ਮਾਝੇ ਦੇ ਲੋਕਾਂ ਨੇ ਜਨਤਾ ਕਰਫਿਊ ਦਾ ਕੀਤਾ ਭਰਭੂਰ ਸਮਰਥਨ,ਹਰ ਪਾਸੇ ਦਿਖ ਰਿਹਾ ਸੰਨਾਟਾ
Published : Mar 22, 2020, 2:07 pm IST
Updated : Mar 30, 2020, 11:38 am IST
SHARE ARTICLE
Coronavirus
Coronavirus

ਦੁਨੀਆਂ ਭਰ ਵਿਚ ਫੈਲ ਚੁੱਕਿਆ ਕਰੋਨਾ ਵਾਇਰਸ ਹੁਣ ਭਾਰਤ ਵਿਚ ਵੀ ਦਿਨੋਂ-ਦਿਨ ਵਧਦਾ ਜਾ ਰਿਹਾ ਹੈ

ਅਮ੍ਰਿੰਤਸਰ/ਗੁਰਦਾਸਪੁਰ : ਦੁਨੀਆਂ ਭਰ ਵਿਚ ਫੈਲ ਚੁੱਕਿਆ ਕਰੋਨਾ ਵਾਇਰਸ ਹੁਣ ਭਾਰਤ ਵਿਚ ਵੀ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਭਾਰਤ ਵਿਚ ਇਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਭਾਵ ਅੱਜ ਦੇ ਦਿਨ ‘ਜਨਤਾ ਕਰਫਿਊ’ ਲਗਾਉਣ ਦਾ ਐਲਾਨ ਕੀਤੀ ਸੀ। ਇਸ ਤੇ ਚਲਦਿਆਂ ਅੱਜ ਪੂਰਾ ਭਾਰਤ ਬੰਦ ਹੈ।

PhotoPhoto

ਪੰਜਾਬ ਦੇ ਤਰਨਤਾਰਨ , ਗੁਰਦਾਸਪੁਰ ਅਤੇ ਅਮ੍ਰਿੰਤਸਰ ਜਿਲ੍ਹਿਆਂ ਵਿਚ ਇਸ ਕਰਫਿਊ ਦਾ ਅਸਰ ਕੁਝ ਖਾਸ ਤਰੀਕੇ ਨਾਲ ਦੇਖਣ ਨੂੰ ਮਿਲਿਆ। ਦੱਸ ਦੱਈਏ ਕਿ ਜਿਲ੍ਹੇ ਭਰ ਵਿਚ ਇਸ ਕਰਫਿਊ ਦਾ ਅਸਰ ਇਸ ਤਰ੍ਹਾਂ  ਦੇਖਣ ਨੂੰ ਮਿਲ ਰਿਹਾ ਕਿ  ਸ਼ਹਿਰ ਦੀ ਸਬਜੀ ਮੰਡੀ ਬੰਦ ਹੋਣ ਕਾਰਨ ਰੇਹੜੀ ਫੇਰੀ ਵਾਲਿਆਂ ਦਾ ਧੰਦਾ ਵੀ ਬੰਦ ਹੈ।

filefile

ਇਸੇ ਨਾਲ ਸ਼ਹਿਰ ਵਿਚ ਬੱਸਾਂ ਦੀ ਅਵਾਜਾਈ ਦੇ ਨਾਲ ਹਰ ਤਰ੍ਹਾਂ ਦੀ ਅਵਾਜਾਈ ਬੰਦ ਹੈ । ਜਿਸਦੇ ਕਾਰਨ ਸਾਰੀਆਂ ਸੜਕਾਂ ਤੇ ਸਨਾਟਾ ਛਾਇਆ ਹੋਇਆ ਹੈ। ਸ਼ਹਿਰਾਂ ਦੇ ਹਸਪਤਾਲ ਵਿਚ ਵੀ ਕੋਈ ਨਜ਼ਰ ਨਹੀਂ ਆ ਰਿਹਾ। ਇਸ ਤੋਂ ਇਲਾਵਾ ਸ਼ਹਿਰ ਵਿਚ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਵੀ ਘੱਟ ਹੀ ਦਿਖਾਈ ਦੇ ਰਹੀ ਹੈ।

PhotoPhoto

ਦੱਸਿਆ ਜਾ ਰਿਹਾ ਕਿ ਪਹਿਲਾਂ ਜਿਹੜੀਆਂ ਸੜਕਾਂ ਉਪਰ ਇੰਨੀ ਭੀੜ ਹੁੰਦੀ ਸੀ ਜਿੱਥੋਂ ਕਿ ਲੰਘਣਾ ਵੀ ਮੁਸ਼ਕਿਲ ਰੋ ਜਾਂਦੀ ਸੀ ਪਰ ਅੱਜ ਉਹ ਸਾਰੀਆਂ ਸੜਕਾਂ ਤੇ ਸਨਾਟਾ ਛਾਇਆ ਹੋਇਆ ਹੈ। ਜਨਤਾਂ ਕਰਫਿਊ ਦੇ ਕਾਰਨ ਸੁਜਾਨਪੁਰ ਸ਼ਹਿਰ ਅੱਜ ਸਵੇਰ ਤੋਂ ਹੀ ਪੂਰੀ ਤਰ੍ਹਾਂ ਨਾਲ ਬੰਦ ਪਿਆ ਹੈ। ਇਸ ਤੋਂ ਇਲਾਵਾ ਜਲੰਧਰ-ਜੰਮੂ ਹਾਈਵੇਅ ਤੇ ਵੀ ਪੂਰੀ ਤਰ੍ਹਾਂ ਨਾਲ ਸਨਾਟਾ ਛਾਇਆ ਹੋਇਆ ਹੈ।

CORONAVIRUSCORONAVIRUS

ਉਧਰ ਪੁਲਿਸ ਨੇ ਸੁਜਾਨਪੁਰ ਸ਼ਹਿਰ ਦੇ ਵੱਖ-ਵੱਖ ਇਲਾਕਿਆ ਵਿਚ ਨਾਕਾਬੰਦੀ ਕੀਤੀ ਹੋਈ ਹੈ ਅਤੇ ਹਰ ਆਉਣ ਜਾਣ ਵਾਲੇ ਵਿਅਕਤੀ ਤੋਂ ਪੁਛ-ਪੜਤਾਲ ਕੀਤੀ ਜਾ ਰਹੀ ਹੈ।

Corona VirusCorona Virus

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement