ਸ੍ਰੀਲੰਕਾ ਧਮਾਕਿਆਂ 'ਚ 4 ਭਾਰਤੀ ਨੇਤਾਵਾਂ ਦੀ ਮੌਤ, 3 ਲਾਪਤਾ
Published : Apr 22, 2019, 8:28 pm IST
Updated : Apr 22, 2019, 8:28 pm IST
SHARE ARTICLE
Four Indian leaders killed, 3 missing in Sri Lankan blasts
Four Indian leaders killed, 3 missing in Sri Lankan blasts

ਸ਼੍ਰੀਲੰਕਾ 'ਚ 8 ਬੰਬ ਧਮਾਕਿਆਂ ਵਿਚ ਹੁਣ ਤੱਕ 290 ਲੋਕਾਂ ਦੀ ਮੌਤ ਅਤੇ 500 ਤੋਂ ਵਧ ਲੋਕ ਜ਼ਖ਼ਮੀ ਹੋਏ

ਬੈਂਗਲੁਰੂ :  ਸ਼੍ਰੀਲੰਕਾ 'ਚ 8 ਬੰਬ ਧਮਾਕਿਆਂ ਵਿਚ ਹੁਣ ਤੱਕ 290 ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਤੋਂ ਵਧ ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ 'ਚ 6 ਭਾਰਤੀ ਨਾਗਰਿਕ ਹਨ। ਫਿਲਹਾਲ ਕਿਸੇ ਅਤਿਵਾਦੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਸ਼ੱਕ ਦੇ ਆਧਾਰ 'ਤੇ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Sri Lankan blasts-1Sri Lankan blasts-1

ਪੁਲਿਸ ਨੇ ਦਸਿਆ ਕਿ ਇਨ੍ਹਾਂ 24 ਲੋਕਾਂ ਨੂੰ ਕੋਲੰਬੋ ਅਤੇ ਉਸ ਦੇ ਨੇੜੇ-ਤੇੜੇ ਦੀਆਂ ਥਾਂਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਧਮਾਕਿਆਂ 'ਚ ਕਰਨਾਟਕ ਦੀ ਸੱਤਾਧਾਰੀ ਪਾਰਟੀ ਜੇ.ਡੀ.ਐੱਸ. (ਜਨਤਾ ਦਲ ਸੈਕਿਊਲਰ) ਦੇ 4 ਨੇਤਾਵਾਂ ਦੀ ਮੌਤ ਹੋ ਗਈ ਹੈ ਅਤੇ 3 ਲਾਪਤਾ ਹਨ। ਇਹ ਨੇਤਾ ਛੁੱਟੀਆਂ ਮਨਾਉਣ ਲਈ ਉੱਥੇ ਗਏ ਸਨ ਅਤੇ ਕੋਲੰਬੋ ਦੇ ਸ਼ਾਂਗਰੀ-ਲਾ-ਹੋਟਲ ਵਿਚ ਰੁਕੇ ਹੋਏ ਸਨ। ਹੁਣ ਤੱਕ ਇਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। 

Sri Lankan blasts-2Sri Lankan blasts-2

ਇਨ੍ਹਾਂ ਨੇਤਾਵਾਂ ਦੇ ਲਾਪਤਾ ਹੋਣ ਦੀ ਖ਼ਬਰ ਸੁਣ ਕੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਹ ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨਰ ਦੇ ਸੰਪਰਕ 'ਚ ਹਨ ਅਤੇ 4 ਪਾਰਟੀ ਵਰਕਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਕੁਮਾਰਸਵਾਮੀ ਨੇ ਕਿਹਾ,''ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੁਸ਼ਟੀ ਕੀਤੀ ਹੈ ਕਿ ਕੋਲੰਬੋ ਵਿਚ ਹੋਏ ਧਮਾਕੇ 'ਚ ਕਰਨਾਟਕ ਦੇ 4 ਲੋਕਾਂ ਕੇ.ਜੇ. ਹਨੂੰਮੰਥਰਯੱਪਾ ਅਤੇ ਐੱਮ. ਰੰਗੱਪਾ ਲਕਸ਼ਮਣ ਗੌੜਾ ਰਮੇਸ਼, ਕੇ.ਐੱਮ. ਲਕਸ਼ਮੀਨਾਰਾਇਣ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੈਂ ਜੇ.ਡੀ.ਐੱਸ. ਨੇਤਾਵਾਂ ਦੀ ਮੌਤ ਨਾਲ ਸਦਮੇ ਵਿਚ ਹਨ, ਜਿਨ੍ਹਾਂ ਨੂੰ ਮੈਂ ਨਿੱਜੀ ਤੌਰ 'ਤੇ ਜਾਣਦਾ ਸੀ।

Sri Lankan blasts-3Sri Lankan blasts-3

ਦੁਖ ਦੀ ਇਸ ਘੜੀ ਵਿਚ ਅਸੀਂ ਉਨ੍ਹਾਂ ਦੇ ਪਰਵਾਰ ਨਾਲ ਖੜ੍ਹੇ ਹਾਂ। ਅਤਿਵਾਦੀ ਹਮਲੇ ਤੋਂ ਬਾਅਦ 7 ਲਾਪਤਾ ਲੋਕਾਂ ਵਿਚੋਂ 4 ਨੂੰ ਮ੍ਰਿਤ ਐਲਾਨ ਕਰ ਦਿਤਾ ਗਿਆ ਹੈ।'' ਉਨ੍ਹਾਂ ਨੇ ਦਸਿਆ ਕਿ ਤਿੰਨ ਹੋਰ ਵਰਕਰ ਬੰਬ ਧਮਾਕਿਆਂ ਦੇ ਬਾਅਦ ਤੋਂ ਲਾਪਤਾ ਹਨ ਅਤੇ ਇਨ੍ਹਾਂ ਵਿਚ ਐੱਚ. ਸ਼ਿਵੁਕੁਮਾਰ, ਏ. ਮਾਰੇਗੌੜਾ ਅਤੇ ਐੱਚ. ਪੁੱਤਾਰਾਜੂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਈਸਟਰ ਮੌਕੇ ਸ਼੍ਰੀਲੰਕਾ 'ਚ 8 ਲੜੀਵਾਰ ਧਮਾਕਿਆਂ 'ਚ 290 ਲੋਕਾਂ ਦੀ ਮੌਤ ਹੋ ਗਈ ਅਤੇ 500 ਤੋਂ ਵਧ ਜ਼ਖਮੀ ਹੋਏ ਹਨ। ਇਨ੍ਹਾਂ ਧਮਾਕਿਆਂ ਨੂੰ ਪਿਛਲੇ ਇਕ ਦਹਾਕੇ ਦਾ ਸਭ ਤੋਂ ਖ਼ਤਰਨਾਕ ਹਮਲਾ ਮੰਨਿਆ ਜਾ ਰਿਹਾ ਹੈ।

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement