
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਮੈਰਾਥਨ ਵਿਸ਼ਵ ਪੰਜਾਬੀ ਸੰਸਥਾ ਵੱਲੋਂ ਕਰਵਾਈ ਜਾ ਰਹੀ ਹੈ।
ਨਵੀਂ ਦਿੱਲੀ: ਦਸਤਾਰਧਾਰੀ ਟੋਰਨੇਡੋ ਅਤੇ 112 ਸਾਲਾ ਸਿੱਖ ਸੁਪਰਮੈਨ ਫੌਜਾ ਸਿੰਘ ਐਤਵਾਰ ਯਾਨੀ 23 ਅਪ੍ਰੈਲ ਨੂੰ ਦਿੱਲੀ ਵਿਚ 5K ਵਿਸਾਖੀ ਮੈਰਾਥਨ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਮੈਰਾਥਨ ਸਵੇਰੇ 7 ਵਜੇ ਤੋਂ 9 ਵਜੇ ਤੱਕ ਹੋਵੇਗੀ। ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਮੈਰਾਥਨ ਵਿਸ਼ਵ ਪੰਜਾਬੀ ਸੰਸਥਾ ਵੱਲੋਂ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਹੋਏ ਤਬਾਦਲੇ
ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਅਤੇ ਸੰਸਦ ਮੈਂਬਰਵਿਕਰਮਜੀਤ ਸਾਹਨੀ ਨੇ ਕਿਹਾ ਕਿ ਮੈਰਾਥਨ ਦਾ ਉਦੇਸ਼ ਵਿਸਾਖੀ ਮੌਕੇ, ਭਾਰਤ ਦੀ ਆਜ਼ਾਦੀ ਦੇ ਅੰਮ੍ਰਿਤ ਕਾਲ ਵਿਚ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। WPO ਅਤੇ ਸਨ ਫਾਊਂਡੇਸ਼ਨ ਵੱਲੋਂ ਐਤਵਾਰ ਸਵੇਰੇ ਕਨਾਟ ਪਲੇਸ ਵਿਚ ਕਰਵਾਈ ਜਾ ਰਹੀ ਸੁਪਰਸਿੱਖ ਵਿਸਾਖੀ ਮੈਰਾਥਨ ਵਿਚ 95 ਸਾਲਾ ਸੁਪਰ ਦਾਦੀ ਭਗਵਾਨੀ ਦੇਵੀ ਅਤੇ ਗੁਰਬਚਨ ਸਿੰਘ ਰੰਧਾਵਾ, ਪਹਿਲੇ ਅਰਜੁਨ ਐਵਾਰਡੀ ਅਜੀਤਪਾਲ ਸਿੰਘ, ਹਾਕੀ ਓਲੰਪੀਅਨ ਬਿਸ਼ਨ ਸਿੰਘ ਬੇਦੀ ਵੀ ਹਿੱਸਾ ਲੈਣਗੇ।
ਇਹ ਵੀ ਪੜ੍ਹੋ: ਨਸ਼ਾ ਤਸਕਰਾਂ ਨੂੰ ਹੁਣ ਨੱਥ ਪਵੇਗੀ? ਇਥੇ ਤਾਂ ਇਟ ਪੁੱਟੋ ਤਾਂ ਰਾਜਜੀਤ ਸਿੰਘ ਤੇ ਇੰਦਰਜੀਤ ਸਿੰਘ ਮਿਲ ਜਾਣਗੇ!
ਉਹਨਾਂ ਦੱਸਿਆ ਕਿ ਇਸ ਈਵੈਂਟ ਦਾ ਥੀਮ 'ਇਕ ਮਨੁੱਖ ਇਕ ਨਸਲ # ਸੇ ਨਾਟ ਟੂ ਡਰੱਗਜ਼' ਹੈ। ਇਸ ਤੋਂ ਇਲਾਵਾ ਮੈਰਾਥਨ ਤੋਂ ਬਾਅਦ ਇਕ ਅਵਾਰਡ ਫੰਕਸ਼ਨ, ਭੰਗੜਾ ਅਤੇ ਮਾਰਸ਼ਲ ਆਰਟਸ ਵੀ ਆਯੋਜਤ ਕੀਤਾ ਜਾਵੇਗਾ।