਤਕਾਲੀਨ ਰੱਖਿਆ ਮੰਤਰੀ ਮਨੋਹਰ ਪਰਿਕਰ ਲਈ ਸਨਮਾਨ ਸਮਾਰੋਹ ਵੀ ਕਰ ਦਿਤਾ। ਇੰਨਾ ਹੀ ਨਹੀਂ ਜਾਨ ਦੀ ਬਾਜ਼ੀ ਦੇਸ਼ ਲਈ ਫ਼ੌਜੀਆਂ ਨੇ ਲਗਾਈ ਅਤੇ ਭਾਜਪਾ ਨੇ ਮੋਦੀ ਦਾ ਗੁਣਗਾਨ ਸ਼ੁਰੂ ਕੀਤਾ ਹੋਇਆ ਹੈ।  ਕਾਂਗਰਸ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਤਾਂ ਹੱਦ ਹੀ ਕਰ ਦਿਤੀ ਜਦੋਂ ਫ਼ੌਜ ਦੇ 70 ਸਾਲ ਦੇ ਸਾਹਸੀ ਇਤਿਹਾਸ ਅਤੇ ਬਲੀਦਾਨ ਦਾ ਅਪਮਾਨ ਕਰਦੇ ਹੋਏ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ 68 ਸਾਲਾਂ ਵਿਚ ਪਹਿਲੀ ਵਾਰ ਭਾਰਤੀ ਫ਼ੌਜ ਐਲਓਸੀ ਦੇ ਪਾਰ ਗਈ। 

bjpbjp

ਇੰਨਾ ਹੀ ਨਹੀਂ ਉਨ੍ਹਾਂ ਨੇ ਸਾਰਿਆਂ ਦੇ ਸਾਹਮਣੇ ਐਲਾਨ ਕਰ ਦਿਤਾ ਕਿ ਭਾਜਪਾ ਪੂਰੇ ਦੇਸ਼ ਵਿਚ ਸਰਜੀਕਲ ਸਟ੍ਰਾਇਕ ਦਾ ਫ਼ਾਇਦਾ ਉਠਾਏਗੀ। ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਸਫ਼ਲਤਾ ਦਾ ਸਭ ਤੋਂ ਵੱਡਾ ਸਬੂਤ ਇਹੀ ਹੈ ਕਿ ਸਤੰਬਰ 2016 ਦੀ ਸਰਜੀਕਲ ਸਟ੍ਰਾਇਕ ਤੋਂ ਬਾਅਦ 146 ਫ਼ੌਜੀ ਸ਼ਹੀਦ ਹੋ ਚੁੱਕੇ ਹਨ। ਇੰਨਾ ਹੀ ਨਹੀਂ ਪਾਕਿਸਤਾਨ 1600 ਤੋਂ ਜ਼ਿਆਦਾ ਵਾਰ ਕੰਟਰੋਲ ਰੇਖਾ ਦਾ ਉਲੰਘਣ ਕਰ ਚੁੱਕਿਆ ਹੈ ਅਤੇ 79 ਅਤਿਵਾਦੀ ਹਮਲਿਆਂ ਨੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹ ਦਿਤੀ ਹੈ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement