
ਉਹਨਾਂ ਲਿਖਿਆ ਕਿ ਆਓ ਇੱਕ ਸਾਫ ਸੁਥਰਾ, ਸਿਹਤਮੰਦ ਅਤੇ ਵਧੇਰੇ ਖੁਸ਼ਹਾਲ..
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਿਸ਼ਵ ਧਰਤੀ ਦਿਵਸ ਦੇ ਮੌਕੇ ਤੇ ਧਰਤੀ ਮਾਂ ਦੀ ਤਾਰੀਫ ਕੀਤੀ ਹੈ। ਨਾਲ ਹੀ ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਧਰਤੀ ਨੂੰ ਸਾਫ਼ ਅਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਨ ਦਾ ਸੰਕਲਪ ਲੈਣ ਲਈ ਕਿਹਾ ਹੈ। ਪੀਐਮ ਮੋਦੀ ਨੇ ਟਵੀਟ ਕਰ ਕੇ ਲਿਖਿਆ ਕਿ ਅੰਤਰਰਾਸ਼ਟਰੀ ਧਰਤੀ ਦਿਵਸ ਤੇ ਅਸੀਂ ਸਾਰੇ ਆਪਣੀ ਗ੍ਰਹਿ ਨੂੰ ਸਾਡੀ ਦੇਖਭਾਲ ਅਤੇ ਹਮਦਰਦੀ ਲਈ ਧੰਨਵਾਦ ਕਰਦੇ ਹਾਂ।
PM Narendra Modi
ਉਹਨਾਂ ਲਿਖਿਆ ਕਿ ਆਓ ਇੱਕ ਸਾਫ ਸੁਥਰਾ, ਸਿਹਤਮੰਦ ਅਤੇ ਵਧੇਰੇ ਖੁਸ਼ਹਾਲ ਗ੍ਰਹਿ ਬਣਾਉਣ ਲਈ ਕੰਮ ਕਰਨ ਦਾ ਵਾਅਦਾ ਕਰੀਏ। ਮੋਦੀ ਨੇ ਕਿਹਾ ਕਿ ਕੋਵਿਡ-19 ਨੂੰ ਹਰਾਉਣ ਲਈ ਐਡਵਾਂਸ ਫਰੰਟ 'ਤੇ ਕੰਮ ਕਰਨ ਵਾਲੇ ਸਾਰਿਆਂ ਦਾ ਧੰਨਵਾਦ। ਦੱਸ ਦੇਈਏ ਕਿ 'ਧਰਤੀ ਦਿਵਸ' ਹਰ ਸਾਲ 22 ਅਪ੍ਰੈਲ ਨੂੰ ਵਾਤਾਵਰਣ ਦੀ ਸੁਰੱਖਿਆ ਦੇ ਸਮਰਥਨ ਲਈ ਮਨਾਇਆ ਜਾਂਦਾ ਹੈ। ਹਰ ਸਾਲ ਇਸ ਦਿਨ ਨੂੰ ਮਨਾਉਣ ਲਈ ਇਕ ਵਿਸ਼ੇਸ਼ ਥੀਮ ਹੁੰਦੀ ਹੈ।
World Earth Day
ਇਸ ਵਾਰ 'ਧਰਤੀ ਦਿਵਸ' 2020 ਦਾ ਵਿਸ਼ਾ ਜਲਵਾਯੂ ਕਿਰਿਆ ਹੈ। ਪੂਰੀ ਦੁਨੀਆਂ ਵਿਚੋਂ 192 ਦੇਸ਼ਾਂ ਵੱਲੋਂ ਪਿਛਲੇ ਪੰਜ ਦਹਾਕਿਆਂ ਤੋਂ ਹਰੇਕ ਸਾਲ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ ਪਰ ਜੇਕਰ ਦੂਜੇ ਪਾਸੇ ਧਰਤੀ ਦੇ ਹੇਠਲੇ ਪੱਧਰ ਤੇ ਧਰਤੀ ਦੀ ਸੰਭਾਲ ਪ੍ਰਤੀ ਲੋਕਾਂ ਦੀ ਘੋਖ ਕੀਤੀ ਜਾਵੇ ਤਾਂ ਬਹੁਤ ਲੋਕਾਂ ਵਿਚ ਧਰਤੀ, ਵਾਤਾਵਰਨ ਅਤੇ ਕੁਦਰਤੀ ਸੋਮਿਆ ਦੀ ਸੰਭਾਲ ਪ੍ਰਤੀ ਕੋਈ ਵੀ ਧਿਆਨ ਨਹੀਂ ਹੈ।
World Earth Day
ਅਜਿਹੀ ਸਥਿਤੀ ਵਿਚ ਜਦੋਂ ਲੋਕ ਵਾਤਾਵਰਨ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ ਉਥੇ ਹੀ ਹੁਣ ਵਾਤਾਵਰਣ ਸਬੰਧੀ ਖਤਰੇ ਦਿਨੋਂ-ਦਿਨ ਵਧ ਰਹੇ ਹਨ। ਜਿਸ ਕਰਕੇ ਹੁਣ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਹੈ, ਪਾਣੀ ਸੋਮੇ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਦਰਖਤਾਂ ਦੀ ਕਟਾਈ ਰੁਕਣ ਦਾ ਨਾਮ ਨਹੀ ਲੈ ਰਹੀ । ਉਥੇ ਹੀ ਦਰਖਤ ਲਾਉਂਣ ਦਾ ਕੰਮ ਬਹੁਤ ਘੱਟ ਹੋ ਰਿਹਾ ਹੈ।
File
ਭਾਵੇਂ ਕਿ ਦੁਨੀਆਂ ਦੇ ਕੁਝ ਦੇਸ਼ਾਂ ਦੇ ਵੱਲੋਂ ਵਾਤਾਵਰਣ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਆਪਣੇ ਫਰਜ਼ ਨਿਭਾਉਂਣੇ ਸ਼ੁਰੂ ਕਰ ਦਿੱਤੇ ਹਨ ਪਰ ਭਾਰਤ ਵਿਚ ਹਾਲੇ ਵੀ ਇਸ ਪ੍ਰਤੀ ਲੋਕਾਂ ਦੀ ਦਿਲਚਸਪੀ ਜ਼ਿਆਦਾ ਨਹੀਂ ਦਿਖਾਈ ਦੇ ਰਹੀ। ਭਾਵੇਂ ਕਿ ਭਾਰਤ ਦੇ ਲੋਕਾਂ ਵੱਲੋਂ ਹੋਰ ਵਿਕਸਿਤ ਦੇਸ਼ਾਂ ਦੀ ਨਕਲ ਕਰਦਿਆਂ ਆਪਣੇ ਰਹਿਣ-ਸਹਿਣ ਅਤੇ ਜੀਵਨ ਜਿਉਂਣ ਦੇ ਢੰਗਾਂ ਨੂੰ ਬਦਲਿਆ ਹੈ ਪਰ ਫਿਰ ਵੀ ਵਾਤਾਵਰਣ ਨੂੰ ਸੰਭਾਲਣ ਤੇ ਮਾਮਲੇ ਵਿਚ ਭਾਰਤੀ ਲੋਕ ਕਿਤੇ-ਨਾ-ਕਿਤੇ ਪਛੜਦੇ ਜਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।