
ਆਈਏਐਸ ਪ੍ਰੀਖਿਆ ਪਾਸ ਕਰਨ ਵਾਲੇ ਨੇ ਕੀਤੀ ਮਦਰੱਸੇ ਤੇ ਜੇਐਨਯੂ ਤੋਂ ਪੜ੍ਹਾਈ
ਨਵੀਂ ਦਿੱਲੀ: ਇਕ ਮੁਸਲਿਮ ਨੌਜਵਾਨ ਜਿਸ ਨੇ ਪਿੰਡ ਦੇ ਮਦਰੱਸੇ ਵਿਚ ਅਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਕੇ ਮੌਲਵੀ ਦੀ ਪਦਵੀਂ ਹਾਸਲ ਕੀਤੀ, ਨੇ ਸੰਘ ਲੋਕ ਸੇਵਾ ਕਮਿਸ਼ਨ 2018 ਦੀ ਆਲ ਇੰਡੀਆ ਰੈਂਕਿੰਗ ਵਿਚ 751ਵਾਂ ਸਥਾਨ ਪ੍ਰਾਪਤ ਕੀਤਾ ਹੈ। ਯੂਪੀਐਸਸੀ ਦੀ ਪ੍ਰੀਖਿਆ ਵਿਚ ਉਤਰਣ ਵਾਲੇ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਨਿਵਾਸੀ ਸ਼ਾਹਿਦ ਰਜ਼ਾ ਖ਼ਾਨ ਦੀ ਸ਼ੁਰੂਆਤੀ ਪੜ੍ਹਾਈ ਹੀ ਮੁਸ਼ਕਿਲ ਨਾਲ ਹੋਈ ਸੀ।
Shahid Raza Khan
ਪਿਛਲੇ ਦਿਨਾਂ ਵਿਚ ਯੂਪੀਐਸਸੀ ਦਾ ਨਤੀਜਾ ਆਉਣ ’ਤੇ ਕਈ ਦਿਨਾਂ ਬਾਅਦ ਸ਼ਾਹਿਦ ਲਾਈਮ ਲਾਈਟ ਵਿਚ ਆਏ। ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਸ਼ਾਹਿਦ ਨੇ ਅਪਣੇ ਵਿਅਕਤਿਤਵ ਅਤੇ ਜੀਵਨ ਬਾਰੇ ਵਿਸਥਾਰਪੂਰਵਕ ਦਸਿਆ। ਸ਼ਾਹਿਦ ਨੇ ਕਿਹਾ ਕਿ ਮੈਂ ਮਦਰੱਸੇ ਵਿਚ ਪੜ੍ਹਾਈ ਦੌਰਾਨ ਹੀ ਸਿਵਿਲ ਸਰਵਸਿਜ਼ ਵਿਚ ਜਾਣ ਲਈ ਬਹੁਤ ਬੇਤਾਬ ਸੀ। ਉਸ ਨੇ ਦਸਿਆ ਕਿ ਮੇਰੀ ਪੜ੍ਹਾਈ ਇਕ ਛੋਟੇ ਜਿਹੇ ਪਿੰਡ ਦੇ ਕਸਬੇ ਵਿਚ ਸ਼ੁਰੂ ਹੋਈ ਸੀ।
JNU
ਇਸ ਤੋਂ ਬਾਅਦ ਮੈਂ ਅੱਗੇ ਦੀ ਪੜ੍ਹਾਈ ਕਰਨ ਲਈ ਆਜ਼ਮਗੜ੍ਹ ਦੇ ਮੁਬਾਰਕਪੁਰ ਵਿਚ ਸਥਿਤ ਅਲ ਜਮਾਤੂਲ ਅਸ਼ਰਫਿਆ ਚਲਿਆ ਗਿਆ। ਹੁਣ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਿਹਾ ਹਾਂ। ਉਸ ਨੇ ਅਪਣੇ ਜੀਵਨ ਦੀ ਸਾਰੀ ਦਾਸਤਾਨ ਇੰਟਰਵਿਊ ਦੌਰਾਨ ਸਾਂਝੀ ਕੀਤੀ। ਮੇਰਾ ਹਮੇਸ਼ਾ ਤੋਂ ਸੁਪਨਾ ਰਿਹਾ ਹੈ ਕਿ ਮੈਂ ਸਿਵਿਲ ਸਰਵਸਿਜ਼ ਵਿਚ ਜਾਵਾਂ। ਮੇਰੀ ਮਾਂ ਨੇ ਮੈਨੂੰ ਇਸ ਵਾਸਤੇ ਹਮੇਸ਼ਾ ਪ੍ਰੇਰਿਤ ਕੀਤਾ ਹੈ। ਮੇਰੀ ਮਾਂ ਨੇ ਮੇਰਾ ਹਰ ਕਦਮ 'ਤੇ ਸਾਥ ਦਿੱਤਾ ਹੈ। ਮੈਂ ਮਦਰੱਸੇ ਵਿਚ ਇਹੀ ਸਿਖਿਆ ਹੈ ਕਿ ਸਾਨੂੰ ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਕਰਨਾ ਚਾਹੀਦਾ। ਮੇਰਾ ਇਹੀ ਕਹਿਣਾ ਹੈ ਕਿ ਕੋਈ ਵੀ ਮਸਜਿਦ ਜਾਂ ਫਿਰ ਧਰਮ ਵਿਚ ਭੇਦਭਾਵ ਨਹੀਂ ਹੋਣਾ ਚਾਹੀਦਾ।
JNU
ਧਰਮ ਸਾਨੂੰ ਇਨਸਾਨੀਅਤ ਦੀ ਸੇਵਾ ਕਰਨੀ ਸਿਖਾਉਂਦਾ ਹੈ। ਮੈਂ ਵੀ ਅਜਿਹਾ ਹੀ ਕਰਾਂਗਾ। ਅੱਜ ਦੇ ਮਾਹੌਲ ਵਿਚ ਰਾਜਨੀਤਿਕ ਸੱਤਾ ਦੁਆਰਾ ਮਦਰੱਸਿਆਂ ਨੂੰ ਭੇਦਭਾਵ ਜਾਂ ਅਤਿਵਾਦ ਦੇ ਆਧਾਰ ’ਤੇ ਦੇਖਿਆ ਜਾਂਦਾ ਹੈ ਪਰ ਸ਼ਾਹਿਦ ਰਜ਼ਾ ਖ਼ਾਨ ਨੇ ਇਸ ਤੋਂ ਪਰ੍ਹੇ ਹੋ ਕੇ ਅਪਣੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਨਾਲ ਹੀ ਇਕ ਮਿਸਾਲ ਕਾਇਮ ਕੀਤੀ ਹੈ।
ਮਦਰੱਸਿਆਂ ਵਿਚ ਪੜ੍ਹਨ ਵਾਲੇ ਅਤਿਵਾਦੀ ਨਹੀਂ, ਉਹ ਚੰਗੇ ਇਨਸਾਨ ਵੀ ਬਣ ਸਕਦੇ ਹਨ। ਧਰਮ ਕਦੇ ਕਿਸੇ ਨੂੰ ਭੇਦਭਾਵ ਕਰਨਾ ਨਹੀਂ ਸਿਖਾਉਂਦਾ। ਫਿਰਕਾਪ੍ਰਸਤ ਤਾਕਤਾਂ ਦੇ ਸਾਹਮਣੇ ਸ਼ਾਹਿਦ ਰਜ਼ਾ ਖ਼ਾਨ ਇਕ ਉਮੀਦ ਦੀ ਕਿਰਨ ਵਾਂਗੂ ਉਭਰਿਆ ਹੈ।