
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਾਤਲ ਦੀ ਭਾਲ ਕੀਤੀ ਸ਼ੁਰੂ
ਲਖਨਊ: ਲਖਨਊ ਦੇ ਕ੍ਰਿਸ਼ਨਾ ਨਗਰ ਥਾਣਾ ਖੇਤਰ 'ਚ ਸ਼ੁੱਕਰਵਾਰ ਰਾਤ ਸਬਜ਼ੀ ਵੇਚਣ ਵਾਲੇ ਹਿਮਾਂਸ਼ੂ ਸਾਹੂ (21) ਦੀ ਸਿਰ 'ਤੇ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਬਜ਼ੀ ਖਰੀਦਣ ਆਏ ਲਾਲਾ ਨਾਂ ਦੇ ਨੌਜਵਾਨ ਨਾਲ ਪੈਸਿਆਂ ਨੂੰ ਲੈ ਕੇ ਉਸ ਦਾ ਝਗੜਾ ਹੋ ਗਿਆ। ਹਿਮਾਂਸ਼ੂ ਨੇ ਸੌਦੇਬਾਜ਼ੀ ਕਰਨ ਤੋਂ ਇਨਕਾਰ ਕਰਨ 'ਤੇ ਲਾਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਜਿਸ 'ਚ ਉਸ ਦੇ ਸਿਰ 'ਚ ਇੱਟ ਵੱਜਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ: ਤਿਰੰਗੇ 'ਚ ਲਿਪਟਿਆ ਆਇਆ ਪੰਜਾਬ ਦਾ ਪੁੱਤ, ਸ਼ਹੀਦ ਪਿਤਾ ਮਨਦੀਪ ਸਿੰਘ ਨੂੰ ਧੀ ਨੇ ਮਾਰ ਦਿੱਤੀ ਵਿਦਾਈ
ਇੰਸਪੈਕਟਰ ਕ੍ਰਿਸ਼ਨਾਨਗਰ ਵਿਕਰਮ ਸਿੰਘ ਨੇ ਦੱਸਿਆ ਕਿ ਰਾਏਬਰੇਲੀ ਦੇ ਖੀਰ ਦੇ ਰਹਿਣ ਵਾਲੇ ਹਿਮਾਂਸ਼ੂ ਸਾਹੂ ਅਤੇ ਉਸ ਦੇ ਭਰਾ ਨੀਲਾਂਸ਼ੂ ਸਾਹੂ ਨੇ ਜਵਾਲਾ ਮੰਦਰ ਨੇੜੇ ਸਬਜ਼ੀ ਦੀ ਰੇਹੜੀ ਲਗਾਈ ਸੀ। ਜਵਾਲਾ ਮੰਦਿਰ ਨੇੜੇ ਰਹਿਣ ਵਾਲਾ ਲਾਲਾ ਸ਼ੁੱਕਰਵਾਰ ਰਾਤ ਕਰੀਬ 10 ਵਜੇ ਤਿੰਨ ਸਾਥੀਆਂ ਨਾਲ ਰੇਹੜੀ 'ਤੇ ਪਹੁੰਚਿਆ ਸੀ। ਜਿੱਥੇ ਸਬਜ਼ੀ ਖਰੀਦਣ ਤੋਂ ਬਾਅਦ ਸੌਦੇਬਾਜ਼ੀ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਲਾਲਾ ਨੇ ਹਿਮਾਂਸ਼ੂ ਨੂੰ ਗਾਲ੍ਹਾਂ ਕੱਢੀਆਂ।
ਇਹ ਵੀ ਪੜ੍ਹੋ: ਘਰ 'ਚ ਖਾਣਾ ਬਣਾਉਂਦੇ ਸਮੇਂ ਵਾਪਰ ਗਿਆ ਵੱਡਾ ਹਾਦਸਾ, ਫਟਿਆ ਸਿਲੰਡਰ, ਲੱਗੀ ਅੱਗੀ
ਇਨਕਾਰ ਕਰਨ 'ਤੇ ਦੋਸ਼ੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਜਦੋਂ ਤੱਕ ਉਸ ਦੇ ਭਰਾ ਅਤੇ ਦੋਸਤ ਉਸ ਨੂੰ ਬਚਾਉਣ ਲਈ ਦੌੜਦੇ ਉਦੋਂ ਨੂੰ ਹਮਲਾਵਾਰ ਨੇ ਉਸ ਦੇ ਸਿਰ 'ਤੇ ਇੱਟ ਨਾਲ ਵਾਰ ਕਰ ਦਿੱਤਾ। ਜਿਸ ਕਾਰਨ ਉਸ ਦੇ ਸਿਰ 'ਚੋਂ ਖੂਨ ਵਹਿਣ ਲੱਗ ਪਿਆ। ਹਿਮਾਂਸ਼ੂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਕਤਲ ਦੇ ਮੁਲਜ਼ਮ ਲਾਲਾ ਅਤੇ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।