
ਕਿਹਾ - ਭਾਜਪਾ ਸਰਕਾਰ ਨੇ ਗ਼ਰੀਬਾਂ ਦੀ ਸਰਜੀਕਲ ਸਟਰਾਈਕ ਕੀਤੀ ਹੈ, ਪਰ ਅਸੀਂ ਗ਼ਰੀਬੀ ਦੀ ਸਰਜੀਕਲ ਸਟਰਾਈਕ ਕਰਾਂਗੇ
ਰਾਏਬਰੇਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੀ ਤਾਂ ਨਿਆਏ ਯੋਜਨਾ ਦੇ 72 ਹਜ਼ਾਰ ਰੁਪਏ ਪੰਜ ਕਰੋੜ ਔਰਤਾਂ ਦੇ ਖ਼ਾਤਿਆਂ ਵਿਚ ਭੇਜੇ ਜਾਣਗੇ। ਨਿਆਏ ਯੋਜਨਾ ਨਾਲ ਦੇਸ਼ ਦੀ ਅਰਥ ਵਿਵਸਥਾ ਮਜਬੂਤ ਹੋਵੇਗੀ। ਬੇਰੁਜ਼ਗਾਰ ਨੌਜੁਆਨਾਂ ਨੂੰ ਰੁਜ਼ਗਾਰ ਮਿਲੇਗਾ। ਦੇਸ਼ ਦੇ 12 ਹਜ਼ਾਰ ਰੁਪਏ ਆਮਦਨ ਤੋਂ ਘੱਟ ਵਾਲੇ ਲੋਕਾਂ ਦੇ ਖ਼ਾਤਿਆਂ ਵਿਚ ਛੇ ਹਜ਼ਾਰ ਰੁਪਏ ਹਰ ਮਹੀਨੇ ਭੇਜਾਂਗੇ।
Rahul Gandhi
ਇਥੇ ਇਕ ਜਨ ਸਭਾ ਵਿਚ ਸਟੇਜ 'ਤੇ ਪਹੁੰਚਦੇ ਹੀ ਲੋਕਾਂ ਤੋਂ ਪੁੱਛਿਆ ਕਿ ਤੁਹਾਡੇ ਖ਼ਾਤਿਆਂ ਵਿਚ 15 ਲੱਖ ਰੁਪਏ ਆ ਗਏ। ਹੁਣ ਇਕ ਨਵਾਂ ਨਾਹਰਾ ਲੱਗ ਰਿਹਾ ਹੈ ਚੌਕੀਦਾਰ ਚੋਰ ਹੈ। ਪੰਜ ਲੱਖ ਪੰਜਾਹ ਹਜ਼ਾਰ ਕਰੋੜ ਰੁਪਏ ਤੁਹਾਡੇ ਤੋਂ ਖੋਹ ਕੇ ਉਦਯੋਗਪਤੀਆਂ ਦੇ ਖਾਤਿਆਂ ਵਿਚ ਪਾ ਦਿਤੇ ਗਏ। ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੀ ਤਾਂ ਨਿਆਏ ਯੋਜਨਾ ਦੇ 72 ਹਜ਼ਾਰ ਰੁਪਏ ਪੰਜ ਕਰੋੜ ਔਰਤਾਂ ਦੇ ਖ਼ਾਤਿਆਂ ਵਿਚ ਭੇਜੇ ਜਾਣਗੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਗ਼ਰੀਬਾਂ ਦੀ ਸਰਜੀਕਲ ਸਟਰਾਈਕ ਕੀਤੀ ਹੈ, ਪਰ ਅਸੀਂ ਗ਼ਰੀਬੀ ਦੀ ਸਰਜੀਕਲ ਸਟਰਾਈਕ ਕਰਾਂਗੇ।
Rahul Gandhi
ਉਨ੍ਹਾਂ ਕਿਹਾ ਕਿ ਚੌਕੀਦਾਰ ਨੇ ਸਲੋਨ ਦੀ ਜਨਤਾ ਤੋਂ ਰੇਲਵੇ ਲਾਈਨ ਚੋਰੀ ਕੀਤੀ ਹੈ। ਮੈਂ ਵਾਅਦਾ ਕਰਦਾ ਹਾਂ ਕਿ ਸਰਕਾਰ ਬਣਦੇ ਹੀ ਰੇਲਵੇ ਲਾਈਨ ਬਣੇਗੀ। ਜਨ ਸਭਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭ੍ਰਿਸ਼ਟਾਚਾਰ ਦੇ ਸਵਾਲ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ 15 ਮਿੰਟ ਆਮਣੇ - ਸਾਹਮਣੇ ਬੈਠ ਕੇ ਗੱਲ ਕਰ ਲੈਣ, ਸਭ ਸਾਫ਼ ਹੋ ਜਾਵੇਗਾ।