
'National Herald ki loot': ਕਾਂਗਰਸ ’ਤੇ ਦਬਾਅ ਬਣਾਉਣ ਦੀ ਭਾਜਪਾ ਦੀ ਕੋਸ਼ਿਸ਼
'National Herald ki loot': ਨੈਸ਼ਨਲ ਹੈਰਾਲਡ ਮੁੱਦੇ ’ਤੇ ਕਾਂਗਰਸ ’ਤੇ ਦਬਾਅ ਬਣਾਈ ਰੱਖਣ ਦੀ ਕੋਸ਼ਿਸ਼ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਮੰਗਲਵਾਰ ਨੂੰ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੀ ਮੀਟਿੰਗ ਵਿੱਚ ਇੱਕ ਬੈਗ ਲੈ ਕੇ ਪਹੁੰਚੀ ਜਿਸ ’ਤੇ ‘ਨੈਸ਼ਨਲ ਹੈਰਾਲਡ ਦੀ ਲੁੱਟ’ ਲਿਖਿਆ ਹੋਇਆ ਸੀ। ਬਾਂਸੁਰੀ ਸਵਰਾਜ ‘ਇਕੋ ਸਮੇਂ ਚੋਣਾਂ ਕਰਾਉਣ’ ਦੇ ਪ੍ਰਸਤਾਵ ਵਾਲੇ ਬਿਲਾਂ ’ਤੇ ਸਾਂਝੀ ਸੰਸਦੀ ਕਮੇਟੀ ਦੀ ਮੀਟਿੰਗ ਲਈ ਸੰਸਦ ਭਵਨ ਪਹੁੰਚੀ। ਉਸਦੇ ਕਾਲੇ ਬੈਗ ’ਤੇ ਲਾਲ ਰੰਗ ’ਚ ‘ਨੈਸ਼ਨਲ ਹੈਰਾਲਡ ਦੀ ਲੁੱਟ’ ਲਿਖਿਆ ਹੋਇਆ ਸੀ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਮਾਮਲੇ ’ਚ 988 ਕਰੋੜ ਰੁਪਏ ਦੇ ਕਥਿਤ ਮਨੀ ਲਾਂਡਰਿੰਗ ਦੇ ਦੋਸ਼ ’ਚ ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਹੋਰਨਾਂ ਵਿਰੁੱਧ ਇੱਥੇ ਇੱਕ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕੀਤਾ ਹੈ। ਕਾਂਗਰਸ ਨੇ ਇਸ ਦੋਸ਼ ਨੂੰ ਸੱਤਾਧਾਰੀ ਭਾਜਪਾ ਵੱਲੋਂ ਆਪਣੇ ਚੋਟੀ ਦੇ ਨੇਤਾਵਾਂ ਵਿਰੁੱਧ ਬਦਲੇ ਦੀ ਕਾਰਵਾਈ ਦੱਸਿਆ ਹੈ।
ਸੁਪਰੀਮ ਕੋਰਟ ਦੇ ਸਾਬਕਾ ਜੱਜ ਹੇਮੰਤ ਗੁਪਤਾ, ਭਾਰਤੀ ਕਾਨੂੰਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਬੀ.ਐਸ. ਚੌਹਾਨ ਅਤੇ ਪ੍ਰਸਿੱਧ ਵਕੀਲ ਅਤੇ ਕਾਂਗਰਸ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜੋ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਮੁੱਦੇ ’ਤੇ ਸੰਸਦ ਦੀ ਸਾਂਝੀ ਕਮੇਟੀ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ। ਭਾਜਪਾ ਸੰਸਦ ਮੈਂਬਰ ਪੀਪੀ ਚੌਧਰੀ ਇਸ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਹਨ।
(For more news apart from BJP MP Swaraj Latest News, stay tuned to Rozana Spokesman)