
ਇਸ ਵਿਚ ਥਾਣਾ ਸਦਰ ਦੇ 70 ਦੇ ਕਰੀਬ ਪੁਲਿਸ ਮੁਲਾਜ਼ਮ ਸ਼ੱਕੀ ਹਨ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਦੇਸ਼ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਉਥੇ ਹੀ ਹੁਣ ਕਾਨਪੁਰ ਸ਼ਹਿਰ ਦੇ ਅਨਵਰ ਗੰਜ ਅਤੇ ਕੁੱਲ੍ਹੀ ਬਾਜ਼ਾਰ ਵਿਚ 17 ਲੋਕਾਂ ਨੂੰ ਕਰੋਨਾ ਪੌਜਟਿਵ ਪਾਇਆ ਗਿਆ ਹੈ। ਇਨ੍ਹਾਂ 17 ਮਰੀਜ਼ਾਂ ਵਿਚੋਂ 15 ਲੋਕ ਸਬਜੀ ਦਾ ਕਾਰੋਬਾਰ ਕਰਦੇ ਸਨ। ਇਨ੍ਹਾਂ ਵਿਚੋਂ 12 ਲੋਕ ਸਬਜੀਆਂ ਦੀਆਂ ਦੁਕਾਨਾਂ ਕਰਦੇ ਹਨ ਅਤੇ ਤਿੰਨ ਆੜ੍ਹਤੀਏ ਹਨ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਭਾਜੜਾ ਪੈ ਗਈ ਹੈ। ਹੁਣ ਤੱਕ 75 ਲੋਕਾਂ ਦੀ ਜ਼ਿਲੇ ਵਿਚ ਕਰੋਨਾ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ।
Coronavirus
ਇਨ੍ਹਾਂ ਸਬਜੀ ਦੁਕਾਨਦਾਰਾਂ ਵਿਚ ਕਰੋਨਾ ਵਾਇਰਸ ਮਿਲਣ ਤੋਂ ਬਾਅਦ ਪ੍ਰਸ਼ਾਸਨ ਪੂਰੇ ਅਲਰਟ ਵਿਚ ਹੈ। ਜਿਸ ਤੋਂ ਬਾਅਦ ਹੁਣ ਸਕ੍ਰਿਨਿੰਗ ਅਤੇ ਟ੍ਰੇਸਿੰਗ ਰਣਨੀਤੀ ਵਿਚ ਤਬਦੀਲੀ ਕੀਤੀ ਜਾ ਰਹੀ ਹੈ। ਦਰਅਸਲ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਰੇ ਸੰਕਰਮਿਤ ਆਪਣੀ ਹਿਸਟਰੀ ਦੱਸਣ ਦੇ ਯੋਗ ਨਹੀਂ ਹੁੰਦੇ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਬਜ਼ੀਆਂ ਦੀਆਂ ਦੁਕਾਨਾਂ ਖੇਤਰ ਵਿੱਚ ਸਖ਼ਤ ਤਾਲਾਬੰਦੀ ਕਾਰਨ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਉਹ ਸਬਜ਼ੀ ਦੇ ਕਾਰੋਬਾਰ ਨਾਲ ਸਬੰਧਤ ਹਨ।
Coronavirus
ਇਸ ਲਈ ਉਹ ਦੂਜੇ ਸਾਰੇ ਵਿਕਰੇਤਾਵਾਂ ਦੇ ਸੰਪਰਕ ਵਿੱਚ ਸਨ.। ਇਸ ਲਈ, ਹੁਣ ਸਾਰਿਆ ਦੀ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡੀਆਈਜੀ ਅਨੰਤ ਦੇਵ ਤਿਵਾੜੀ ਨੇ ਦੱਸਿਆ ਕਿ ਸਾਰਿਆਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ, ਸਭ ਦੀ ਹਿਸਟਰੀ ਜਾਂਚ ਕੀਤੀ ਜਾ ਰਹੀ ਹੈ। ਉਧਰ ਰੇਲਵੇ ਮਾਰਕਿਟ ਸਟੇਸ਼ਨ ਵਿਚ ਤੈਨਾਇਤ ਇਕ ਮਹਿਲਾ ਪੁਲਿਸ ਇੰਸਪੈਕਟਰ ਦੇ ਪਿਤਾ ਵਿਚ ਵੀ ਕਰੋਨਾ ਦੀ ਪੁਸ਼ਟੀ ਹੋਈ ਹੈ।
Coronavirus
ਜਿਸ ਤੋਂ ਬਾਅਦ ਪੁਲਿਸ ਵਿਭਾਗ ਵਿਚ ਹਲਚਲ ਮੱਚ ਗਈ ਅਤੇ ਹੁਣ ਔਰਤ ਇੰਸਪੈਕਟਰ ਦਾ ਨਮੂਨਾ ਵੀ ਜਾਂਚ ਲਈ ਭੇਜਿਆ ਗਿਆ ਹੈ। ਜਿਸ ਤੋਂ ਬਾਅਦ ਹੁਣ ਰੇਲਵੇ ਮਾਰਕਿਟ ਸਟੇਸ਼ਨ ਦੇ ਕਰਮਚਾਰੀਆਂ ਅਤੇ ਇੰਸਪੈਕਟਰ ਦੇ ਜਾਂਚ ਨਮੂਨਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਵਿਚ ਥਾਣਾ ਸਦਰ ਦੇ 70 ਦੇ ਕਰੀਬ ਪੁਲਿਸ ਮੁਲਾਜ਼ਮ ਸ਼ੱਕੀ ਹਨ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
Coronavirus cases
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।