
ਜਾਣੋ, ਕੀ ਹੈ ਪੂਰਾ ਮਾਮਲਾ
ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਗਿਆਨਖੰਡ-4 ਵਿਚ ਐਤਵਾਰ ਨੂੰ ਇੱਕ ਸਾਫਟਵੇਅਰ ਇੰਜੀਨੀਅਰ ਨੇ ਅਪਣੀ ਪਤਨੀ ਅਤੇ ਤਿੰਨ ਬੱਚਿਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾਕ੍ਰਮ ਤੋਂ ਬਾਅਦ ਉਸ ਨੇ ਵਟਸਐਪ ਤੇ ਅਪਣੇ ਰਿਸ਼ਤੇਦਾਰਾਂ ਨੂੰ ਹੱਤਿਆ ਦੀ ਸੂਚਨਾ ਦਿੱਤੀ ਅਤੇ ਵੀਡੀਓ ਵੀ ਸ਼ੇਅਰ ਕੀਤੀ। ਗਰੁਪ ’ਤੇ ਉਸ ਨੇ ਆਪ ਹੀ ਸਵੀਕਾਰ ਕਰ ਲਿਆ ਕਿ ਇਹ ਹੱਤਿਆ ਉਸ ਨੇ ਆਪ ਹੀ ਕੀਤੀ ਹੈ।
Murder
ਗਰੁੱਪ ’ਤੇ ਵੀਡੀਓ ਦੇਖ ਕੇ ਜਦੋਂ ਵਸੁੰਧਰਾ ਵਿਚ ਰਹਿਣ ਵਾਲਾ ਉਸ ਦਾ ਸਾਲਾ ਪੰਕਜ ਫਲੈਟ ’ਤੇ ਪਹੁੰਚਿਆ ਤਾਂ ਉਸ ਦੇ ਪਰਿਵਾਰ ਦੀਆਂ ਲਾਸ਼ਾਂ ਪਈਆਂ ਸਨ ਪਰ ਇੰਜੀਨੀਅਰ ਉੱਥੇ ਨਹੀਂ ਸੀ। ਪੁਲਿਸ ਮੁਤਾਬਕ ਬੱਚੇ ਦੇ ਗਲੇ ’ਤੇ ਚਾਕੂ ਨਾਲ ਵਾਰ ਕੀਤਾ ਗਿਆ ਹੈ ਅਤੇ ਔਰਤ ਦੇ ਪੇਟ ਅਤੇ ਛਾਤੀ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਹਨ। ਸੁਮਿਤ ਸਿੰਘ ਮੁੱਤਲ ਝਾਰਖੰਡ ਦੇ ਟਾਟਾਨਗਰ ਦਾ ਨਿਵਾਸੀ ਹੈ। ਉਹ ਅਪਣੇ ਪਰਿਵਾਰ ਨਾਲ ਇੰਦਰਾਪੁਰਮ ਦੇ ਗਿਆਨਖੰਡ-4 ਵਿਚ ਰਹਿੰਦਾ ਸੀ।
Crime
ਦਸਿਆ ਜਾ ਰਿਹਾ ਹੈ ਕਿ ਸੁਮਿਤ ਬੈਂਗਲੁਰੂ ਵਿਚ ਨੌਕਰੀ ਕਰਦਾ ਸੀ ਅਤੇ ਦਸੰਬਰ ਵਿਚ ਨੌਕਰੀ ਛੱਡਣ ਤੋਂ ਬਾਅਦ ਉਹ ਬੇਰੁਜ਼ਗਾਰ ਹੀ ਸੀ। ਇਸ ਮਾਮਲੇ ਦੀ ਜਾਣਕਾਰੀ ਸੁਮਿਤ ਦੇ ਸਾਲੇ ਪੰਕਜ ਨੇ ਪੁਲਿਸ ਨੂੰ ਦਿੱਤੀ। ਵਟਸਐਪ ’ਤੇ ਭੇਜੇ ਸੰਦੇਸ਼ ਵਿਚ ਸੁਮਿਤ ਦੋਸ਼ੀ ਨੇ ਦਸਿਆ ਕਿ ਉਸ ਨੇ ਅਪਣੇ ਪਰਿਵਾਰ ਨੂੰ ਕੋਲਡ ਡ੍ਰਿੰਕ ਵਿਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਪਿਆਈਆਂ ਸਨ। ਜਦੋਂ ਸਾਰੇ ਬੇਹੋਸ਼ ਹੋ ਗਏ ਤਾਂ ਇੰਜੀਨੀਅਰ ਨੇ ਚਾਕੂ ਨਾਲ ਵਾਰ ਕਰਕੇ ਅਪਣੇ ਪਰਿਵਾਰ ਦੀ ਹੱਤਿਆ ਕਰ ਦਿੱਤੀ।
Photo
ਪਰਿਵਾਰ ਅਤੇ ਗੁਆਂਢੀਆਂ ਮੁਤਾਬਕ ਸੁਮਿਤ ਦੀ ਪਤਨੀ ਆਸ਼ੂਬਾਲਾ ਬਿਹਾਰ ਦੇ ਛਪਰਾ ਦੀ ਰਹਿਣ ਵਾਲੀ ਸੀ। ਉਸ ਦੇ ਪਿਤਾ ਵਿਧਿਆਨਾਥ ਅਤੇ ਭਰਾ ਪੰਕਜ ਪਰਿਵਾਰ ਨਾਲ ਵਸੁੰਧਰਾ ਸੈਕਟਰ-15 ਵਿਚ ਰਹਿੰਦੇ ਹਨ। ਆਸ਼ੂਬਾਲਾ ਇੰਦਰਾਪੁਰਮ ਦੇ ਮਦਰਸ ਪ੍ਰਾਇਡ ਸਕੂਲ ਵਿਚ ਵਿਦਿਆਰਥਣ ਸੀ। ਹੁਣ ਤਕ ਪੁਲਿਸ ਜਾਂ ਪਰਿਵਾਰ ਨੂੰ ਹੱਤਿਆ ਦਾ ਸਹੀ ਸਮੇਂ ਪਤਾ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਹੀ ਮੌਤ ਦਾ ਸਹੀ ਸਮੇਂ ਦਾ ਪਤਾ ਚਲੇਗਾ।
ਅਰੋਪੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਹਨ ਜਾਂ ਨਹੀਂ ਇਸ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲਗਾਇਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਕਾਰਨ ਆਰਥਿਕ ਤੰਗੀ ਹੋ ਸਕਦੀ ਹੈ ਕਿਉਂਕਿ ਸੁਮਿਤ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਸੀ। ਪੁਲਿਸ ਨੇ ਅੱਗੇ ਦਸਿਆ ਕਿ ਪਰ ਇਸ ਹਾਦਸੇ ਦਾ ਸਾਰਾ ਪਤਾ ਜਾਂਚ ਹੋਣ ਤੋਂ ਬਾਅਦ ਹੀ ਚਲੇਗਾ।