WHO ਦੀ ਸਲਾਹ: ਕੋਰੋਨਾ ਨੂੰ ਰੋਕਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਕੀਤੀ ਜਾਵੇ ਜਾਂਚ
Published : Mar 22, 2020, 12:23 pm IST
Updated : Mar 22, 2020, 12:23 pm IST
SHARE ARTICLE
Who recommends on coronavirus sampling
Who recommends on coronavirus sampling

ਵਿਦੇਸ਼ ਤੋਂ ਆਏ ਅਜਿਹੇ ਲੋਕ ਜਿਹਨਾਂ ਵਿਚ ਇਸ ਦਾ ਲੱਛਣ ਮਿਲ ਰਿਹਾ ਹੈ ਉਹਨਾਂ ਨੂੰ...

ਨਵੀਂ ਦਿੱਲੀ: ਵਿਸ਼ਵ ਸੰਗਠਨ ਲਗਾਤਾਰ ਕਹਿ ਰਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੱਧ ਤੋਂ ਵਧ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਸਰਕਾਰ ਦਾ ਮੰਨਣਾ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕਰਨ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਜਾਵੇਗਾ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਦਸਿਆ ਕਿ ਹਰ ਵਿਅਕਤੀ ਜਿਸ ਨੂੰ ਸਰਦੀ, ਖਾਂਸੀ ਅਤੇ ਜ਼ੁਕਾਮ ਹੈ ਉਸ ਨੂੰ ਜਾਂਚ ਕਰਵਾਉਣ ਦੀ ਜ਼ਰੂਰਤ ਹੈ।

Corona Virus Test Corona Virus Test

ਵਿਦੇਸ਼ ਤੋਂ ਆਏ ਅਜਿਹੇ ਲੋਕ ਜਿਹਨਾਂ ਵਿਚ ਇਸ ਦਾ ਲੱਛਣ ਮਿਲ ਰਿਹਾ ਹੈ ਉਹਨਾਂ ਨੂੰ 14 ਦਿਨ ਅਲੱਗ ਰੱਖਣਾ ਅਤੇ ਜਾਂਚ ਕਰਨਾ ਲਾਜ਼ਮੀ ਹੈ। ਕਿਸੇ ਕੋਰੋਨਾ ਵਾਇਰਸ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ ਵਿਅਕਤੀ, ਜਿਸ ਵਿਚ ਲੱਛਣ ਦਿੱਸਣ ਉਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਅਜਿਹੇ ਲੋਕ ਜਿਹੜੇ ਮਰੀਜ਼ਾਂ ਦੇ ਇਲਾਜ ਅਤੇ ਉਹਨਾਂ ਦੀ ਦੇਖਭਾਲ ਕਰ ਰਹੇ ਹਨ ਜੇ ਉਹਨਾਂ ਵਿਚ ਅਜਿਹੇ ਲੱਛਣ ਵਿਖਾਈ ਦਿੰਦੇ ਹਨ ਤਾਂ ਉਹਨਾਂ ਦੀ ਜਾਂਚ ਲਾਜ਼ਮੀ ਹੋਵੇਗੀ।

Corona Virus TestCorona Virus Test

ਆਈਸੀਐਮਆਰ ਦੇ ਵਿਗਿਆਨਿਕ ਡਾ. ਆਰ. ਗੰਗਾਖੇੜਕਰ ਨੇ ਦਸਿਆ ਕਿ 20 ਮਾਰਚ ਨੂੰ ਸ਼ਾਮ ਛੇ ਵਜੇ ਤਕ ਦੇਸ਼ ਵਿਚ ਕੁੱਲ 15 ਹਜ਼ਾਰ 701 ਨਮੂਨਿਆਂ ਦੀ ਜਾਂਚ ਕੀਤੀ ਗਈ। ਜਿਸ ਵਿਚ 14 ਹਜ਼ਾਰ 811 ਲੋਕ ਸ਼ਾਮਲ ਸਨ। ਇੰਨੀ ਗਿਣਤੀ ਹੋਣ ਤੋਂ ਬਾਅਦ ਵੀ ਭਾਰਤ ਵਿਚ ਹੁਣ ਤਕ ਮਰੀਜ਼ਾਂ ਦੀ ਗਿਣਤੀ 270 ਹੈ। ਜਿਹੜੇ ਲੋਕਾਂ ਨੂੰ ਫਲੂ ਕਰ ਕੇ ਸਰਦੀ-ਖਾਂਸੀ, ਜ਼ੁਕਾਮ ਹੈ ਸਾਰਿਆਂ ਦੀ ਜਾਂਚ ਸੰਭਵ ਨਹੀਂ ਹੈ।

Corona Virus TestCorona Virus Test

ਸਿਹਤ ਵਿਭਾਗ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਤਰਜੀਹ ਇਹ ਹੈ ਕਿ ਜੋ ਵੀ ਸੰਕਰਮਿਤ ਮਰੀਜ਼ ਦੇ ਸੰਪਰਕ ਵਿੱਚ ਆਏ ਹਨ ਉਹਨਾਂ ਦੀ ਜਾਂਚ ਕੀਤੀ  ਜਾਵੇ। ਹੁਣ ਦੇਸ਼ ਵਿਚ ਕਰੀਬ 5500 ਲੋਕਾਂ ਨੂੰ ਕਵਾਰੇਂਟਾਈਨ ਵਿਚ ਰੱਖਿਆ ਗਿਆ ਹੈ। 65 ਹਜ਼ਾਰ ਤੋਂ ਜ਼ਿਆਦਾ ਲੋਕਾਂ ਤੇ ਸਰਵੀਲਾਂਸ ਕੀਤਾ ਜਾ ਰਿਹਾ ਹੈ। ਇਹਨਾਂ ਵਿਚ ਜੇ ਇਹ ਬਿਮਾਰੀ ਦਾ ਲੱਛਣ ਦਿਖਾਈ ਦਿੰਦਾ ਹੈ ਤਾਂ ਇਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

Corona Virus TestCorona Virus Test

ਨਮੂਨਿਆਂ ਦੀ ਜਾਂਚ ਦੀ ਸਮਰੱਥਾ ਵਧਾਈ ਜਾ ਰਹੀ ਹੈ। 121 ਸਰਕਾਰੀ ਲੈਬ ਵਿਚ ਜਾਂਚ ਦੀ ਵਿਵਸਥਾ ਕੀਤੀ ਗਈ ਹੈ। ਸਾਰਿਆਂ ਵਿਚ ਔਸਤ ਹਰ ਦਿਨ 90 ਜਾਂਚ ਅਤੇ ਜ਼ਰੂਰਤ ਪੈਣ ਤੇ ਸਮਰੱਥਾ ਦੁਗਣੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ 10 ਥਾਵਾਂ ਤੇ ਅਜਿਹੀਆਂ ਮਸ਼ੀਨਾਂ ਲਗਾਉਣ ਦੀ ਵਿਵਸਥਾ ਕਰ ਲਈ ਗਈ ਹੈ ਜਿੱਥੇ ਰੋਜ਼ ਇਕ ਲੈਬ ਵਿਚ 1400 ਸੈਂਪਲਾਂ ਦੀ ਜਾਂਚ ਹੋ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement