
ਦੋ ਸਾਲ ਬਾਅਦ ਵਾਪਸੀ ਕਰੇਗਾ ਇਹ ਤੂਫ਼ਾਨੀ ਗੇਂਦਬਾਜ਼
ਇਸਲਾਮਾਬਾਦ : ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਵਿਸ਼ਵ ਕੱਪ 2019 ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਪਤਾਨੀ ਸਰਫ਼ਰਾਜ ਅਹਿਮਦ ਨੂੰ ਦਿੱਤੀ ਗਈ ਹੈ। ਟੀਮ 'ਚ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਦੀ ਦੋ ਸਾਲ ਬਾਅਦ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਅਤੇ ਬੱਲੇਬਾਜ਼ ਆਸਿਫ਼ ਅਲੀ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਟੀਮ 'ਚ ਆਬਿਦ ਅਲੀ, ਫ਼ਹੀਮ ਅਸ਼ਰਫ਼ ਅਤੇ ਜੂਨੈਦ ਖ਼ਾਨ ਨੂੰ ਥਾਂ ਨਹੀਂ ਮਿਲੀ ਹੈ।
Mohammad Amir
ਟੀਮ ਦਾ ਐਲਾਨ ਮੁੱਖ ਚੋਣਕਰਤਾ ਇੰਜਮਾਮ-ਉਲ-ਹੱਕ ਨੇ ਗੱਦਾਫ਼ੀ ਸਟੇਡੀਅਮ 'ਚ ਕੀਤਾ। ਇੰਜਮਾਮ ਨੇ ਕਿਹਾ ਕਿ ਵਹਾਬ ਰਿਆਜ਼ ਕੋਲ ਗੇਂਦ ਨੂੰ ਰਿਵਰਸ ਸਵਿੰਗ ਕਰਵਾਉਣ ਦੀ ਸਮਰੱਥਾ ਹੈ। ਇਸੇ ਕਾਰਨ ਉਸ ਦੀ ਟੀਮ 'ਚ ਚੋਣ ਕੀਤੀ ਗਈ ਹੈ। ਯਕੀਨੀ ਤੌਰ 'ਤੇ 33 ਸਾਲਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਦਾ ਨਾਂ ਹੈਰਾਨ ਕਰਨ ਵਾਲਾ ਹੈ। ਪਾਕਿਸਤਾਨ ਲਈ 79 ਇਕ ਰੋਜ਼ਾ ਮੈਚ ਖੇਡਣ ਵਾਲੇ ਵਹਾਬ ਨੇ 102 ਵਿਕਟਾਂ ਲਈਆਂ ਹਨ। ਉਸ ਨੇ ਆਪਣਾ ਆਖ਼ਰੀ ਮੈਚ ਦੋ ਸਾਲ ਪਹਿਲਾਂ ਭਾਰਤ ਵਿਰੁੱਧ ਬਰਮਿੰਘਮ 'ਚ ਖੇਡਿਆ ਸੀ।
Wahab Riaz
ਵਹਾਬ ਰਿਆਜ਼ 2011 ਅਤੇ 2015 ਵਿਸ਼ਵ ਕੱਪ ਟੀਮ 'ਚ ਵੀ ਸ਼ਾਮਲ ਸੀ। ਇਸ ਦੌਰਾਨ ਉਸ ਨੇ 12 ਮੈਚਾਂ 'ਚ 21.91 ਦੀ ਔਸਤ ਨਾਲ 24 ਵਿਕਟਾਂ ਲਈਆਂ ਸਨ। ਪਾਕਿ ਟੀਮ 'ਚ 27 ਸਾਲਾ ਬੱਲੇਬਾਜ਼ ਆਸਿਫ਼ ਅਲੀ ਨੂੰ ਵੀ ਮੌਕਾ ਮਿਲਿਆ ਹੈ। ਉਸ ਨੇ ਇੰਗਲੈਂਡ ਵਿਰੁੱਧ ਮੌਜੂਦਾ ਲੜੀ ਦੇ 4 ਮੈਚਾਂ 'ਚ 142 ਦੌੜਾਂ ਬਣਾਈਆਂ ਸਨ। ਹਾਲਾਂਕਿ ਉਹ ਆਪਣੀ ਬੇਟੀ ਦੀ ਕੈਂਸਰ ਕਾਰਨ ਹੋਈ ਮੌਤ ਕਰ ਕੇ ਪਾਕਿਸਤਾਨ ਜਾਣਗੇ ਅਤੇ ਫਿਰ ਕੁਝ ਦਿਨ ਬਾਅਦ ਟੀਮ ਨਾਲ ਜੁੜਨਗੇ।
پاکستان نے اپنی 15 رکنی ٹیم کو حتمی شکل دے دی
— Pakistan Cricket (@TheRealPCB) 20 May 2019
لائیو دیکھیں: https://t.co/wKkhtvZh0b #WeHaveWeWill pic.twitter.com/f0SQ91QSH5
ਪਾਕਿਸਤਾਨ ਦੀ ਟੀਮ ਇਸ ਤਰ੍ਹਾਂ ਹੈ :-
ਸਰਫ਼ਰਾਜ਼ ਅਹਿਮਦ (ਕਪਤਾਨ), ਬਾਬਰ ਆਜ਼ਮ, ਫ਼ਖ਼ਰ ਜਮਾਨ, ਇਮਾਮ ਉਲ ਹੱਕ, ਹੈਰਿਸ ਸੋਹੇਲ, ਆਸਿਫ਼ ਅਲੀ, ਮੁਹੰਮਦ ਹਫ਼ੀਜ਼, ਇਮਾਦ ਵਸੀਮ, ਹਸਨ ਅਲੀ, ਸ਼ਾਹੀਨ ਸ਼ਾਹ ਅਫ਼ਰੀਦੀ, ਮੁਹੰਮਦ ਆਮਿਰ, ਮੁਹੰਮਦ ਹਸਨੈਨ, ਸ਼ਾਦਾਬ ਖ਼ਾਨ, ਸ਼ੋਏਬ ਮਲਿਕ ਅਤੇ ਵਹਾਬ ਰਿਆਜ਼