
ਪਿਛਲੇ ਛੇ ਸਾਲਾਂ ਤੋਂ ਇਸ ਰੀਤ ਦੀ ਪਾਲਣਾ ਕਰ ਰਹੀ ਹੈ ਇਹ ਸੰਸਥਾ
ਜੰਮੂ- ਸ਼੍ਰੋਮਣੀ ਗੁਰਮਤਿ ਗ੍ਰੰਥੀ ਰਾਗੀ ਸਭਾ ਦੌਰਾਨ ਜੰਮੂ ਦੇ ਗੁਰਦੁਆਰਾ ਬਾਬਾ ਫ਼ਤਹਿ ਸਿੰਘ, ਗਾਂਧੀ ਨਗਰ ਵਿਚ ਇਕ ਇਕੱਠ ਕੀਤਾ ਗਿਆ ਜਿਸ ਵਿਚ ਬੱਚਿਆਂ ਨੂੰ ਸਕੂਲ ਬੈਗ, ਵਰਦੀਆਂ, ਕਿਤਾਬਾਂ ਅਤੇ ਹੋਰ ਸਕੂਲੀ ਸਟੇਸ਼ਨਰੀ ਵੰਡੀ ਗਈ। ਗ੍ਰੰਥੀ ਰਾਗੀ ਸਭਾ ਪਿਛਲੇ ਛੇ ਸਾਲਾਂ ਤੋਂ ਇਸ ਰੀਤ ਦੀ ਪਾਲਣਾ ਕਰ ਰਹੀ ਹੈ ਅਤੇ ਸਮਾਜ ਦੇ ਗਰੀਬ ਅਤੇ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਦੀ ਸਹਾਇਤਾ ਕਰਦੀ ਹੈ। ਗ੍ਰੰਥੀ ਸਭਾ ਨੇ ਕਰੀਬ 150 ਬੱਚਿਆਂ ਨੂੰ ਇਹ ਲੋੜੀਦੀਆਂ ਚੀਜਾਂ ਵੰਡੀਆਂ ਅਤੇ ਜਿਹੜੇ ਬੱਚੇ ਵੱਖ-ਵੱਖ ਸਕੂਲਾਂ ਵਿਚ ਪੜ੍ਹਾਈ ਕਰਦੇ ਹਨ ਉਹਨਾਂ ਦੀ ਸਕੂਲ ਦੀ ਫੀਸ ਵੀ ਗ੍ਰੰਥੀ ਸਭਾ ਨੇ ਦਿੱਤੀ।
ਗਾਂਧੀ ਨਗਰ ਦੇ ਆਰ.ਐੱਸ ਪੁਰਾ ਦਾ ਕਹਿਣਾ ਹੈ ਕਿ ਉਸ ਨੂੰ ਗ੍ਰੰਥੀ ਸਭਾ ਤੋਂ ਜੋ ਕਿਤਾਬਾਂ ਮਿਲਦੀਆਂ ਹਨ, ਉਹਨਾਂ ਦੀ ਮਦਦ ਨਾਲ ਉਹਨਾਂ ਵਿਚ ਸਮਾਜ ਵਿਚ ਇਕ ਸਖ਼ਤ ਮਿਹਨਤ ਕਰਨ ਵਾਲਾ ਅਤੇ ਇਕ ਸੂਝਵਾਨ ਵਿਅਕਤੀ ਬਣਨ ਦੀ ਇੱਛਾ ਜਾਗੀ ਹੈ। ਗਾਂਧੀ ਨਗਰ ਦੇ ਸਕੂਲ ਵਿਚ ਪੜ੍ਹਦੀ ਚੌਥੀ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਵੀ ਇਕ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਲੋਕਾਂ ਦੀ ਮਦਦ ਕਰਨ ਲਈ ਉਤਸੁਕ ਹੈ। ਸਭਾ ਦੇ ਪ੍ਰਧਾਨ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਸਭਾ ਲਈ ਸਾਰੇ ਬੱਚੇ ਇਕ ਸਮਾਨ ਹਨ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ ਫਿਰ ਚਾਹੇ ਉਹ ਮੁਸਲਮਾਨ, ਦਲਿਤ ਜਾਂ ਫਿਰ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹੋਣ।