Advertisement
  ਖ਼ਬਰਾਂ   ਰਾਸ਼ਟਰੀ  22 Apr 2021  ਭਾਰਤੀਆਂ ਨੂੰ ਲੱਗੀ ਕੋਰੋਨਾ ਵੈਕਸੀਨ ਦੀਆਂ 90 ਫ਼ੀ ਸਦੀ ਖ਼ੁਰਾਕਾਂ ‘ਕੋਵਿਸ਼ੀਲਡ’ ਦੀਆਂ

ਭਾਰਤੀਆਂ ਨੂੰ ਲੱਗੀ ਕੋਰੋਨਾ ਵੈਕਸੀਨ ਦੀਆਂ 90 ਫ਼ੀ ਸਦੀ ਖ਼ੁਰਾਕਾਂ ‘ਕੋਵਿਸ਼ੀਲਡ’ ਦੀਆਂ

ਏਜੰਸੀ
Published Apr 22, 2021, 9:54 am IST
Updated Apr 22, 2021, 9:54 am IST
ਸਰਕਾਰੀ ਡਾਟਾ ’ਚ ਇਹ ਜਾਣਕਾਰੀ ਸਾਹਮਣੇ ਆਈ
Covid vaccine
 Covid vaccine

ਨਵੀਂ ਦਿੱਲੀ: ਦੇਸ਼ ’ਚ ਹੁਣ ਤਕ ਲਗਾਏ ਕੋਵਿਡ-19 ਦੇ ਕਰੀਬ 13 ਕਰੋੜ ਟੀਕਿਆਂ ’ਚੋਂ 90 ਫ਼ੀ ਸਦੀ ਟੀਕੇ ਆਕਸਫੋਰਡ/ਐਸਟ੍ਰਾਜੇਨੇਕਾ ਦੇ ਕੋਵਿਸ਼ੀਲਡ ਦੀਆਂ ਲਗਾਈਆਂ ਗਈਆਂ ਹਨ। ਬੁਧਵਾਰ ਨੂੰ ਉਪਲੱਬਧ ਸਰਕਾਰੀ ਡਾਟਾ ’ਚ ਇਹ ਜਾਣਕਾਰੀ ਸਾਹਮਣੇ ਆਈ। ਇਨ੍ਹਾਂ ’ਚੋਂ 15 ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੇ ਸਿਰਫ਼ ਕੋਵਿਸ਼ੀਲਡ ਹੀ ਲਗਾਇਆ ਹੈ, ਜਿਸ ਦਾ ਉਤਪਾਦਨ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸ.ਆਈ.ਆਈ.) ਕਰ ਰਿਹਾ ਹੈ।

Covid vaccineCovid vaccine

ਭਾਰਤ ’ਚ ਦਿਤਾ ਜਾ ਰਿਹਾ ਦੂਜਾ ਟੀਕਾ ਹੈਦਰਾਬਾਦ ਸਥਿਤ ਭਾਰਤ ਬਾਇਓਟੇਕ ਦਾ ਦੇਸੀ ਟੀਕਾ ਕੋਵੈਕਸੀਨ ਹੈ। ਸਰਕਾਰ ਨੇ ਕੋਵਿਨ ਪੋਰਟਲ ’ਤੇ ਉਪਲੱਬਧ ਡਾਟਾ ਅਨੁਸਾਰ ਕੋਵਿਡ-19 ਦੇ ਕੁਲ 12,76,05,870 ਟੀਕਿਆਂ ’ਚੋਂ 11,60,65,107 ਟੀਕੇ ਕੋਵਿਸ਼ੀਲਡ ਦੇ ਹਨ, ਜਦੋਂ ਕਿ 1,15,40,763 ਟੀਕੇ ਕੋਵੈਕਸੀਨ ਦੇ ਹਨ।

Covid vaccineCovid vaccine

ਇਸ ਤੋਂ ਇਲਾਵਾ ਗੋਆ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਸਮੇਤ ਕਰੀਬ 15 ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੇ ਲਾਭਪਾਤਰਾਂ ਨੂੰ ਸਿਰਫ਼ ਕੋਵਿਸ਼ੀਲਡ ਟੀਕਾ ਲਗਾਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੋਵੈਕਸੀਨ ਦੇ ਮੁਕਾਬਲੇ ’ਚ ਕੋਵਿਸ਼ੀਲਡ ਬਹੁਤ ਵੱਡੇ ਪੈਮਾਨੇ ’ਤੇ ਬਣਾਈ ਜਾ ਰਹੀ ਹੈ, ਜਿਸ ਕਾਰਨ ਇਸ ਦੀ ਉਪਲੱਬਧਤਾ ਜ਼ਿਆਦਾ ਹੈ।

Covid VaccineCovid Vaccine

ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐਮ.ਆਰ.) ’ਚ ਮਹਾਂਮਾਰੀ ਵਿਗਿਆਨ ਅਤੇ ਸੰਚਾਰੀ ਰੋਗ ਦੇ ਮੁਖੀ ਡਾ.ਸਮੀਰਨ ਪਾਂਡਾ ਨੇ ਕਿਹਾ ਕਿ ਜਲਦ ਹੀ ਕੋਵੈਕਸੀਨ ਦਾ ਉਤਪਾਦਨ ਵੀ ਵਧਾਇਆ ਜਾਵੇਗਾ। ਭਾਰਤ ਬਾਇਓਟੇਕ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸਮਰੱਥਾ ਵਿਸਥਾਰ ਨੂੰ ਬੈਂਗਲੁਰੂ ਅਤੇ ਹੈਦਰਾਬਾਦ ਦੇ ਕਈ ਕੇਂਦਰਾਂ ’ਚ ਲਾਗੂ ਕਰ ਦਿਤਾ ਗਿਆ ਹੈ ਤਾਂ ਕਿ ਹਰ ਸਾਲ 70 ਕਰੋੜ ਟੀਕਿਆਂ ਦੀ ਖੁਰਾਕ ਤਿਆਰ ਕੀਤੀ ਜਾ ਸਕੇ। 

Location: India, Delhi, New Delhi
Advertisement
Advertisement
Advertisement