
ਉਚ ਕਮਿਸ਼ਨ ਨੇ ਕੀਤੇ ਖਾਸ ਇੰਤਜ਼ਾਮ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਦੇਸ਼ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਸਿਰਫ਼ ਭਾਰਤ ਹੀ ਨਹੀਂ ਪਾਕਿਸਤਾਨ ਵਿਚ ਇਸ ਨੂੰ ਲੈ ਕੇ ਬੇਚੈਨੀ ਸ਼ਾਈ ਹੋਈ ਹੈ। ਪਾਕਿਸਤਾਨ ਵਿਚ ਭਾਰਤੀ ਉਚ ਕਮਿਸ਼ਨ ਨੇ ਨਤੀਜਿਆਂ ਦਾ ਲਾਈਵ ਟੈਲੀਕਾਸਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ 23 ਮਈ ਨੂੰ ਇਸਲਾਮਾਬਾਦ ਵਿਚ ਲਾਈਵ ਸਕਰੀਨਾਂ ਲਗਾਈਆਂ ਜਾਣਗੀਆਂ। ਭਾਰਤੀ ਕਮਿਸ਼ਨ ਵੱਲੋਂ ਜਸ਼ਨ-ਏ-ਜਮੂਰੀਅਤ ਨਾਮ ਦੇ ਜਲਸੇ ਦਾ ਆਯੋਜਨ ਕੀਤਾ ਜਾ ਰਿਹਾ ਹੈ।
Pakistan
23 ਮਈ ਨੂੰ ਦੁਪਿਹਰ 12 ਵਜੇ ਇਸਲਾਮਾਬਾਦ ਵਿਚ ਭਾਰਤੀ ਉਚ ਕਮਿਸ਼ਨ ਦੇ ਆਡੀਟੋਰਿਅਮ ਅਤੇ ਲਾਨ ਵਿਚ ਸਕਰੀਨ ਲਗਾਈ ਜਾਵੇਗੀ ਜਿਸ ਵਿਚ ਚੋਣਾਂ ਦੇ ਨਤੀਜੇ ਲਾਈਵ ਪ੍ਰਸਾਰਤ ਕੀਤੇ ਜਾਣਗੇ। ਇਸ ਤੋਂ ਬਾਅਦ ਸ਼ਾਮ 7.30 ਵਜੇ ਨਤੀਜਿਆਂ ’ਤੇ ਬਹਿਸ ਪ੍ਰੋਗਰਾਮ ਵੀ ਹੋਵੇਗਾ। ਭਾਰਤ ਦੀਆਂ ਲੋਕ ਸਭਾ ਚੋਣਾਂ ਦਾ ਜੇਕਰ ਸਭ ਤੋਂ ਜ਼ਿਆਦਾ ਫਰਕ ਕਿਸੇ ਗੁਆਂਢੀ ਦੇਸ਼ ਨੂੰ ਹੋਵੇਗਾ ਤਾਂ ਉਹ ਪਾਕਿਸਤਾਨ ਹੈ।
Voting
ਇਹੀ ਕਾਰਣ ਹੈ ਕਿ ਪਾਕਿਸਤਾਨ ਦੇ ਸਾਰੇ ਮੀਡੀਆ ਹਾਊਸ ਚੋਣਾਂ ਦੇ ਹਰ ਪੜਾਅ ਦੀ ਕਵਰੇਜ ਨਾਲ ਹੀ ਓਪੀਨੀਅਨ ਬਲਾਗ ਲਿਖ ਰਹੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਵਿਚ ਸੋਸ਼ਲ ਮੀਡੀਆ ’ਤੇ ਭਾਰਤ ਦੀਆਂ ਚੋਣਾਂ ਦੀ ਬਹੁਤ ਚਰਚਾ ਹੋ ਰਹੀ ਹੈ। ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਸਵੇਰੇ ਲਗਭਘ 8 ਵਜੇ ਤਕ ਆ ਜਾਣਗੇ। ਭਾਰਤ ਵਿਚ 90 ਕਰੋੜ ਤੋਂ ਜ਼ਿਆਦਾ ਵੋਟਰ ਹਨ।
Festival of Democracy
ਇਸ ਵਾਰ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਲੋਕਤੰਤਰ ਵਿਚ ਹਿੱਸਾ ਲਿਆ ਅਤੇ 2293 ਰਾਜਨੀਤਿਕ ਪਾਰਟੀਆਂ ਦੇ 8 ਹਜ਼ਾਰ ਤੋਂ ਉਮੀਦਵਾਰਾਂ ਦੀ ਕਿਸਮਤ ਨੂੰ 40 ਲੱਖ ਤੋਂ ਵਧ ਈਵੀਐਮ ਵਿਚ ਕੈਦ ਕਰ ਦਿੱਤਾ। 43 ਦਿਨਾਂ ਵਿਚ ਸੱਤ ਪੜਾਵਾਂ ਵਿਚ ਹੋਈਆਂ ਇਹਨਾਂ ਚੋਣਾਂ ਨੂੰ 1 ਕਰੋੜ ਤੋਂ ਜ਼ਿਆਦਾ ਕਰਮਚਾਰੀਆਂ ਨੇ 10 ਲੱਖ ਤੋਂ ਜ਼ਿਆਦਾ ਪੋਲਿੰਗ ਸਟੇਸ਼ਨਾਂ ਤੇ ਮੁਕੰਮਲ ਕਰਵਾਇਆ ਹੈ।